ਬਹਿਰਾਮ, 20 ਜਨਵਰੀ (ਨਛੱਤਰ ਸਿੰਘ ਬਹਿਰਾਮ)-ਸਮਾਜ ਸੇਵਕ ਗੁਰਦੇਵ ਸਿੰਘ ਮਾਨ ਤੇ ਅੰਮਿ੍ਤ ਕੌਰ ਮਾਨ ਮੈਮੋਰੀਅਲ ਫਰੀ ਟਿਊਸ਼ਨ ਸੈਂਟਰ ਵਲੋਂ ਸ਼ੁਰੇਸ ਕੁਮਾਰ ਚੌਹਾਨ ਦੀ ਅਗਵਾਈ 'ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ, ਸਵਿਤਰੀ ਬਾਈ ਫੂਲੇ ਅਤੇ ਮਹਾਤਮਾ ਫੂਲੇ ਬਾਰੇ ਬੱਚਿਆਂ ਦਾ ਲਿਖਤੀ ਟੈਸਟ ਲਿਆ | ਜਿਸ 'ਚ ਮੁੱਖ ਮਹਿਮਾਨ ਡਾ. ਕਸ਼ਮੀਰ ਚੰਦ ਨੇ ਬੱਚਿਆਂ ਨੂੰ ਸਿੱਖਿਅਤ ਹੋਣ ਲਈ ਉਤਸ਼ਾਹਿਤ ਕੀਤਾ | ਉਪਰੰਤ ਹਾਜ਼ਰ 35 ਬੱਚਿਆਂ ਨੇ ਪ੍ਰਣ ਕੀਤਾ ਕਿ ਉਹ ਕਦੇ ਵੀ ਲੋਹੜੀ ਨਹੀ ਮੰਗਣਗੇ ਕਿਉਕਿ ਮੰਗਣਾ ਗੁਲਾਮੀ ਦੀ ਨਿਸ਼ਾਨੀ ਹੈ | ਇਸ ਮੌਕੇ ਜਸਵਿੰਦਰ ਮਹਿਮੀ ਜੰਡਿਆਲਾ ਤੇ ਮੋਹਨ ਬੀਕਾ ਨੇ ਵੀ ਆਪਣੇ ਵਿਚਾਰ ਰੱਖੇ | ਪ੍ਰੀਖਿਆ 'ਚ ਭਾਗ ਲੈਣ ਵਾਲੇ ਬੱਚਿਆਂ ਨੂੰ ਚਾਹ ਸਮੋਸੇ, ਮੂੰਗਫਲੀ ਤੇ ਨਕਦ ਰਾਸ਼ੀ ਵੀ ਦਿੱਤੀ ਗਈ |