ਕਾਠਗੜ੍ਹ, 22 ਜਨਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਬੱਸ ਅੱਡਾ ਮਾਜਰਾ ਜੱਟਾਂ ਤੋਂ ਬੇਟ ਖੇਤਰ ਦੇ ਪਿੰਡਾਂ ਐਮਾ ਚਾਹਲ, ਬੇਲਾ ਤਾਜੋਵਾਲ, ਏ.ਡੀ.ਬੀ ਬੇਲਾ ਤਾਜੋਵਾਲ ਆਦਿ ਪਿੰਡਾਂ ਨੂੰ ਜਾਂਦੀ ਸੰਪਰਕ ਸੜਕ ਦੇ ਕੰਢੇ 'ਤੇ ਪਿੰਡ ਦੇ ਕੁਝ ਕਿਸਾਨਾਂ ਵਲੋਂ ਵੱਡੇ ਮਕਾਨ ਬਣਾ ਕੇ ਉਨ੍ਹਾਂ ਵਿਚ ਪਸ਼ੂਆ ਦੀਆਂ ਡੇਅਰੀਆਂ ਬਣਾਈਆਂ ਹੋਈਆਂ ਹਨ | ਜਿਨ੍ਹਾਂ ਦਾ ਸਾਰਾ ਮਲਮੂਤਰ ਸੀਵਰੇਜ ਦੇ ਪਾਇਪਾਂ 'ਚ ਜਮ੍ਹਾਂ ਹੋ ਚੁੱਕਿਆ ਹੈ, ਜਿਸ ਕਰਕੇ ਅੱਗੇ ਟੋਭੇ 'ਚ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ | ਇਹ ਪਾਣੀ ਪਾਇਪਾਂ 'ਚੋਂ ਓਵਰਫਲੋਅ ਹੋ ਕੇ ਸੜਕ 'ਚ ਖੜ੍ਹ ਚੁੱਕਾ ਹੈ ਅਤੇ ਉੱਥੋਂ ਦੋ-ਦੋ ਫੁੱਟ ਗੰਦੇ ਪਾਣੀ 'ਚੋਂ ਲੰਘਣ ਲਈ ਰੋਜ਼ਾਨਾ ਸੈਂਕੜੇ ਲੋਕਾਂ ਅਤੇ ਵੱਡੀ ਗਿਣਤੀ ਵਿੱਚ ਸਕੂਲੀ ਵਿਦਿਆਰਥੀਆਂ ਅਤੇ ਸਨਅਤੀ ਖੇਤਰ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਗੰਦੇ ਪਾਣੀ 'ਚੋਂ ਲੰਘਣ ਲਈ ਮਜਬੂਰ ਹੋਣਾ ਪੈਂਦਾ ਹੈ | ਇਸ ਇਲਾਕੇ ਦੇ ਲੋਕਾਂ ਨੇ ਕਈ ਵਾਰ ਹਲਕਾ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਕਈ ਵਾਰ ਇਸ ਤਕਲੀਫ ਬਾਰੇ ਦੱਸਿਆ ਜਾ ਚੁੱਕਾ ਹੈ, ਪਰ ਕਿਸੇ ਨੇ ਵੀ ਇਨ੍ਹਾਂ ਲੋਕਾਂ ਨੂੰ ਆ ਰਹੀ ਮੁਸ਼ਕਿਲ ਦੀ ਸਾਰ ਨਹੀਂ ਲਈ | ਜਦੋਂ ਪਿਛਲੇ ਦਿਨੀਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੇ ਮੰਗੂਪੁਰ ਨੇ ਮੌਕੇ 'ਤੇ ਆ ਕੇ ਲੋਕਾਂ ਦੀ ਤਕਲੀਫ ਨੂੰ ਦੇਖਿਆ ਅਤੇ ਸਮੱਸਿਆਵਾਂ ਨੂੰ ਸੁਣਿਆਂ ਉਨ੍ਹਾਂ ਨੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਸੀ ਕਿ ਇਸ ਤਕਲੀਫ ਬਾਰੇ ਛੇਤੀ ਹੀ ਪ੍ਰਸ਼ਾਸਨ ਨੂੰ ਦੱਸਿਆ ਜਾਵੇਗਾ ਤਾਂ ਕੇ ਪਿੰਡਾਂ ਦੇ ਸੈਂਕੜੇ ਕਿਸਾਨਾਂ ਅਤੇ ਵਿਦਿਆਰਥੀਆਂ ਦੀ ਇਸ ਤਕਲੀਫ ਦਾ ਹੱਲ ਕੱਢਿਆ ਜਾ ਸਕੇ | ਇੱਥੇ ਵਰਨਣਯੋਗ ਹੈ ਕੇ ਇਸ ਸੜਕ 'ਤੇ ਗੰਨੇ ਦੀਆਂ ਭਰੀਆਂ ਟਰਾਲੀਆਂ ਅਤੇ ਹੋਰ ਜਿਣਸਾਂ ਦੀਆਂ ਟਰਾਲੀਆਂ ਲਿਜਾਉਣ ਲਈ ਇੱਥੇ ਢਾਈ-ਢਾਈ ਫੁੱਟ ਗੰਦੇ ਪਾਣੀ ਅਤੇ ਚਿੱਕੜ ਵਿੱਚੋਂ ਲੰਘਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਕਰਨਾ ਪੈਂਦਾ ਹੈ | ਜਦੋਂ ਕੇ ਇੱਥੋਂ ਪੈਦਲ ਅਤੇ ਦੋ ਪਹੀਆਂ ਵਾਹਨਾਂ ਵਾਲਿਆਂ ਨੂੰ ਖੱਡ 'ਚੋਂ ਹੋ ਕੇ ਵੱਡਾ ਫੇਰ ਪਾ ਕੇ ਬੱਸ ਅੱਡੇ 'ਤੇ ਪਹੁੰਚਣਾ ਪੈਂਦਾ ਹੈ | ਲੋਕਾਂ ਦੀ ਇਸ ਤਕਲੀਫ ਨੂੰ ਦੇਖਣ ਲਈ ਬੀ.ਡੀ.ਪੀ.ਓ ਦਫਤਰ ਬਲਾਚੌਰ ਵਲੋਂ ਜੇ.ਈ ਅਮਨਪ੍ਰੀਤ ਸਿੰਘ ਨੂੰ ਮੌਕਾ ਦੇਖਣ ਲਈ ਭੇਜਿਆ ਗਿਆ | ਉਨ੍ਹਾਂ ਨੇ ਗੱਲਬਾਤ ਕਰਦਿਆਂ ਦੱਸਿਆ ਕੇ ਪਿੰਡ ਤੋਂ ਜੋ ਪਾਇਪਾਂ ਦਾ ਸੀਵਰੇਜ ਖੱਡ ਤੱਕ ਟੋਬੇ 'ਚ ਕੱਢਿਆ ਗਿਆ ਹੈ, ਉਸ 'ਚ ਗੋਹਾ ਆਦਿ ਫਸਣ ਨਾਲ ਅਤੇ ਟੋਬੇ ਵਿੱਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਇਪ ਲੀਕ ਹੋਣ ਜਾਣ ਕਾਰਨ ਸੜਕ 'ਤੇ ਦੂਰ ਤੱਕ ਗੰਦਾ ਪਾਣੀ ਅਤੇ ਚਿੱਕੜ ਜਮ੍ਹਾਂ ਹੋ ਚੁੱਕਾ ਹੈ ਜਿਸ ਕਾਰਨ ਇੱਥੋਂ ਆਉਣ ਜਾਣ ਲਈ ਲੋਕਾਂ ਨੂੰ ਵੱਡੀ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਦੱਸਿਆ ਇਸ ਸਾਰੀ ਗੱਲ ਬਾਰੇ ਮੈਂ ਬੀ.ਡੀ.ਪੀ.ਓ ਸਾਹਿਬ ਨੂੰ ਦੱਸਾਂਗਾ ਜਿਸ ਦਾ ਹੱਲ ਉਹ ਕਰਨਗੇ | 22 ਨਵਾਂਸਹਿਰ 26, 27