11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਚਾਈਨਾ ਡੋਰ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਮੰਗ

ਅਜੀਤ ਡੈਸਕ 23-01-2026
ਬਹਿਰਾਮ, 21 ਜਨਵਰੀ (ਨਛੱਤਰ ਸਿੰਘ ਬਹਿਰਾਮ)-ਪਤੰਗ ਉਡਾਉਣ ਲਈ ਚੀਨ ਵਲੋਂ ਤਿਆਰ ਕੀਤੀ ਗਈ ਚਾਈਨਾ ਡੋਰ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ, ਤਾਂ ਜੋ ਇਸ ਦੀ ਵਜ੍ਹਾ ਕਰਕੇ ਕੋਈ ਮਾੜੀ ਘਟਨਾ ਨਾ ਵਾਪਰੇ | ਇਹ ਸ਼ਬਦ ਨੰਬਰਦਾਰ ਮਨਦੀਪ ਸਿੰਘ ਦੀਪਾ ਤਲਵੰਡੀ ਜੱਟਾਂ ਨੇ ਇਥੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਇਸ ਨਾਲ ਕਈ ਥਾਵਾਂ 'ਤੇ ਦੋ ਪਹੀਆ ਵਾਹਨ ਚਾਲਕ ਲਪੇਟ ਵਿੱਚ ਆਉਣ ਦੇ ਨਾਲ-ਨਾਲ ਪਸ਼ੂ-ਪੰਛੀ ਵੀ ਪ੍ਰਭਾਵਿਤ ਹੋ ਚੁੱਕੇ ਹਨ | ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਲੋਕਾਂ ਦੀ ਜਾਨ ਦਾ ਬਚਾਅ ਰੱਖਦੇ ਹੋਏ ਚਾਈਨਾ ਡੋਰ ਨਾਲ ਪਤੰਗਬਾਜੀ ਕਰਨ ਵਾਲਿਆਂ ਅਤੇ ਵੇਚਣ ਵਾਲਿਆਂ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ | ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਪਤੰਗਬਾਜੀ ਤੋਂ ਹਟਾਕੇ ਪੜ੍ਹਾਈ ਲਈ ਪ੍ਰੇਰਿਤ ਕਰੋ ਤਾਂ ਜੋ ਆਪਣਾ ਪੰਜਾਬ ਹੋਰ ਤਰੱਕੀ ਵੱਲ ਵਧੇ |
ਪਿਛਲੀ ਖ਼ਬਰ ਰਾਜਾ ਸਾਹਿਬ ਸਪੋਰਟਸ ਕਲੱਬ ਗੁਣਾਚੌਰ ਵਲੋਂ ਕੋਚ ਅਰਵਿੰਦਰ ਬਸਰਾ ਦਾ ਸਨਮਾਨ ਅਗਲੀ ਖ਼ਬਰ ਚੌ. ਰਾਮ ਕਿਸ਼ਨ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।