22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਜ਼ਿਮੀਂਦਾਰਾ ਢਾਬਾ ਵਾਲੇ ਸਾਬਕਾ ਸਰਪੰਚ ਜਰਨੈਲ ਸਿੰਘ ਨੂੰ ਸਦਮਾ, ਮਾਤਾ ਦਾ ਦਿਹਾਂਤ ਇਲਾਕੇ ’ਚ ਸੋਗ ਦੀ ਲਹਿਰ

ਜਗਰਾਉਂ, 21 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਲੁਧਿਆਣਾ ਜ਼ਿਲ੍ਹੇ ਦੇ ਵਿਚ ਇਕ ਪੰਨਾ ਜੁੜ ਗਿਆ ਜਦੋਂ ਜਗਰਾਉਂ ਦੇ ਜੁਆਇੰਟ ਡਿਪਟੀ ਡਾਇਰੈਕਟਰ ਸ: ਦਵਿੰਦਰ ਸਿੰਘ ਤੂਰ ਦਾ ਸਪੁੱਤਰ ਐਡਵੋਕੇਟ ਈਸ਼ਵਰ ਪ੍ਰਤਾਪ ਸਿੰਘ ਤੂਰ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿਚ ਬੈਰਿਸਟਰ ਅਤੇ ਸੌਲਿਸਿਟਰ ਬਣਿਆ। ਈਸ਼ਵਰ ਪ੍ਰਤਾਪ ਸਿੰਘ ਤੂਰ ਵਲੋਂ ਬੈਰਿਸਟਰ ਅਤੇ ਸੌਲਿਸਿਟਰ ਤੌਰ ’ਤੇ ਸਥਾਪਿਤ ਕਰਕੇ ਕਾਨੂੰਨ ਦੇ ਖੇਤਰ ਵਿੱਚ ਆਪਣੀ ਮਿਹਨਤ, ਲਗਨ ਅਤੇ ਕਾਬਲੀਅਤ ਸਦਕਾ ਨਵੀਆਂ ਮੱਲਾਂ ਮਾਰਨ ’ਤੇ ਪਰਿਵਾਰ ਵਿੱਚ ਖ਼ੁਸ਼ੀ ਦਾ ਮਾਹੌਲ ਹੈ।

ਕੈਨੇਡਾ ਵਿਚ ਬੈਰਿਸਟਰ ਤੇ ਸੌਲਿਸਿਟਰ ਬਣੇ ਈਸ਼ਵਰ ਪ੍ਰਤਾਪ ਸਿੰਘ ਤੂਰ ਦੀ ਤਸਵੀਰ। 22-10-2026
ਜਗਰਾਉਂ, 21 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਲੁਧਿਆਣਾ ਜ਼ਿਲ੍ਹੇ ਦੇ ਵਿਚ ਇਕ ਪੰਨਾ ਜੁੜ ਗਿਆ ਜਦੋਂ ਜਗਰਾਉਂ ਦੇ ਜੁਆਇੰਟ ਡਿਪਟੀ ਡਾਇਰੈਕਟਰ ਸ: ਦਵਿੰਦਰ ਸਿੰਘ ਤੂਰ ਦਾ ਸਪੁੱਤਰ ਐਡਵੋਕੇਟ ਈਸ਼ਵਰ ਪ੍ਰਤਾਪ ਸਿੰਘ ਤੂਰ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿਚ ਬੈਰਿਸਟਰ ਅਤੇ ਸੌਲਿਸਿਟਰ ਬਣਿਆ। ਈਸ਼ਵਰ ਪ੍ਰਤਾਪ ਸਿੰਘ ਤੂਰ ਵਲੋਂ ਬੈਰਿਸਟਰ ਅਤੇ ਸੌਲਿਸਿਟਰ ਤੌਰ ’ਤੇ ਸਥਾਪਿਤ ਕਰਕੇ ਕਾਨੂੰਨ ਦੇ ਖੇਤਰ ਵਿੱਚ ਆਪਣੀ ਮਿਹਨਤ, ਲਗਨ ਅਤੇ ਕਾਬਲੀਅਤ ਸਦਕਾ ਨਵੀਆਂ ਮੱਲਾਂ ਮਾਰਨ ’ਤੇ ਪਰਿਵਾਰ ਵਿੱਚ ਖ਼ੁਸ਼ੀ ਦਾ ਮਾਹੌਲ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਜਿੱਥੇ ਦਵਿੰਦਰ ਸਿੰਘ ਤੂਰ ਪਰਿਵਾਰ ਦਾ ਮਾਣ ਵਧਿਆ ਹੈ, ਉੱਥੇ ਹੀ ਜਗਰਾਉਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਐਡਵੋਕੇਟ ਈਸ਼ਵਰ ਪ੍ਰਤਾਪ ਸਿੰਘ ਤੂਰ ਦੀ ਇਸ ਪ੍ਰਾਪਤੀ ਨੂੰ ਲੈ ਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਵਧਾਈ ਦੇਣ ਵਾਲਿਆਂ ਨੇ ਕਿਹਾ ਕਿ ਇਹ ਪ੍ਰਾਪਤੀ ਉਨ੍ਹਾਂ ਦੀ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਦਾ ਨਤੀਜਾ ਹੈ। ਉਨ੍ਹਾਂ ਦੀ ਸਫ਼ਲਤਾ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ ਕਿ ਮਿਹਨਤ ਅਤੇ ਲਗਨ ਨਾਲ ਵਿਦੇਸ਼ਾਂ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਈ ਜਾ ਸਕਦੀ ਹੈ। ਇਸ ਖ਼ੁਸ਼ੀ ਦੇ ਮੌਕੇ ’ਤੇ ਵਧਾਈ ਦੇਣ ਵਾਲਿਆਂ ਵਿੱਚ ਸਾਬਕਾ ਵਿਧਾਇਕ ਐੱਸ.ਆਰ. ਕਲੇਰ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ, ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ, ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਨਿਰਭੈ ਸਿੰਘ ਸਿੱਧੂ, ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਅਮਰਿੰਦਰ ਸਿੰਘ, ਗੁਰਪ੍ਰੀਤ ਸਿੰਘ ਛੀਨਾ, ਅਵਤਾਰ ਸਿੰਘ ਸੰਘੇੜਾ, ਭੁਪਿੰਦਰ ਸਿੰਘ, ਗੁਰਜੋਤ ਸਿੰਘ ਗਰੇਵਾਲ, ਇੰਦਰਪਾਲ ਸਿੰਘ ਢਿੱਲੋਂ, ਕੁਨਾਲ ਬੱਬਰ, ਸ਼ਰਨਦੀਪ ਸਿੰਘ ਬੈਨੀਪਾਲ, ਐਡਵੋਕੇਟ ਵਿਵੇਕ ਭਾਰਦਵਾਜ, ਜਸਜੀਤ ਸਿੰਘ ਮੱਲ੍ਹੀ, ਮਨਜੀਤ ਮਠਾੜੂ, ਨਰਿੰਦਰ ਕੋਛੜ, ਰਜਿੰਦਰ ਢਿੱਲੋਂ, ਪਰਮਿੰਦਰ ਸਿੰਘ, ਦਵਿੰਦਰ ਸਿੰਘ ਗਰੇਵਾਲ, ਗੁਰਚਰਨ ਸਿੰਘ ਦਿਓਲ, ਸੁਖਦਰਸ਼ਨ ਸਿੰਘ ਹੈਪੀ, ਜਸਪ੍ਰੀਤ ਸਿੰਘ ਗਿੱਲ ਟੀਟੂ, ਹਰਪਾਲ ਸਿੰਘ ਉੱਪਲ, ਜਤਿੰਦਰ ਸ਼ਰਮਾ ਗੋਰਾ, ਨਵ ਸਿੱਧੂ, ਪ੍ਰੀਤ ਯੂ.ਐੱਸ.ਏ., ਸੰਦੀਪ ਸਿੰਘ ਗਿਆਸਪੁਰਾ, ਗੁਰਨੂਰ ਸੱਗੂ, ਕੁੰਵਰਪ੍ਰੀਤ ਸਿੰਘ ਸੱਗੂ, ਤਰਵਿੰਦਰ ਸਿੰਘ ਕਾਕਾ ਯੂ.ਐੱਸ.ਏ., ਪ੍ਰਦੀਪ ਰਾਜ, ਦਲਜਿੰਦਰ ਸਿੰਘ ਬਿੱਲੂ ਗਰੇਵਾਲ, ਸਰਬਜੀਤ ਸਿੰਘ ਚਰੰਜੀ, ਸਰਬਜੀਤ ਸਿੰਘ, ਹੈਪੀ ਅਖਾੜਾ, ਜਸਪਾਲ ਸਿੰਘ ਅਖਾੜਾ, ਸੱਤਾ ਅਖਾੜਾ, ਦਰਸ਼ਨ ਸਿੰਘ ਅਖਾੜਾ ਆਦਿ ਨੇ ਵਧਾਈ ਦਿੱਤੀ।
ਪਿਛਲੀ ਖ਼ਬਰ ਪੀਸ ਪਬਲਿਕ ਸਕੂਲ ਭਨੋਹੜ ’ਚ ਸਹੋਦਿਆ ਕੌਸ਼ਲ ਮੇਲਾ 2026 ਯਾਦਗਾਰੀ ਬਣਿਆ ਅਗਲੀ ਖ਼ਬਰ ਚੀਮਾ, ਹੀਰਾ, ਅਟਵਾਲ ਆਦਿ ਭਾਜਪਾ ਨੇਤਾਵਾਂ ਨੇ ਢਿੱਲੋਂ ਦੀ ਅਗਵਾਈ ਵਿਚ ਗ੍ਰਹਿ ਮੰਤਰੀ ਸ਼ਾਹ ਨਾਲ ਮੁਲਾਕਾਤ ਕੀਤੀ ਤੇ ਵਿਦਾਇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।