22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਖੇਡਾਂ ਮਨੁੱਖ ਨੂੰ ਤੰਦਰੁਸਤ ਰੱਖਣ 'ਚ ਆਪਣਾ ਅਹਿਮ ਯੋਗਦਾਨ ਪਾਉਂਦੀਆਂ ਹਨ-ਹਰਦੀਪ ਸਿੰਘ

ਅਜੀਤ ਡੈਸਕ 21-01-2026
ਔੜ, 20 ਜਨਵਰੀ (ਗੁਰਨਾਮ ਸਿੰਘ ਸੈਣੀ)-ਪੰਜਾਬ ਦੀ ਜਵਾਨੀ ਨੂੰ ਬਚਾਉਣ ਤੇ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਖਿਡਾਰੀਆਂ ਤੇ ਪਿੰਡ ਦੇ ਹੋਰ ਨੌਜਵਾਨਾਂ ਨੂੰ ਭੈੜੀਆਂ ਅਲਾਮਤਾਂ ਤੋਂ ਬਚਾਉਣ ਤੇ ਉਨ੍ਹਾਂ ਨੂੰ ਨਵੀਂ ਸੇਧ ਦੇਣ ਲਈ ਸੂਬੇ ਦੀਆਂ ਪੰਚਾਇਤਾਂ ਜਿੱਥੇ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਹਨ ਉੱਥੇ ਸਾਡੇ ਵਿਦੇਸ਼ ਰਹਿੰਦੇ ਖੇਡ ਪ੍ਰੇਮੀ ਵੀ ਪਿੱਛੇ ਨਹੀਂ ਰਹਿੰਦੇ | ਇਹ ਪ੍ਰਗਟਾਵਾ ਹਰਦੀਪ ਸਿੰਘ ਸਰਪੰਚ ਗ੍ਰਾਮ ਪੰਚਾਇਤ ਗੜ੍ਹਪਧਾਣਾ ਨੇ ਉਸ ਸਮੇਂ ਕੀਤਾ ਜਦੋਂ ਪੰਚਾਇਤ ਵਲੋਂ ਆਪਣੇ ਪਿੰਡ ਦੇ ਇਕ ਕੈਨੇਡਾ ਨਿਵਾਸੀ ਪਰਿਵਾਰ ਹਰਸਿਮਰਨ ਸਿੰਘ ਪੁੱਤਰ ਹਰਦੀਪ ਸਿੰਘ ਤੇ ਉਨ੍ਹਾਂ ਦੀ ਪਤਨੀ ਹਰਲੀਨ ਕੌਰ ਵਲੋਂ ਪਿੰਡ ਦੇ ਬਾਲੀਵਾਲ ਖੇਡ ਕਲੱਬ ਦੇ ਖਿਡਾਰੀਆਂ ਨੂੰ ਖੇਡ ਗਰਾਉਂਡ ਦੀ ਸਾਂਭ ਸੰਭਾਲ ਕਰਨ ਵਾਸਤੇ ਮਾਲੀ ਸਹਾਇਤਾ ਤੇ ਖੇਡਾਂ ਦਾ ਹੋਰ ਲੋੜੀਂਦਾ ਦਾ ਸਾਮਾਨ ਭੇਟ ਕਰਨ ਮੌਕੇ ਕਰਵਾਏ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ ਹਰਦੀਪ ਸਿੰਘ ਨੇ ਆਖਿਆ ਕਿ ਇਹ ਦੋਵੇਂ ਪਤੀ-ਪਤਨੀ ਕੈਨੇਡਾ ਵਿੱਚ ਵੀ ਬਾਲੀਬਾਲ ਖੇਡਦੇ ਹਨ ਇਸ ਕਰਕੇ ਇਨ੍ਹਾਂ ਨੂੰ ਬਾਲੀਬਾਲ ਖੇਡ ਨਾਲ ਬਹੁਤ ਪਿਆਰ ਹੈ | ਇਸ ਮੌਕੇ ਹਰਦੀਪ ਸਿੰਘ ਸਰਪੰਚ, ਸੰਤ ਬਾਬਾ ਠਾਕਰ ਸਿੰਘ, ਅਮਰ ਨਾਥ ਪੰਚ, ਜਸਵਿੰਦਰ ਸਿੰਘ ਥਾਂਦੀ ਵੈਦ, ਜੁਝਾਰ ਸਿੰਘ ਪ੍ਰਧਾਨ ਕਲੱਬ, ਕਸ਼ਮੀਰ ਸਿੰਘ, ਰਾਜਵੀਰ ਸਿੰਘ ਥਾਂਦੀ, ਸੋਹਣ ਸਿੰਘ, ਜਸਵੰਤ ਸਿੰਘ, ਪਰਮਿੰਦਰ ਸਿੰਘ ਖਜ਼ਾਨਚੀ, ਅਮਰੀਕ ਸਿੰਘ ਕਬੱਡੀ ਖਿਡਾਰੀ, ਕਰਨਵੀਰ ਸਿੰਘ, ਮਨਿੰਦਰ ਸਿੰਘ, ਗੁਰਸੇਵਕ ਸਿੰਘ ਆਦਿ ਸਮੇਤ ਪਿੰਡ ਦੀਆਂ ਹੋਰ ਵੀ ਅਨੇਕਾਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਮਾਸ ਮੀਡੀਆ ਵਿੰਗ ਨੇ ਸਿਹਤ ਪੋ੍ਰਗਰਾਮਾਂ ਸੰਬੰਧੀ ਕੀਤਾ ਜਾਗਰੂਕ ਅਗਲੀ ਖ਼ਬਰ ਮਾਤਾ ਕਿ੍ਸ਼ਨਾ ਬਲਦੇਵ ਨਈਅਰ ਨਮਿਤ ਸ਼ਰਧਾਂਜਲੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।