02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਗੁੱਜਰ ਸਮਾਜ ਸੁਧਾਰ ਸਭਾ ਨੇ ਨਵੇਂ ਸਾਲ ਦੀ ਆਮਦ 'ਤੇ ਸਮਾਗਮ ਕਰਵਾਇਆ

ਅਜੀਤ ਡੈਸਕ 02-01-2026
ਪੋਜੇਵਾਲ ਸਰਾਂ, 1 ਜਨਵਰੀ (ਨਵਾਂਗਰਾਈਾ)-ਸਮਾਜ ਸੇਵੀ ਸੰਸਥਾ ਗੁੱਜਰ ਸਮਾਜ ਸੁਧਾਰ ਸਭਾ ਲੁਧਿਆਣਾ ਵਲੋਂ ਨਵੇਂ ਸਾਲ ਦੀ ਆਮਦ 'ਤੇ ਇੱਕ ਸਮਾਗਮ ਕਰਕੇ ਲੰਗਰ ਲਗਾਇਆ ਅਤੇ ਨਵੇਂ ਸਾਲ ਦੀਆਂ ਸ਼ੁੱਭਨਾਮਨਾਵਾਂ ਦਿੱਤੀਆਂ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਗੁੱਜਰ ਸਮਾਜ ਸੁਧਾਰ ਸਭਾ ਲੁਧਿਆਣਾ ਦੇ ਪ੍ਰਧਾਨ ਕਿ੍ਸ਼ਨ ਦੇਵ ਦਾ ਜਨਮ ਦਿਨ ਵੀ ਮਨਾਇਆ ਗਿਆ ਤੇ ਉਨ੍ਹਾਂ ਨੂੰ ਗੁੱਜਰ ਸਮਾਜ ਸੁਧਾਰ ਸਭਾ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਰਾਮ ਸਿੰਘ ਅਤੇ ਜਨਰਲ ਸੈਕਟਰੀ ਜਗਦੀਸ਼ ਭੂੰਬਲਾ ਨੇ ਵਧਾਈ ਦਿੱਤੀ | ਇਸ ਮੌਕੇ ਪ੍ਰਧਾਨ ਕਿ੍ਸ਼ਨ ਦੇਵ ਨੇ ਸਮੂਹ ਸੰਗਤਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਨਵਾਂ ਸਾਲ ਸਭ ਲਈ ਖੁਸ਼ੀਆਂ ਲੈ ਕੇ ਆਵੇ ਤੇ ਉਹਨਾਂ ਦਾ ਸਮਾਜ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਗੁਰਦਿਆਲ ਬਜਾੜ, ਚੌਧਰੀ ਓਮ ਪ੍ਰਕਾਸ਼, ਸੈਕਟਰੀ ਬਲਦੇਵ ਚਾਂਦਪੁਰੀ, ਕੁਲਵਿੰਦਰ ਕਾਲਾ, ਵਿਜੇ ਕੁਮਾਰ ਸਰਪੰਚ, ਸੁੱਖਾ ਚੌਧਰੀ, ਮਦਨ ਲਾਲ, ਰੋਸ਼ਨ ਲਾਲ, ਸੰਨੀ ਖੇਪੜ, ਸੰਨੀ ਚੌਹਾਨ, ਬਲਵਾਨ ਕਸਾਣਾ ਆਦਿ ਸਮੇਤ 'ਗੁੱਜਰ ਸਮਾਜ ਸੁਧਾਰ ਸਭਾ(ਰਜਿ.) ਲੁਧਿਆਣਾ' ਦੇ ਸਮੂਹ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਬਹਿਰਾਮ-ਮਹਿਲਪੁਰ ਮੁੁੱਖ ਮਾਰਗ 'ਤੇ ਚਿੱਟੀ ਪੱਟੀ ਦਾ ਰੰਗ ਫਿੱਕਾ ਪੈਣ ਕਾਰਨ ਧੁੰਦ 'ਚ ਹਾਦਸੇ ਵਾਪਰਨ ਦਾ ਖ਼ਤਰਾ ਵਧਿਆ-ਮ... ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ 7 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।