25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਕੱਢੀ ਸ਼ੋਭਾ ਯਾਤਰਾ ਦਾ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਭਰਵਾਂ ਸਵਾਗਤ ਰਾਜੀਵ ਲਵਲੀ ਦੀ ਅਗਵਾਈ ਹੇਠ ਕਮਲ ਚੌਂਕ ਵਿਖੇ ਲਗਾਇਆ ਲੰਗਰ, ਪ੍ਰਬੰਧਕ ਕਮੇਟੀ ਦਾ ਕੀਤਾ ਸਨਮਾਨ

ਜਗਰਾਉਂ, 24 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਸਬੰਧ ਵਿੱਚ ਜਗਰਾਉਂ ਵਿਖੇ ਕੱਢੀ ਗਈ ਸ਼ੋਭਾ ਯਾਤਰਾ ਦਾ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਹਲਕਾ ਜਗਰਾਉਂ ਟੀਮ ਵੱਲੋਂ ਰਾਜੀਵ ਲਵਲੀ ਦੀ ਅਗਵਾਈ ਹੇਠ ਕਮਲ ਚੌਂਕ ਵਿਖੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਟੀਮ ਵੱਲੋਂ ਸੰਗਤਾਂ ਲਈ ਪਾਣੀ, ਲੱਡੂ, ਬਿਸਕੁੱਟ ਅਤੇ ਚਾਹ ਆਦਿ ਦਾ ਲੰਗਰ ਲਗਾਇਆ ਗਿਆ।

ਅਜੀਤ ਡੈਸਕ 25-10-2026
ਜਗਰਾਉਂ, 24 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਸਬੰਧ ਵਿੱਚ ਜਗਰਾਉਂ ਵਿਖੇ ਕੱਢੀ ਗਈ ਸ਼ੋਭਾ ਯਾਤਰਾ ਦਾ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਹਲਕਾ ਜਗਰਾਉਂ ਟੀਮ ਵੱਲੋਂ ਰਾਜੀਵ ਲਵਲੀ ਦੀ ਅਗਵਾਈ ਹੇਠ ਕਮਲ ਚੌਂਕ ਵਿਖੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਟੀਮ ਵੱਲੋਂ ਸੰਗਤਾਂ ਲਈ ਪਾਣੀ, ਲੱਡੂ, ਬਿਸਕੁੱਟ ਅਤੇ ਚਾਹ ਆਦਿ ਦਾ ਲੰਗਰ ਲਗਾਇਆ ਗਿਆ। ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਜੀਵ ਲਵਲੀ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਆਪਣੇ ਹੱਥ ਵਿੱਚ ਕਲਮ ਫੜ੍ਹ ਕੇ ਰਾਮਾਇਣ ਵਰਗੇ ਮਹਾਨ ਗ੍ਰੰਥ ਦੀ ਰਚਨਾ ਕੀਤੀ ਅਤੇ ਸਮੁੱਚੀ ਦੁਨੀਆਂ ਨੂੰ ਗਿਆਨ, ਸਿੱਖਿਆ ਤੇ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸਾਨੂੰ ਸੱਚਾਈ, ਬਰਾਬਰੀ ਅਤੇ ਆਪਸੀ ਭਾਈਚਾਰੇ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦੀਆਂ ਹਨ। ਇਸ ਮੌਕੇ ਰਾਜੀਵ ਲਵਲੀ ਨੇ ਸ਼ੋਭਾ ਯਾਤਰਾ ਦੀ ਸਮੁੱਚੀ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਵਿੱਚ ਆਪਸੀ ਪਿਆਰ, ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਇਸ ਮੌਕੇ ਸ਼ੋਭਾ ਯਾਤਰਾ ਦਾ ਪ੍ਰਬੰਧ ਸਤੀਸ਼ ਕੁਮਾਰ ਪੱਪੂ ਮੀਤ ਪ੍ਰਧਾਨ ਨਗਰ ਕੌਸਲ, ਸੁਖਵਿੰਦਰ ਸਿੰਘ ਸਿੱਧੂ, ਸੋਨੂੰ ਬੱਗਾ, ਚੇਤਨ ਗਿੱਲ, ਰੋਹਿਤ ਕੁਮਾਰ, ਰਵੀ ਗਿੱਲ, ਪ੍ਰਿੰਸ ਗਿੱਲ, ਮੁਨੀਸ਼ ਧਾਲੀਵਾਲ ਆਦਿ ਵੱਲੋਂ ਕੀਤਾ ਗਿਆ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਸਰਪੰਚ ਜਗਤਾਰ ਸਿੰਘ ਮਲਕ, ਕੁਲਵੰਤ ਸਿੰਘ ਮੈਂਬਰ, ਸੁਖਮਿੰਦਰ ਸਿੰਘ ਵੜਿੰਗ, ਕੁਲਵੰਤ ਸਿੰਘ ਮਲਕ, ਬਿੱਲੂ ਰਾਏ, ਜਸਵੰਤ ਸਿੰਘ ਰਾਮਗੜ੍ਹ ਭੁੱਲਰ, ਅਵਤਾਰ ਸਿੰਘ ਚੌਧਰੀ, ਸਤਿਨਾਮ ਸਿੰਘ ਰਾਜਾ, ਬਲਬੀਰ ਸਿੰਘ ਬਾਠ, ਪ੍ਰਵੇਜ਼ ਅੰਸਾਰੀ ਲੁਧਿਆਣਾ, ਵੇਦਾਂਤ ਲਵਲੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜੀ.ਐੱਚ.ਜੀ. ਪਬਲਿਕ ਸਕੂਲ ਦੱਧਾਹੂਰ ਦੇ ਵਿਦਿਆਰਥੀਆਂ ਨੇ ਦਸਤਾਰ ਮੁਕਾਬਲਿਆਂ ’ਚ ਮੱਲਾਂ ਮਾਰੀਆਂ ਜੇਤੂ ਬੱਚਿਆਂ ਨੂੰ ਨਗਦ... ਅਗਲੀ ਖ਼ਬਰ ਰਾਏਕੋਟ ਵਿਖੇ ਭਗਵਾਨ ਵਾਲਮੀਕਿ ਮਹਾਰਾਜ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਭਗਵਾਨ ਵਾਲਮੀਕਿ ਪ੍ਰਾਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।