ਜੀ.ਐੱਚ.ਜੀ. ਪਬਲਿਕ ਸਕੂਲ ਦੱਧਾਹੂਰ ਦੇ ਵਿਦਿਆਰਥੀਆਂ ਨੇ ਦਸਤਾਰ ਮੁਕਾਬਲਿਆਂ ’ਚ ਮੱਲਾਂ ਮਾਰੀਆਂ ਜੇਤੂ ਬੱਚਿਆਂ ਨੂੰ ਨਗਦ ਇਨਾਮਾਂ ਅਤੇ ਦਸਤਾਰਾਂ ਨਾਲ ਕੀਤਾ ਸਨਮਾਨਿਤ
ਰਾਏਕੋਟ, 24 ਅਕਤੂਬਰ (ਬਲਵਿੰਦਰ ਸਿੰਘ ਲਿੱਤਰ) ਸਿੱਖ ਧਰਮ ਦੇ ਚੌਥੇ ਪਾਤਿਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਦੱਧਾਹੂਰ ਵਿਖੇ ਕਰਵਾਏ ਦਸਤਾਰ ਮੁਕਾਬਲਿਆਂ ’ਚ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਹਰਿਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ-ਦੱਧਾਹੂਰ ਦੇ ਵਿਦਿਆਰਥੀਆਂ ਨੇ ਵੱਧ–ਚੜ੍ਹਕੇ ਹਿੱਸਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਸਹਿਜਪ੍ਰੀਤ ਸਿੰਘ ਸਹਿਬਾਜ਼ਪੁਰਾ ਨੇ ਦੂਜੀ ਪੁਜ਼ੀਸ਼ਨ ਹਾਸਲ ਕਰਕੇ 15 ਸੌ ਨਗਦ ਇਨਾਮ ਅਤੇ ਦਸਤਾਰ, ਸੁਖਕੀਰਤ ਸਿੰਘ ਦੱਧਾਹੂਰ ਨੇ ਤੀਜੀ ਪੁਜੀਸ਼ਨ ਹਾਸਲ ਕਰਕੇ ਇਕ ਹਜ਼ਾਰ ਨਗਦ ਇਨਾਮ ਤੇ ਦਸਤਾਰ ਪ੍ਰਾਪਤ ਕੀਤੀ।
ਅਜੀਤ ਡੈਸਕ
25-10-2026