13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਰਾਏਕੋਟ , 12 ਨਵੰਬਰ ( ਬਲਵਿੰਦਰ ਸਿੰਘ ਲਿੱਤਰ )- ਵਿਸ਼ਵਕਰਮਾ ਭਵਨ ਨੇੜੇ ਕਮੇਟੀ ਗੇਟ ਰਾਏਕੋਟ ਵਿਖੇ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ । ਇਸ ਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸਾਬਕਾ ਕੌਂਸਲਰ ਡਾ : ਹਰਪਾਲ ਸਿੰਘ ਗਰੇਵਾਲ , ਡਾ : ਅਸ਼ੋਕ ਸ਼ਰਮਾ ਵਲੋਂ ਵਿਸ਼ੇਸ਼ ਤੌਰ ’ ਤੇ ਸ਼ਿਰਕਤ ਕੀਤੀ ਗਈ ।

ਅਜੀਤ ਡੈਸਕ 13-11-2026
ਰਾਏਕੋਟ , 12 ਨਵੰਬਰ ( ਬਲਵਿੰਦਰ ਸਿੰਘ ਲਿੱਤਰ )- ਵਿਸ਼ਵਕਰਮਾ ਭਵਨ ਨੇੜੇ ਕਮੇਟੀ ਗੇਟ ਰਾਏਕੋਟ ਵਿਖੇ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ । ਇਸ ਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸਾਬਕਾ ਕੌਂਸਲਰ ਡਾ : ਹਰਪਾਲ ਸਿੰਘ ਗਰੇਵਾਲ , ਡਾ : ਅਸ਼ੋਕ ਸ਼ਰਮਾ ਵਲੋਂ ਵਿਸ਼ੇਸ਼ ਤੌਰ ’ ਤੇ ਸ਼ਿਰਕਤ ਕੀਤੀ ਗਈ । ਇਸ ਮੌਕੇ ਡਾ : ਹਰਪਾਲ ਸਿੰਘ ਗਰੇਵਾਲ ਅਤੇ ਡਾ . ਅਸ਼ੋਕ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਨੇ ਲੋਕਾਂ ਨੂੰ ਸੂਈ ਤੋਂ ਲੈ ਕੇ ਜਹਾਜ਼ ਤੱਕ ਬਣਾਉਣ ਦੀ ਕਲਾ ਨਾਲ ਜੋੜ੍ਹਿਆ ਹੈ , ਜਿਨ੍ਹਾਂ ਸਦਕਾ ਅੱਜ ਮਸ਼ੀਨੀ ਯੁੱਗ ਵਿਚ ਵੱਡੀਆਂ - ਵੱਡੀਆਂ ਕਾਢਾਂ ਕੱਢੀਆਂ ਜਾ ਰਹੀਆਂ ਹਨ । ਇਸ ਲਈ ਸਾਨੂੰ ਉਹਨਾਂ ਦੇ ਦਰਸਾਏ ਮਾਰਗ ’ ਤੇ ਚੱਲਣ ਦੀ ਲੋੜ ਹੈ । ਇਸ ਮੌਕੇ ਵਿਸ਼ਵਕਰਮਾ ਭਵਨ ਦੀ ਕਮੇਟੀ ਵਲੋਂ ਪੁੱਜੀਆਂ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪ੍ਰਧਾਨ ਭੁਪਿੰਦਰ ਸਿੰਘ ਕਾਕਾ , ਸੈਕਟਰੀ ਗੁਰਮੀਤ ਸਿੰਘ , ਮੀਤ ਪ੍ਰਧਾਨ ਜਗਦੇਵ ਸਿੰਘ ਸੈਂਭੀ , ਜੁਆਇਟ ਸਕੱਤਰ ਰਜਿੰਦਰ ਸਿੰਘ ਸੌਂਦ , ਕੈਸ਼ੀਅਰ ਜਗਮੋਹਣ ਸਿੰਘ , ਸ਼ਰਨਜੀਤ ਸਿੰਘ , ਸ਼ਾਮ ਸਿੰਘ , ਜਗਤਾਰ ਸਿੰਘ ਸੌਂਦ , ਅਵਤਾਰ ਸਿੰਘ ਸੌਂਦ , ਪ੍ਰਿੰਸੀਪਲ ਰਣਜੀਤ ਸਿੰਘ , ਪ੍ਰੀਤਕਮਲ ਸਿੰਘ , ਅਵਤਾਰ ਸਿੰਘ ਚੀਮਾ , ਪਰਵਿੰਦਰਪਾਲ ਸਿੰਘ ਸੋਨੀ , ਕਲਦੀਪ ਸਿੰਘ ਕਲਸੀ , ਗੁਰਮੀਤ ਸਿੰਘ ਪਦਮ , ਸਰਪੰਚ ਸਰਬਜੀਤ ਸਿੰਘ , ਕਪਿਲ ਗਰਗ ਬਲਾਕ ਪ੍ਰਧਾਨ , ਸੁਖਵਿੰਦਰ ਸਿੰਘ ਸੁੱਖੂ , ਸੁਮਨਦੀਪ ਸਿੰਘ ਦੀਪਾ , ਜਗਰਾਜ ਸਿੰਘ ਰਾਏਕੋਟ , ਨਰੈਣ ਦੱਤ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਖੰਨਾ, ਪਾਇਲ ਤੇ ਸਮਰਾਲਾ ਵਿਚ 12 ਦਸੰਬਰ ਨੂੰ ਲਗਾਈ ਜਾਵੇਗੀ ਕੌਮੀ ਲੋਕ ਅਦਾਲਤ ਅਗਲੀ ਖ਼ਬਰ ਅੰਤਰ ਜ਼ਿਲ੍ਹਾ ਫੁੱਟਬਾਲ ਅੰਡਰ-17 (ਲੜਕੀਆਂ) : ਜ਼ਿਲ੍ਹਾ ਲੁਧਿਆਣਾ ਤੇ ਹੁਸ਼ਿਆਰਪੁਰ ਦੀਆਂ ਟੀਮਾਂ ਫਾਈਨਲ ’ਚ ਪੁੱਜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।