02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਬਹਿਰਾਮ-ਮਹਿਲਪੁਰ ਮੁੁੱਖ ਮਾਰਗ 'ਤੇ ਚਿੱਟੀ ਪੱਟੀ ਦਾ ਰੰਗ ਫਿੱਕਾ ਪੈਣ ਕਾਰਨ ਧੁੰਦ 'ਚ ਹਾਦਸੇ ਵਾਪਰਨ ਦਾ ਖ਼ਤਰਾ ਵਧਿਆ-ਮਕਸੂਦਪੁਰ

ਅਜੀਤ ਡੈਸਕ 02-01-2026
ਕਟਾਰੀਆਂ, 1 ਜਨਵਰੀ (ਪ੍ਰੇਮੀ ਸੰਧਵਾਂ)-ਉੱਘੇ ਸਮਾਜ ਸੇਵੀ ਤੇ ਸੀਨੀਅਰ ਕਿਸਾਨ ਆਗੂ ਬਲਦੇਵ ਸਿੰਘ ਮਕਸੂਦਪੁਰ ਨੇ ਬਹਿਰਾਮ-ਮਾਹਿਲਪੁਰ ਸੜਕ ਕਟਾਰੀਆਂ ਦੀ ਵੇਈਾ ਤੱਕ ਰਾਹਗੀਰਾਂ ਦੀ ਸਹੂਲਤ ਲਈ ਸੜਕੀ ਵਿਭਾਗ ਵਲੋਂ ਪਹਿਲੀ ਲਗਾਈ ਚਿੱਟੀ ਪੱਟੀ ਦਾ ਰੰਗ ਗੂੜਾ ਨਾ ਕਰਨ ਕਰਕੇ ਸੜਕੀ ਵਿਭਾਗ ਵਿਰੁੱਧ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸੜਕੀ ਵਿਭਾਗ ਦੀ ਇਹ ਅਣਗਹਿਲੀ ਕਿਸੇ ਵੀ ਰਾਹਗੀਰ ਦੀ ਜਾਨ 'ਤੇ ਭਾਰੂ ਪੈ ਸਕਦੀ ਹੈ ਕਿਉਂਕਿ ਲਗਾਤਾਰ ਸਵੇਰੇ ਸ਼ਾਮ ਪੈ ਰਹੀਆਂ ਸੰਘਣੀਆਂ ਧੰਦਾਂ ਕਾਰਨ ਥੋੜੀ ਦੂਰ ਤੋਂ ਬਾਅਦ ਕੁੱਝ ਦਿਖਾਈ ਨਹੀਂ ਦਿੰਦਾ | ਜਿਸ ਕਾਰਨ ਹਰ ਵੇਲੇ ਹਾਦਸੇ ਵਾਪਰਨ ਦਾ ਖ਼ਤਰਾ ਰਹਿੰਦਾ ਹੈ, ਕਿਉਕਿ ਇਹ ਮੁੁੱਖ ਮਾਰਗ ਅਨੇਕਾਂ ਧਾਰਮਿਕ ਅਸਥਾਨਾਂ ਨੂੰ ਮੇਲਦਾ ਹੋਣ ਕਰਕੇ ਦਿਨ ਰਾਤ ਹਜ਼ਾਰਾਂ ਦੀ ਗਿਣਤੀ ਵਿੱਚ ਛੋਟੇ-ਵੱਡੇ ਸ਼ਰਧਾਲੂਆਂ ਦੇ ਵਾਹਨ ਗੁਜਰਦੇ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਸੜਕੀ ਵਿਭਾਗ ਨੇ ਜਲਦ ਬਹਿਰਾਮ-ਮਹਿਲਪੁਰ ਮੁੱਖ 'ਤੇ ਲੱਗੀ ਪੱਟੀ ਗੂੜੀ ਨਾ ਕੀਤੀ ਜਾਂ ਉਹ ਕਿਸਾਨ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਕਰਨ ਤੋਂ ਗੁਰੇਜ ਨਹੀਂ ਕਰਨਗੇ |
01 ਨਵਾਂਸ਼ਹਿਰ 20
ਪਿਛਲੀ ਖ਼ਬਰ ਹਰ ਨੇਕ ਇਨਸਾਨ ਨੂੰ ਲੋੜਵੰਦਾਂ ਦੀ ਮਦਦ ਕਰਕੇ ਨਵੇਂ ਸਾਲ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ-ਬੰਗਾ ਅਗਲੀ ਖ਼ਬਰ ਗੁੱਜਰ ਸਮਾਜ ਸੁਧਾਰ ਸਭਾ ਨੇ ਨਵੇਂ ਸਾਲ ਦੀ ਆਮਦ 'ਤੇ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।