ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਐਲੂਮਨੀ ਮੀਟ ਤੇ ਸੈਮੀਨਾਰ 14 ਨੂੰ
ਗੁਰੂਸਰ ਸੁਧਾਰ, 12 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਗੁਰੂਸਰ ਸੁਧਾਰ ਵਿਖੇ ਨਵੰਬਰ ਮਹੀਨੇ ਨੂੰ ਪੰਜਾਬੀ ਮਹੀਨੇ ਵਜੋਂ ਮਨਾਉਂਦਿਆਂ ਐਲੂਮਨੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਕੱਲ੍ਹ 14 ਨਵੰਬਰ ਨੂੰ ਐਲੂਮਨੀ ਐਸੋਸੀਏਸ਼ਨ ਦੀ ਮਿਲਣੀ ਅਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾਵੇਗਾ। ਸਵੇਰੇ 10:30 ਵਜੇ ਕਾਲਜ ਕੈਂਪਸ ਵਿਖੇ ਹੋਣ ਵਾਲੇ ਇਸ ਪ੍ਰੋਗਰਾਮ ਵਿਚ ਪ੍ਰਸਿੱਧ ਲੇਖਕ ਅਤੇ ਪ੍ਰੇਰਨਾਦਾਇਕ ਬੁਲਾਰੇ ਜਸਵੀਰ ਸਿੰਘ ਰਾਣਾ ਵਲੋਂ ‘ਕਿਤਾਬਾਂ ਰੋਟੀ ਵੀ ਦਿੰਦੀਆਂ ਹਨ’ ਵਿਸ਼ੇ ’ਤੇ ਆਪਣੇ ਵਿਚਾਰ ਪੇਸ਼ ਕੀਤੇ ਜਾਣਗੇ।
ਅਜੀਤ ਡੈਸਕ
13-11-2026