ਪਮਾਲੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਲਈ ਵਿਸ਼ਾਲ ਨਗਰ ਕੀਰਤਨ ਖ਼ਾਲਸਾਈ ਜਾਹੋ ਜਲਾਅ ਨਾਲ ਰਵਾਨਾ
ਸ਼੍ਰੋਮਣੀ ਕਮੇਟੀ ਮੈਂਬਰ ਕੇਵਲ ਸਿੰਘ ਬਾਦਲ, ਬਾਬਾ ਸਰਬਜੋਤ ਸਿੰਘ ਡਾਂਗੋ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਪਾਏ
ਮੁੱਲਾਂਪੁਰ-ਦਾਖਾ, 24 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਭਗਤੀ ਲਹਿਰ ਦੇ ਮੋਢੀ, ਮਹਾਨ ਕ੍ਰਾਂਤੀਕਾਰੀ, ਮਾਨਵਤਾ ਦੇ ਰਹਿਬਰ, ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਪਿੰਡ ਪਮਾਲੀ (ਲੁਧਿ:) ਤੋਂ ਅੰਮ੍ਰਿਤ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਲਈ ਰਵਾਨਾ ਹੋਇਆ। ਪਿੰਡ ਪਮਾਲੀ ਤੋਂ ਨਗਰ ਕੀਰਤਨ ਦੀ ਆਰੰਭਤਾ ਸਮੇਂ ਮੁੱਖ ਪ੍ਰਬੰਧਕ ਜਸਵੀਰ ਸਿੰਘ ਪਮਾਲੀ, ਪ੍ਰਧਾਨ ਬਲਦੇਵ ਸਿੰਘ, ਸੁਖਵਿੰਦਰ ਸਿੰਘ, ਏ.
ਮੁੱਲਾਂਪੁਰ-ਦਾਖਾ, 24 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਭਗਤੀ ਲਹਿਰ ਦੇ ਮੋਢੀ, ਮਹਾਨ ਕ੍ਰਾਂਤੀਕਾਰੀ, ਮਾਨਵਤਾ ਦੇ ਰਹਿਬਰ, ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਪਿੰਡ ਪਮਾਲੀ (ਲੁਧਿ:) ਤੋਂ ਅੰਮ੍ਰਿਤ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਲਈ ਰਵਾਨਾ ਹੋਇਆ। ਪਿੰਡ ਪਮਾਲੀ ਤੋਂ ਨਗਰ ਕੀਰਤਨ ਦੀ ਆਰੰਭਤਾ ਸਮੇਂ ਮੁੱਖ ਪ੍ਰਬੰਧਕ ਜਸਵੀਰ ਸਿੰਘ ਪਮਾਲੀ, ਪ੍ਰਧਾਨ ਬਲਦੇਵ ਸਿੰਘ, ਸੁਖਵਿੰਦਰ ਸਿੰਘ, ਏ.ਡੀ.ਓ. ਅਵਤਾਰ ਸਿੰਘ, ਸੂਬੇਦਾਰ ਗੁਰਮੀਤ ਸਿੰਘ, ਪ੍ਰੇਮ ਸਿੰਘ ਪਮਾਲੀ, ਨਿਰਪਾਲ ਸਿੰਘ, ਬਹਾਦਰ ਸਿੰਘ, ਭਾਈ ਜ਼ੋਰਾ ਸਿੰਘ, ਹੋਰ ਪ੍ਰਬੰਧਕਾਂ ਦੇ ਸੱਦੇ ’ਤੇ ਉਚੇਚਾ ਪਹੁੰਚੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪ੍ਰਮੁੱਖ ਆਗੂ, ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ, ਪੰਜਾਬ ਕਾਂਗਰਸ ਦੇ ਜਨ: ਸਕੱਤਰ ਕੈਪਟਨ ਸੰਦੀਪ ਸੰਧੂ, ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ, ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਡਾ: ਕੇ.