22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਮਾਤਾ ਕਿ੍ਸ਼ਨਾ ਬਲਦੇਵ ਨਈਅਰ ਨਮਿਤ ਸ਼ਰਧਾਂਜਲੀ ਸਮਾਗਮ

ਅਜੀਤ ਡੈਸਕ 21-01-2026
ਬੰਗਾ, 20 ਜਨਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਇਲਾਕੇ ਦੀ ਉੱਘੀ ਸਮਾਜ ਸੇਵੀ ਸ਼ਖ਼ਸੀਅਤ ਲਾਇਨ ਸੁਰਿੰਦਰ ਪ੍ਰਕਾਸ਼ ਨਈਅਰ ਦੀ ਮਾਤਾ ਕਿ੍ਸ਼ਨਾ ਬਲਦੇਵ ਨਈਅਰ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਲਕਸ਼ਮੀ ਨਰਾਇਣ ਮੰਦਰ ਦਾਣਾ ਮੰਡੀ ਬੰਗਾ ਵਿਖੇ ਕਰਵਾਇਆ ਗਿਆ | ਇਸ ਸਮਾਗਮ ਵਿਚ ਰਾਮ ਸ਼ਰਣਮ ਆਸ਼ਰਮ ਦੀ ਭਗਤ ਮੰਡਲੀ ਨੇ ਮਾਤਾ ਨਮਿਤ ਰਾਮ ਨਾਮ ਦਾ ਜਾਪ ਕੀਤਾ | ਇਸ ਦੁੱਖ ਦੀ ਘੜੀ ਵਿੱਚ ਸ਼ਰਧਾਂਜਲੀ ਭੇਟ ਕਰਦਿਆਂ ਸਾਬਕਾ ਐਮ.ਐਲ.ਏ ਮੋਹਣ ਲਾਲ, ਕੁਲਜੀਤ ਸਿੰਘ ਸਰਹਾਲ, ਲਾਇਨ ਹਰੀਸ਼ ਬੰਗਾ ਸਾਬਕਾ ਗਵਰਨਰ, ਲਾਇਨ ਦਵਿੰਦਰ ਅਰੋੜਾ ਸਾਬਕਾ ਗਵਰਨਰ, ਪਿ੍ੰਸੀਪਲ ਅਮਰਜੀਤ ਖਟਕੜ ਨੇ ਕਿਹਾ ਕਿ ਮਾਤਾ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਸਮਾਜਿਕ ਅਤੇ ਧਾਰਮਿਕ ਕਾਰਜਾਂ ਵਿੱਚ ਅਹਿਮ ਯੋਗਦਾਨ ਪਾਇਆ | ਇਸ ਮੌਕੇ ਹਾਜ਼ਰ ਪਤਵੰਤਿਆਂ ਵਿੱਚ ਬਾਬਾ ਦਵਿੰਦਰ ਕੌੜਾ, ਡਾ. ਇੰਦੂ ਚੌਧਰੀ, ਮਹਿੰਦਰ ਪ੍ਰਕਾਸ਼ ਨਈਅਰ ਐਡਵੋਕੇਟ, ਸਤਨਾਮ ਅਰੋੜਾ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ, ਜਤਿੰਦਰ ਕੌਰ ਮੂੰਗਾ ਕਾਉਂਸਲਰ, ਮੈਡਮ ਮੀਨੂੰ ਕਾਉਂਸਲਰ, ਜੀਤ ਸਿੰਘ ਭਾਟੀਆ, ਹਿੰਮਤ ਤੇਜਪਾਲ, ਜਸਵਿੰਦਰ ਸਿੰਘ ਮਾਨ, ਮੈਡਮ ਕੀਮਤੀ ਸੱਦੀ, ਹਰਦੇਵ ਸਿੰਘ ਬੇਦੀ, ਸੁੱਚਾ ਰਾਮ, ਸੁਰਿੰਦਰ ਸਿੰਘ ਖ਼ਾਲਸਾ, ਬਾਬਾ ਦਲਜਿੰਦਰ ਸਿੰਘ ਪਠਲਾਵਾ, ਰਾਮ ਕਿ੍ਸ਼ਨ ਕੋਹਲੀ, ਐਡਵੋਕੇਟ ਹਰਦੀਪ ਸਿੰਘ, ਤਰੁਣ ਨਈਅਰ ਐਡਵੋਕੇਟ, ਰਜੇਸ਼ ਮੱਕੜ, ਡਾ. ਬਲਵੀਰ ਸਿੰਘ, ਡਾ. ਹਰਵਿੰਦਰ ਸਿੰਘ, ਡਾ. ਮੁਕੇਸ਼ ਕੁਮਾਰ ਉਪਾਧਿਆਇ, ਰਾਜ ਕੁਮਾਰ, ਹਰਮੇਸ਼ ਸਿੰਘ ਭੂਤਾਂ, ਮਨਜੀਤ ਸਿੰਘ ਬੱਬਲ, ਸੁਦੀਪ ਜੈਨ ਐਡਵੋਕੇਟ, ਸੁਧੀਰ ਜੈਨ ਐਡਵੋਕੇਟ ਅਤੇ ਬਾਰ ਕੌਂਸਲ ਨਵਾਂਸ਼ਹਿਰ ਦੇ ਐਡਵੋਕੇਟ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਖੇਡਾਂ ਮਨੁੱਖ ਨੂੰ ਤੰਦਰੁਸਤ ਰੱਖਣ 'ਚ ਆਪਣਾ ਅਹਿਮ ਯੋਗਦਾਨ ਪਾਉਂਦੀਆਂ ਹਨ-ਹਰਦੀਪ ਸਿੰਘ ਅਗਲੀ ਖ਼ਬਰ ਡਾ. ਅੰਬੇਡਕਰ, ਸਵਿੱਤਰੀ ਬਾਈ ਫੂਲੇ ਤੇ ਮਹਾਤਮਾ ਫੂਲੇ ਦੀ ਜੀਵਨੀ 'ਤੇ ਬੱਚਿਆਂ ਦੀ ਪ੍ਰੀਖਿਆ ਲਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।