22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਮਹਾਂਪ੍ਰਗਿਆ ਸਕੂਲ ਵਿਚ ਇੰਟਰ-ਹਾਊਸ ਬਾਸਕਿਟਬਾਲ ਟੂਰਨਾਮੈਂਟ ਦਾ ਸ਼ਾਨਦਾਰ ਆਯੋਜਨ

ਜਗਰਾਉਂ, 21 ਅਕਤੂਬਰ (ਵਿਨੋਦ ਕੁਮਾਰ)- ਮਹਾਪ੍ਰਗਿਆ ਸਕੂਲ, ਰਾਏਕੋਟ ਰੋਡ ਜਗਰਾਉਂ ਵਿਖੇ ਡਾਇਰੈਕਟਰ ਵਿਸ਼ਾਲ ਜੈਨ ਪਾਟਨੀ ਦੇ ਮਾਰਗਦਰਸ਼ਨ ਅਤੇ ਪ੍ਰਿੰਸੀਪਲ ਪ੍ਰਭਜੀਤ ਕੌਰ ਵਰਮਾ ਦੀ ਅਗਵਾਈ ਹੇਠ ਲੜਕੀਆਂ ਦਾ ਇੰਟਰ-ਹਾਊਸ ਬਾਸਕਟਬਾਲ ਟੂਰਨਾਮੈਂਟ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਅੰਡਰ-19, ਅੰਡਰ-17 ਅਤੇ ਅੰਡਰ-14 ਵਰਗਾਂ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ ਅਤੇ ਆਪਣੀ ਖੇਡ ਪ੍ਰਤਿਭਾ, ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਟੀਮ ਵਰਕ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਅਜੀਤ ਡੈਸਕ 22-10-2026
ਜਗਰਾਉਂ, 21 ਅਕਤੂਬਰ (ਵਿਨੋਦ ਕੁਮਾਰ)- ਮਹਾਪ੍ਰਗਿਆ ਸਕੂਲ, ਰਾਏਕੋਟ ਰੋਡ ਜਗਰਾਉਂ ਵਿਖੇ ਡਾਇਰੈਕਟਰ ਵਿਸ਼ਾਲ ਜੈਨ ਪਾਟਨੀ ਦੇ ਮਾਰਗਦਰਸ਼ਨ ਅਤੇ ਪ੍ਰਿੰਸੀਪਲ ਪ੍ਰਭਜੀਤ ਕੌਰ ਵਰਮਾ ਦੀ ਅਗਵਾਈ ਹੇਠ ਲੜਕੀਆਂ ਦਾ ਇੰਟਰ-ਹਾਊਸ ਬਾਸਕਟਬਾਲ ਟੂਰਨਾਮੈਂਟ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਅੰਡਰ-19, ਅੰਡਰ-17 ਅਤੇ ਅੰਡਰ-14 ਵਰਗਾਂ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ ਅਤੇ ਆਪਣੀ ਖੇਡ ਪ੍ਰਤਿਭਾ, ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਟੀਮ ਵਰਕ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-19 ਵਰਗ ਦੇ ਸ਼ੁਰੂਆਤੀ ਮੁਕਾਬਲਿਆਂ ਵਿਚ ਡਵਜ਼ ਹਾਊਸ ਅਤੇ ਪੈਰਟਸ ਹਾਊਸ ਅਤੇ ਫਿੰਚਿਜ਼ ਹਾਊਸ ਅਤੇ ਰੌਬਿਨਜ਼ ਹਾਊਸ ਦੀਆਂ ਟੀਮਾਂ ਵਿਚਕਾਰ ਰੋਮਾਂਚਕ ਮੁਕਾਬਲੇ ਹੋਏ। ਫਾਈਨਲ ਵਿਚ ਜੇਤੂ ਡਵਜ਼ ਹਾਊਸ ਅਤੇ ਫਿੰਚਿਜ਼ ਹਾਊਸ ਦੀਆਂ ਟੀਮਾਂ ਪਹੁੰਚੀਆਂ, ਜਿਸ ਵਿਚ ਡਵਜ਼ ਹਾਊਸ ਨੇ ਸ਼ਾਨਦਾਰ ਜਿੱਤ ਦਰਜ ਕਰਕੇ ਜੇਤੂ ਟਰਾਫ਼ੀ ਆਪਣੇ ਨਾਮ ਕੀਤੀ। ਅੰਡਰ-17 ਵਰਗ ਦੇ ਸ਼ੁਰੂਆਤੀ ਮੁਕਾਬਲਿਆਂ ਵਿਚ ਡਵਜ਼ ਹਾਊਸ ਅਤੇ ਰੌਬਿਨਜ਼ ਹਾਊਸ ਅਤੇ ਫਿੰਚਿਜ਼ ਹਾਊਸ ਅਤੇ ਪੈਰਟਸ ਹਾਊਸ ਦੀਆਂ ਟੀਮਾਂ ਨੇ ਭਾਗ ਲਿਆ। ਫਾਈਨਲ ਮੁਕਾਬਲਾ ਫਿੰਚਿਜ਼ ਹਾਊਸ ਅਤੇ ਰੌਬਿਨਸ ਹਾਊਸ ਵਿਚ ਹੋਇਆ, ਜਿਸ ਵਿਚ ਫਿੰਚਿਜ਼ ਹਾਊਸ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ ਜਿੱਤ ਪ੍ਰਾਪਤ ਕੀਤੀ। ਅੰਡਰ-14 ਵਰਗ ਵਿਚ ਵੀ ਵਿਦਿਆਰਥਣਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ। ਸ਼ੁਰੂਆਤੀ ਮੁਕਾਬਲਿਆਂ ਵਿਚ ਰੌਬਿਨਜ਼ ਅਤੇ ਡਵਜ਼ ਅਤੇ ਫਿੰਚਿਜ਼ ਅਤੇ ਪੈਰਟਸ ਹਾਊਸ ਦੀਆਂ ਟੀਮਾਂ ਨੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਫਾਈਨਲ ਮੁਕਾਬਲੇ ਵਿਚ ਰੌਬਿਨਸ ਹਾਊਸ ਨੇ ਡਵਸ ਹਾਊਸ ਨੂੰ ਕਰੜੀ ਟੱਕਰ ਦਿੰਦਿਆਂ ਜਿੱਤ ਹਾਸਲ ਕੀਤੀ। ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਮੈਡਲ, ਟਰਾਫ਼ੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਅੰਡਰ-19 ਵਰਗ ਵਿਚ ਪ੍ਰਭਸਿਮਰਨ ਕੌਰ, ਅੰਡਰ-17 ਵਰਗ ਵਿਚ ਸਹਿਜਪ੍ਰੀਤ ਕੌਰ ਅਤੇ ਅੰਡਰ-14 ਵਰਗ ਵਿਚ ਖੁਸ਼ਦੀਪ ਕੌਰ ਨੂੰ ਬੈਸਟ ਪਲੇਅਰ ਐਲਾਨਿਆ ਗਿਆ। ਇਸ ਮੌਕੇ ਡਾਇਰੈਕਟਰ ਵਿਸ਼ਾਲ ਜੈਨ ਅਤੇ ਪ੍ਰਿੰਸੀਪਲ ਸ੍ਰੀਮਤੀ ਪ੍ਰਭਜੀਤ ਕੌਰ ਵਰਮਾ ਨੇ ਜੇਤੂ ਟੀਮਾਂ ਅਤੇ ਸਾਰੀਆਂ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਦੀ ਹੌਂਸਲਾ-ਅਫ਼ਜਾਈ ਕੀਤੀ। ਉਨ੍ਹਾਂ ਨੇ ਕੋਚ ਅਤੇ ਮੈਨੇਜਰ ਮਨਜੀਤਿੰਦਰ ਕੁਮਾਰ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਲੀਡਰਸ਼ਿਪ, ਸਹਿਯੋਗ, ਆਤਮ-ਵਿਸ਼ਵਾਸ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਕਰਦੀਆਂ ਹਨ। ਮਹਾਪ੍ਰਿਗਆ ਸਕੂਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਵਿਸ਼ੇਸ਼ ਮਹੱਤਵ ਦਿੰਦਾ ਹੈ। ਇਸ ਮੌਕੇ ਕੋਚ ਬਲਜੀਤ ਸਿੰਘ, ਕੋਆਰਡੀਨੇਟਰ ਸੁਰਿੰਦਰ ਕੌਰ ਅਤੇ ਅਮਰਜੀਤ ਕੌਰ ਮੌਜੂਦ ਰਹੇ।
ਪਿਛਲੀ ਖ਼ਬਰ ਕਿੰਗਸਵੇ ਗਲੋਬਲ ਸਕੂਲ ਵਿਖੇ ਦੁਸਹਿਰੇ ਦਾ ਤਿੳੇੁਹਾਰ ਉਤਸ਼ਾਹ ਨਾਲ ਮਨਾਇਆ ਅਜਿਹੇ ਤਿਉਹਾਰ ਮਨਾਉਣ ਦਾ ਮੁੱਖ ਮਕਸਦ ਬੁਰਾਈਆਂ... ਅਗਲੀ ਖ਼ਬਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਜਗਰਾਉਂ ਵਿਚ ਵਿਸ਼ਾਲ ਰੈਲੀ ਅਤੇ ਮਾਰਚ ‘ ਐਮਾਜ਼ੋਨ ਤੋਂ ਮੰਗਾਦੇ ਆਈਫੋਨ ਤੂੰ’ ਗੀਤ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।