11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸਰੂਪਾਂ ਸੰਬੰਧੀ ਬਿਆਨ ਕਾਰਨ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਪੁੱਜੀ ਠੇਸ-ਖਹਿਰਾ

ਅਜੀਤ ਡੈਸਕ 23-01-2026
ਨਵਾਂਸ਼ਹਿਰ, 22 ਜਨਵਰੀ (ਜਸਬੀਰ ਸਿੰਘ ਨੂਰਪੁਰ, ਧਰਮਵੀਰ ਪਾਲ)-ਪਿੰਡ ਮਜਾਰਾ ਨੌ ਆਬਾਦ ਦੇ ਪ੍ਰਸਿੱਧ ਧਾਰਮਿਕ ਸਥਾਨ ਨਾਭ ਕੰਵਲ ਰਾਜਾ ਸਾਹਿਬ ਵਿਖੇ ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਦਰਬਾਰ 'ਤੇ ਸਿਜਦਾ ਕੀਤਾ ਅਤੇ ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਘੀ ਦੇ ਪਾਵਨ ਤਿਉਹਾਰ 'ਤੇ ਦਿੱਤੇ 328 ਸਰੂਪਾਂ ਦੇ ਬਿਆਨ ਸੰਬੰਧੀ ਜੋ ਇਸ ਸਥਾਨ ਤੋਂ 169 ਸਰੂਪ ਮਿਲਣ ਦਾ ਬਿਆਨ ਦਿੱਤਾ ਗਿਆ, ਉਸ ਨਾਲ ਇਲਾਕੇ ਦੀਆਂ ਸੰਗਤਾਂ ਨੂੰ ਬਹੁਤ ਠੇਸ ਪੁੱਜੀ | ਉਨ੍ਹਾਂ ਆਖਿਆ ਕਿ ਪ੍ਰਬੰਧਕ ਕਮੇਟੀ ਵਲੋਂ ਦਿੱਤੇ ਸਪਸ਼ਟੀਕਰਨ ਕਾਰਨ ਇੱਥੇ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਮਾਹੌਲ ਬਣਿਆ ਰਿਹਾ | ਉਨ੍ਹਾਂ ਆਖਿਆ ਕਿ ਇਸ ਮਾਮਲੇ 'ਚ ਜਿਹੜਾ ਵੀ ਗਲਤ ਸੂਚਨਾ ਦੇਣ ਲਈ ਸਿੱਟ ਦਾ ਅਧਿਕਾਰੀ ਦੋਸ਼ੀ ਪਾਇਆ ਗਿਆ ਹੈ, ਉਸ 'ਤੇ ਵੀ ਕਾਰਵਾਈ ਕਰਨੀ ਚਾਹੀਦੀ ਹੈ | ਉਨ੍ਹਾਂ ਆਖਿਆ ਕਿ ਇਹ ਮਾਮਲਾ ਜੋ ਭਖਿਆ ਹੈ ਉਹ ਮੁੱਖ ਮੰਤਰੀ ਦੇ ਬਿਆਨ ਕਾਰਨ ਹੀ ਭਖਿਆ ਸੀ, ਇਸ 'ਤੇ ਮੁੱਖ ਮੰਤਰੀ ਨੂੰ ਆ ਕੇ ਮਾਫ਼ੀ ਮੰਗਣੀ ਚਾਹੀਦੀ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਸਤਬੀਰ ਸਿੰਘ ਪੱਲੀ-ਝਿੱਕੀ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਚੌਧਰੀ ਮੀਨਾ ਸੂੰਢ, ਹਰਭਜਨ ਸਿੰਘ ਭਰੋਲੀ, ਡਾਕਟਰ ਬਖਸ਼ੀਸ਼ ਸਿੰਘ, ਕਮਲਜੀਤ ਬੰਗਾ, ਹਰਪਾਲ ਸਿੰਘ ਪਠਲਾਵਾ, ਕੁਲਵਰਨ ਸਿੰਘ ਥਾਂਦੀਆਂ ਬਲਾਕ ਪ੍ਰਧਾਨ, ਰਾਮਦਾਸ ਮੁਕੰਦਪੁਰ, ਹਰਬੰਤ ਸਿੰਘ ਮਕਸੂਦਪੁਰ ਸਾਬਕਾ ਚੇਅਰਮੈਨ, ਰਜਿੰਦਰ ਸ਼ਰਮਾ ਕੁਲਥਮ, ਸੌਖੀ ਰਾਮ ਬੱਜੋਂ, ਡਾਕਟਰ ਨਿਰੰਜਨ ਪਾਲ ਹੀਓ, ਡਾਕਟਰ ਅਮਰੀਕ ਸਿੰਘ ਸੋਢੀ, ਅਮਰਜੀਤ ਕਲਸੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੜਕ 'ਚ ਖੜ੍ਹੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਡਾਢੇ ਪ੍ਰੇਸ਼ਾਨ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੀ 650 ਸਾਲਾ ਸ਼ਤਾਬਦੀ ਮਨਾਉਣ ਲਈ ਹੁਣੇ ਤੋਂ ਪ੍ਰਬੰਧ ਕਰੇ ਸਰਕਾਰ-ਨਿਮਿਸ਼ਾ ਮਹਿਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।