21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਪਿੰਡ ਮਲਕ ਦੇ ਕਬੱਡੀ ਟੂਰਨਾਮੈਂਟ ’ਚ ਹਰਿਆਣਾ ਦੀ ਟੀਮ ਨੇ ਮੇਜ਼ਬਾਨ ਟੀਮ ਨੂੰ ਹਰਾਇਆ

ਜਗਰਾਉਂ, 20 ਅਕਤੂਬਰ (ਗੁਰਦੀਪ ਸਿੰਘ ਮਲਕ)-ਜਗਰਾਉਂ ਸ਼ਹਿਰ ਦੀ ਹੱਦ ਨਾਲ ਲੱਗਦੇ ਪਿੰਡ ਮਲਕ ਦੇ ਨੌਜਵਾਨਾਂ ਵੱਲੋਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਨੂੰ ਕਰਵਾਉਣ ’ਚ ਪਿੰਡ ਦੇ ਐੱਨ.

ਅਜੀਤ ਡੈਸਕ 21-10-2026
ਜਗਰਾਉਂ, 20 ਅਕਤੂਬਰ (ਗੁਰਦੀਪ ਸਿੰਘ ਮਲਕ)-ਜਗਰਾਉਂ ਸ਼ਹਿਰ ਦੀ ਹੱਦ ਨਾਲ ਲੱਗਦੇ ਪਿੰਡ ਮਲਕ ਦੇ ਨੌਜਵਾਨਾਂ ਵੱਲੋਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਨੂੰ ਕਰਵਾਉਣ ’ਚ ਪਿੰਡ ਦੇ ਐੱਨ.ਆਰ.ਆਈਜ਼ ਦਾ ਵਿਸ਼ੇਸ਼ ਯੋਗਦਾਨ ਰਿਹਾ। ਮਲਕ ਦੇ ਕਬੱਡੀ ਕੱਪ ’ਚ ਕਬੱਡੀ 57 ਕਿਲੋ ਦੀਆਂ 32 ਟੀਮਾਂ ਅਤੇ ਕਬੱਡੀ 35 ਕਿੱਲੋ ’ਚ 32 ਟੀਮਾਂ ਦੇ ਭਾਗ ਲਿਆ। ਕਬੱਡੀ 35 ਕਿਲੋ ’ਚ ਗ਼ਾਲਿਬ ਕਲਾਂ ਨੇ ਘਵੱਦੀ ਪਿੰਡ ਦੀ ਟੀਮ ਨੂੰ ਹਰਾਕੇ ਪਹਿਲਾ ਸਥਾਨ ਪ੍ਰਾਪਤ ਕੀਤਾ। 35 ਕਿਲੋ ਵਰਗ ’ਚ ਜੋਤ ਗ਼ਾਲਿਬ ਨੂੰ ਵਧੀਆ ਜਾਫੀ ਅਤੇ ਜੋਤ ਗ਼ਾਲਿਬ ਤੇ ਗੁੱਜਰ ਘਵੱਦੀ ਸਾਂਝੇ ਤੌਰ ’ਤੇ ਵਧੀਆ ਰੇਡਰ ਚੁਣੇ ਗਏ। ਦੋਨਾਂ ਖਿਡਾਰੀਆਂ ਨੂੰ ਕੱਪ ਅਤੇ ਦੇਸੀ ਘਿਉਂ ਨਾਲ ਸਨਮਾਨਿਤ ਕੀਤਾ ਗਿਆ। ਕਬੱਡੀ 57 ਕਿਲੋ ਪਹਿਲੇ ਸਥਾਨ ’ਤੇ ਹਰਿਆਣਾ ਦੀ ਟੀਮ ਰਹੀ, ਜਿਸਨੇ ਮੇਜ਼ਬਾਨ ਮਲਕ ਪਿੰਡ ਦੀ ਟੀਮ ਨੂੰ ਹਰਾਕੇ ਜਿੱਤ ਪ੍ਰਾਪਤ ਕੀਤੀ। ਇਸ ਵਰਗ ’ਚ ਬੈਸਟ ਰੇਡਰ ਦਾ ਖਿਤਾਬ ਸਾਹਿਲ ਬੂਰੀਆ ਹਿਸਾਰ (ਹਰਿਆਣਾ) ਅਤੇ ਬੈਸਟ ਜਾਫੀ ਦਾ ਖਿਤਾਬ ਸਾਹਿਲ ਗੁੱਜਰ ਹਰਿਆਣੇ ਵਾਲਾ ਨੂੰ ਦਿੱਤਾ ਗਿਆ। ਦੋਨਾਂ ਨੂੰ ਕੱਪਾਂ ਦੇ ਨਾਲ-ਨਾਲ 5-5 ਕਿਲੋ ਦੇਸੀ ਘਿਓ ਦੇ ਡੱਬੇ ਦਿੱਤੇ ਗਏ। ਇਸ ਮੌਕੇ ਬਲਾਕ ਸੰਮਤੀ ਜਗਰਾਉਂ ਦੇ ਵਾਈਸ ਚੇਅਰਮੈਨ ਇਕਬਾਲ ਸਿੰਘ ਰਾਏ, ਸਰਪੰਚ ਸੁਖਵਿੰਦਰ ਸਿੰਘ ਬਿੱਲੂ, ਪੰਚ ਕੁਲਵੰਤ ਸਿੰਘ ਛੋਕਰ, ਰਵਿੰਦਰ ਸਿੰਘ ਬਿੱਟੂ ਪਨੇਸਰ ਮਾਸਟਰ ਇਕਬਾਲ ਸਿੰਘ, ਨਸੀਬ ਖਾਨ, ਬੇਅੰਤ ਖਾਨ, ਡੋਗਰ ਖਾਨ, ਜਗਮੋਹਨ ਸਿੰਘ ਛੋਕਰ, ਚਮਕੌਰ ਸਿੰਘ ਥਿੰਦ, ਪੰਚ ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਰੋਸ ਪੱਤਰ ਦੇਣ ਬਾਅਦ ਸਰਕਾਰ ਝੁਕੀ, ਭਗਵੰਤ ਮਾਨ ਨੇ ਜਾਂਚ ਸੀ. ਬੀ. ਆਈ. ਨੂੰ ਸੌਂਪੀ- ਦਿਓਲ ਅਗਲੀ ਖ਼ਬਰ ਲਾਇਨਜ਼ ਕਲੱਬ ਨੇ 13 ਲੋੜਵੰਦ ਵਿਦਿਆਰਥੀਆਂ ਦੀ ਫੀਸ ਭਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।