ਮਜਾਰੀ/ਸਾਹਿਬਾ, 22 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਪਿਛਲੀ ਬਰਸਾਤ ਦੇ ਭਾਰੀ ਮੀਂਹ ਦੇ ਪਾਣੀ ਨਾਲ ਕਸਬਾ ਮਜਾਰੀ ਤੋਂ ਰੱਕੜਾਂ ਢਾਹਾਂ ਤੇ ਰੁੜਕੀ ਮੁਗਲਾਂ ਨੂੰ ਜਾਂਦੀ ਸੜਕ ਦਾ ਕਾਫੀ ਹਿੱਸਾ ਬਣਵੈਂਤ ਸਤੀਆਂ ਦੇ ਲਾਗੇ ਹੜ੍ਹ ਜਾਣ ਕਾਰਨ ਲਹਿੰਦੇ ਪਾਸੇ ਡੂੰਘਾ ਟੋਆ ਪੈ ਗਿਆ ਸੀ | ਇੰਨਾ ਸਮਾਂ ਬੀਤ ਜਾਣ ਦੇ ਬਾਅਦ ਵੀ ਇਸ ਸੜਕ ਨੂੰ ਪੰਜਾਬ ਮੰਡੀ ਬੋਰਡ ਬਲਾਚੌਰ ਦੇ ਅਧਿਕਾਰੀਆਂ ਵਲੋਂ ਅਣਦੇਖ ਕੀਤਾ ਜਾ ਰਿਹਾ ਹੈ | ਇਸ ਸੜਕ ਰਾਹੀ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਦਾ ਆਣਾ-ਜਾਣਾ ਬਣਿਆਂ ਰਹਿੰਦਾਂ ਹੈ | ਚਾਰ ਪਹੀਆ ਵਾਹਨਾਂ ਵਾਲਿਆਂ ਨੂੰ ਵਾਇਆ ਕਰਾਵਰ ਘੁੰਮ ਕੇ ਮਜਾਰੀ ਨੂੰ ਆਉਣਾ ਪੈਂਦਾਂ ਹੈ | ਰਾਤ ਦੇ ਸਮੇਂ ਇਥੇ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ | ਲੋਕਾਂ ਨੇ ਪੰਜਾਬ ਮੰਡੀ ਬੋਰਡ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੜਕ ਦੇ ਇਸ ਟੁੱਟੇ ਹੋਏ ਟੋਟੇ ਨੂੰ ਪਹਿਲ ਦੇ ਅਧਾਰ 'ਤੇ ਠੀਕ ਕੀਤਾ ਜਾਵੇ |