10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਗੁਰਦਾਸਪੁਰ ਜ਼ਿਲ੍ਹੇ ਦੇ ਸਕੂਲਾਂ 'ਚ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਨੂੰ ਕੋਟੀਆਂ ਵੰਡੀਆਂ

ਅਜੀਤ ਡੈਸਕ 23-01-2026
ਬੰਗਾ, 22 ਜਨਵਰੀ (ਸੁਰਿੰਦਰ ਸਿੰਘ ਕਰਮ)-ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੁਸਾਇਟੀ ਬੰਗਾ ਵਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਡੇਰਾ ਬਾਬਾ ਨਾਨਕ, ਮਨਸੂਰ ਕੇ, ਸਹਿਜਾਦਾ ਅਤੇ ਪੱਖੋਕੇ ਦੇ ਸਕੂਲਾਂ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਸਕੂਲ ਯੂਨੀਫਾਰਮ ਦੀਆਂ ਕੋਟੀਆਂ ਵੰਡੀਆਂ ਗਈਆਂ | ਇਸੇ ਤਰ੍ਹਾਂ ਜ਼ਿਲ੍ਹਾ ਅੰਮਿ੍ਤਸਰ ਦੇ ਪਿੰਡ ਸ਼ਹਿਜਾਦ ਦੇ ਧੁੱਸੀ ਬੰਨ੍ਹ 'ਤੇ ਵੱਸਦੇ ਪਰਿਵਾਰਾਂ ਦਾ ਹੜ੍ਹ ਨੇ ਬਹੁਤ ਨੁਕਸਾਨ ਕੀਤਾ ਸੀ ਇੱਥੋਂ ਤੱਕ ਕਿ ਪਰਿਵਾਰਾਂ ਦੇ ਪਸ਼ੂ ਡੰਗਰ ਵੀ ਰੁੜ ਕੇ ਪਾਕਿਸਤਾਨ ਚਲੇ ਗਏ ਸੀ, ਘਰਾਂ ਦਾ ਸਾਮਾਨ ਵੀ ਰੁੜ੍ਹ ਗਿਆ ਸੀ ਜਾਂ ਖਰਾਬ ਹੋ ਗਿਆ ਸੀ | ਉਨ੍ਹਾਂ ਨੂੰ ਸਤੰਬਰ ਵਿੱਚ ਸੁਸਾਇਟੀ ਵਲੋਂ ਫੋਲਡਿੰਗ ਬੈਡ ਵਗੈਰਾ ਦੀ ਅਤੇ ਵਿਦਿਆਰਥੀਆਂ ਨੂੰ ਫੀਸਾਂ, ਸਟੇਸ਼ਨਰੀ ਆਦਿ ਦੀ ਮਦਦ ਦਿੱਤੀ ਗਈ ਸੀ | ਹੁਣ ਠੰਢ ਦਾ ਮੌਸਮ ਹੋਣ ਕਾਰਨ ਗਰਮ ਕੋਟੀਆਂ ਦਿੱਤੀਆਂ ਗਈਆਂ | ਕੜਾਕੇ ਦੀ ਠੰਢ ਤੋਂ ਬਚਣ ਲਈ ਵਿਦਿਆਰਥੀਆਂ ਨੂੰ ਅਤੇ ਹੋਰ ਲੋੜਵੰਦ ਵਿਅਕਤੀਆਂ ਨੂੰ ਕੁੱਲ 430 ਗਰਮ ਕੋਟੀਆਂ ਵੰਡੀਆਂ ਗਈਆਂ, ਜਿਨ੍ਹਾਂ ਦੀ ਸੇਵਾ ਰਿਟਾਇਰਡ ਲੈਕਚਰਾਰ ਸਰਦਾਰ ਮਲਕੀਤ ਸਿੰਘ ਡੁਲਕੂ, ਉਨ੍ਹਾਂ ਦੇ ਬੇਟੇ ਸਰਦਾਰ ਅਮਰਜੀਤ ਸਿੰਘ ਡੁਲਕੂ ਅਤੇ ਹਰਵਿੰਦਰ ਸਿੰਘ ਡੁਲਕੂ ਪਿੰਡ ਕਾਹਮਾ ਵਲੋਂ ਦਿੱਤੀ ਗਈ | ਸੁਸਾਇਟੀ ਦੀ ਪ੍ਰਧਾਨ ਮਨਜੀਤ ਕੌਰ ਬੋਲਾ ਨੇ ਦਾਨੀ ਸੱਜਣਾਂ ਦਾ ਖਾਸ ਕਰਕੇ ਐਗਜੈਕਟਿਵ ਕਮੇਟੀ ਮੈਂਬਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ | ਖਾਸ ਕਰਕੇ ਗਾਇਕ ਤੇ ਗੀਤਕਾਰ ਅਮਰਦੀਪ ਬੰਗਾ, ਸਰਬਜੀਤ ਸਿੰਘ ਮੰਗੂਵਾਲ, ਕੁਲਵੀਰ ਸਿੰਘ ਪਾਬਲਾ, ਹਰਜਿੰਦਰ ਸਿੰਘ ਰਾਜੂ, ਗੁਰਮੀਤ ਸਿੰਘ ਨੌਰਾ, ਡਾ. ਬਲਵਿੰਦਰ ਸਿੰਘ ਬੰਦੇਸਾ, ਮਾਸਟਰ ਰਮੇਸ਼ ਸਵਸਥੀ, ਸਰਪੰਚ ਪਰਮਜੀਤ ਸਿੰਘ, ਚਰਨਜੀਤ ਕੌਰ ਬੋਲਾ, ਰਿਟਾਇਰਡ ਮੇਜਰ ਜਨਰਲ ਜਸਵੀਰ ਕੌਰ ਗਰੇਵਾਲ, ਮੈਡਮ ਬਲਵਿੰਦਰ ਕੌਰ ਪੰਧੇਰ ਸਾਰਿਆਂ ਨੇ ਹੜ੍ਹ ਪੀੜਤ ਇਲਾਕੇ ਵਿੱਚ ਜਾ ਕੇ ਹੜ੍ਹ ਪੀੜਤਾਂ ਤੱਕ ਪਹੁੰਚ ਕਰਨ ਲਈ ਖਰਾਬ ਮੌਸਮ ਦਾ ਸਾਹਮਣਾ ਕਰਦੇ ਹੋਏ ਵੀ ਪੂਰਾ ਸਹਿਯੋਗ ਦਿੱਤਾ | ਜਿਹਨਾਂ ਦੇ ਸਹਿਯੋਗ ਸਦਕਾ ਹੀ ਸੁਸਾਇਟੀ ਸੇਵਾ ਦੇ ਫਰਜ਼ ਨੂੰ ਅੰਜਾਮ ਦੇ ਸਕੀ |
ਪਿਛਲੀ ਖ਼ਬਰ ਸਾਈਾ ਕਾਲਜ ਜਾਡਲਾ ਵਿਖੇ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਮੀਂਹ ਨਾਲ ਟੁੱਟੀ ਸੜਕ ਬਣ ਸਕਦੀ ਹਾਦਸੇ ਦਾ ਕਾਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।