11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਰਾਜਾ ਸਾਹਿਬ ਸਪੋਰਟਸ ਕਲੱਬ ਗੁਣਾਚੌਰ ਵਲੋਂ ਕੋਚ ਅਰਵਿੰਦਰ ਬਸਰਾ ਦਾ ਸਨਮਾਨ

ਅਜੀਤ ਡੈਸਕ 23-01-2026
ਗੁਣਾਚੌਰ, 22 ਜਨਵਰੀ (ਅਮਰੀਕ ਕਟਾਰੀਆ)-ਪਿੰਡ ਗੁਣਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਬਣੇ ਰਾਜਾ ਸਾਹਿਬ ਸਪੋਰਟਸ ਕਲੱਬ ਗੁਣਾਚੌਰ ਦੇ ਖਿਡਾਰੀ ਪੰਜਾਬ ਵਿਚ ਹੀ ਨਹੀਂ ਸਗੋਂ ਭਾਰਤ ਵਿਚ ਵੀ ਆਪਣਾ ਨਾਂਅ ਬਣਾ ਚੁੱਕੇ ਹਨ | ਇਸੇ ਤਰ੍ਹਾਂ ਪਿਛਲੇ ਦਿਨੀਂ ਕਲੱਬ ਦੇ ਵੇਟ ਲਿਫਟਰ ਖਿਡਾਰੀ ਅਤੇ ਸਰਕਾਰੀ ਨੌਕਰੀ ਕਰਨ ਵਾਲੇ ਡੀ.ਪੀ.ਈ ਅਰਵਿੰਦਰ ਬਸਰਾ ਨੂੰ ਵੀ 69ਵੀਂ ਨੈਸ਼ਨਲ ਸਕੂਲ ਖੇਡਾਂ ਵੇਟ ਲਿਫਟਿੰਗ 19 ਲੜਕੇ ਲੜਕੀਆਂ ਜੋ ਕਿ ਮਹਾਂਰਾਸ਼ਟਰ ਵਿਖੇ 6 ਜਨਵਰੀ ਤੋਂ 9 ਜਨਵਰੀ ਤੱਕ ਹੋਈ ਸੀ ਜਿਸ 'ਚ ਅਰਵਿੰਦਰ ਬਸਰਾ ਨੂੰ ਪਹਿਲੀ ਵਾਰ ਪੰਜਾਬ ਦੀ ਵੇਟ ਲਿਫਟਿੰਗ ਟੀਮ ਵਜੋਂ ਬਤੌਰ ਕੋਚ ਬਣ ਕੇ ਜਾਣ ਦਾ ਮੌਕਾ ਮਿਲਿਆ | ਜਿਸ ਵਿੱਚ ਉਨ੍ਹਾਂ ਦੀ ਅਗਵਾਈ 'ਚ ਪੰਜਾਬ ਦੀ ਟੀਮ ਦੇ ਤਿੰਨ ਤਗਮੇ ਪ੍ਰਾਪਤ ਹੋਏ ਜਿਨ੍ਹਾਂ 'ਚ ਇੱਕ ਸੋਨ ਤਗਮਾ ਅਤੇ ਦੋ ਕਾਂਸੀ ਦੇ ਤਗਮੇ ਹਾਸਿਲ ਹੋਏ | ਅਰਵਿੰਦਰ ਬਸਰਾ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਅਤੇ ਕਲੱਬ ਦੇ ਉਸਤਾਦ ਸੰਤੋਖ ਕੁਮਾਰ ਚੌਹਾਨ ਦਾ ਵੀ ਧੰਨਵਾਦ ਕੀਤਾ | ਇਸ ਮੌਕੇ ਰਾਜਾ ਸਾਹਿਬ ਸਪੋਰਟਸ ਕਲੱਬ ਗੁਣਾਚੌਰ ਵਿਖੇ ਸੰਤੋਖ ਕੁਮਾਰ ਚੌਹਾਨ ਦੀ ਅਗਵਾਈ ਵਿੱਚ ਪਿੰਡ ਗੁਣਾਚੌਰ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੇ ਅਰਵਿੰਦਰ ਬਸਰਾ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਲੱਬ ਦੇ ਪ੍ਰਧਾਨ ਬਲਦੇਵ ਸਿੰਘ ਮਾਨ ਅਤੇ ਜ਼ਿਲ੍ਹਾ ਖੇਡ ਅਫ਼ਸਰ (ਸ਼ਹੀਦ ਭਗਤ ਸਿੰਘ ਨਗਰ) ਮੈਡਮ ਸ਼੍ਰੀਮਤੀ ਵੰਦਨਾ ਚੌਹਾਨ ਨੇ ਵੀ ਅਰਵਿੰਦਰ ਬਸਰਾ ਨੂੰ ਇਸ ਕਾਮਯਾਬੀ 'ਤੇ ਵਧਾਈਆਂ ਦਿੱਤੀਆਂ | ਇਸ ਮੌਕੇ ਉਸਤਾਦ ਸੰਤੋਖ ਕੁਮਾਰ ਚੌਹਾਨ, ਸਰਬਜੀਤ ਸਿੰਘ, ਅਮਨਦੀਪ ਸਿੰਘ ਪੰਜਾਬ ਪੁਲਿਸ, ਉਂਕਾਰ ਸਿੰਘ ਕਾਰੀ, ਬਲਾਕ ਸੰਮਤੀ ਦੇ ਨਵੇਂ ਬਣੇ ਮੈਂਬਰ ਸ਼ਿਵ ਰਾਜ ਚੌਹਾਨ, ਤਲਵਿੰਦਰ ਸਿੰਘ ਸਰਪੰਚ ਗੁਣਾਚੌਰ, ਖੁਸ਼ੀ ਰਾਮ, ਅਮਨਦੀਪ ਗੋਸਲ, ਸੋਨੂੰ ਪੰਚ, ਚਰਨਜੀਤ ਸਿੰਘ, ਬਲਦੇਵ ਗੁਰੂ, ਗੁਰਲਾਲ ਚੌਹਾਨ, ਅਭਿਸ਼ੇਕ ਜੰਜੂ, ਮੋਹਿਤ ਵਿਰਦੀ, ਦਲਜੀਤ ਬਸਰਾ, ਬਿਰੇਨ ਵਿਰਦੀ, ਜੁਝਾਰ ਚੌਹਾਨ, ਸੰਜੂ ਨਵਦੀਪ, ਰਮਜੋਤ, ਮਨਜੋਤ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਿਪਨ ਕੁਮਾਰ ਪਦ ਉਨਤ ਹੋ ਕੇ ਬਣੇ ਸਬ-ਇੰਸਪੈਕਟਰ ਅਗਲੀ ਖ਼ਬਰ ਚਾਈਨਾ ਡੋਰ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।