ਐੱਨ.ਐੱਸ ਕੰਗ, ਸ਼੍ਰੋਮਣੀ ਕਮੇਟੀ ਮੈਂਬਰ ਕੇਵਲ ਸਿੰਘ ਬਾਦਲ, ਸੰਤ ਬਾਬਾ ਸਰਬਜੋਤ ਸਿੰਘ ਡਾਂਗੋ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਪਾਏ ਗਏ। ਭਾਰੀ ਰਜਿੰਦਰ ਸਿੰਘ ਜੋਧਾਂ ਦੇ ਰਾਗੀ ਜੱਥੇ ਵਲੋਂ ਨਗਰ ਕੀਰਤਨ ਦੀ ਸੰਗਤ ਨੂੰ ਸ਼ਬਦ ਕੀਰਤਨ ਸਰਵਣ ਕਰਵਾਇਆ ਗਿਆ। ਸ਼੍ਰੋਮਣੀ ਢਾਡੀ ਸਿਕੰਦਰ ਸਿੰਘ ਲੋਹਾਰਾ ਦੇ ਜੱਥੇ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਕ੍ਰਾਂਤੀਕਾਰੀ ਜੀਵਨ ਨੂੰ ਵਾਰਾਂ ਰਾਹੀਂ ਗਾਇਨ ਕਰਦਿਆਂ ਸੰਗਤ ਨੂੰ ਦੱਸਿਆ ਕਿ ਗੁਰੂ ਰਵਿਦਾਸ ਜੀ ਨੇ ਮਨੁੱਖਤਾ ਨੂੰ ‘ਬੇਗਮਪੁਰਾ’ ਦਾ ਸੰਕਲਪ ਦਿੱਤਾ, ਭਾਵ ਇੱਕ ਅਜਿਹਾ ਸਮਾਜ ਜਿੱਥੇ ਕੋਈ ਗ਼ਰੀਬ ਨਾ ਹੋਵੇ, ਕੋਈ ਦੁਖੀ ਨਾ ਹੋਵੇ ਅਤੇ ਸਭ ਬਰਾਬਰ ਹੋਣ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਜੀ ਦੀ ਪਵਿੱਤਰ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਕੇ ਆਪ ਜੀ ਦੀ ਇਲਾਹੀ ਬੰਦਗੀ ਨੂੰ ਅਮਰ ਕਰ ਦਿੱਤਾ। ਗੁਰੂ ਰਵਿਦਾਸ ਜੀ ਜਾਤ-ਪਾਤ ਅਤੇ ਧਾਰਮਿਕ ਕਰਮਕਾਂਡਾ ਦਾ ਡਟ ਕੇ ਵਿਰੋਧ ਕਰਦਿਆਂ ਗਰੀਬੀ ਅਤੇ ਹਲੀਮੀ ਨੂੰ ਆਪਣੀ ਤਾਕਤ ਮੰਨਿਆ। ਪ੍ਰਬੰਧਕਾਂ ਅਨੁਸਾਰ ਅੱਜ ਆਰੰਭ ਵਿਸ਼ਾਲ ਨਗਰ ਕੀਰਤਨ ਸ਼੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਸੱਚਖੰਡ ਪੰਡਵਾਂ ਸਾਹਿਬ ਫਗਵਾੜਾ ਵਿਖੇ ਵਿਸ਼ਰਾਮ ਹੋਵੇਗਾ। ਐਤਵਾਰ 25 ਅਕਤੂਬਰ ਸਵੇਰ ਸਮੇਂ ਫਗਵਾੜਾ ਤੋਂ ਨਗਰ ਕੀਰਤਨ ਪਿੰਡ ਖੇੜਾ, ਗੋਬਿੰਦਪੁਰਾ, ਹਦੀਆਬਾਦ, ਸੂਗਰ ਮਿੱਲ ਚੌਂਕ ਫਗਵਾੜਾ, ਸ਼੍ਰੋਮਣੀ ਸੰਤ ਸ਼੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ, ਚਹੇੜੂ, ਰਾਮਾ ਮੰਡੀ ਜਲੰਧਰ, ਲੰਮਾ ਪਿੰਡ ਚੌਂਕ, ਰੇਰੂ ਚੌਂਕ, ਬਿਧੀਪੁਰ ਫਾਟਕ, ਕਰਤਾਰਪੁਰ, ਸੁਭਾਨਪੁਰ, ਢਿੱਲਵਾਂ, ਬਿਆਸ, ਰਈਆ, ਜੰਡਿਆਲਾ ਗੁਰੂ, ਗੋਲਡਨ ਗੇਟ ਤੋਂ ਹੁੰਦਾ ਹੋਇਆ ਸ਼੍ਰੀ ਅਕਾਲ ਤਖ਼ਤ ਸਾਹਿਬ (ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ) ਵਿਖੇ ਸੰਪੂਰਨ ਹੋਵੇਗਾ।