20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਥਾਣਾ ਮੁਖੀ ਵਲੋਂ ਦੁਸਹਿਰਾ ਸਮਾਗਮ ਜਗ੍ਹਾ ਸੁਰੱਖਿਆ ਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਰਾਵਣ, ਕੁੰਭਕਰਨ, ਮੇਦਨਾਥ ਦੇ ਬੁੱਤ ਸਥਾਪਿਤ

ਗੁਰੂਸਰ ਸੁਧਾਰ, 19 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਅਨਾਜ ਮੰਡੀ ਸੁਧਾਰ ਵਿਖੇ ਅੱਜ ਮਨਾਏ ਜਾਣ ਵਾਲੇ ਦੁਸਹਿਰਾ ਤੇ ਸੱਭਿਆਚਾਰਕ ਮੇਲੇ ਵਾਲੇ ਸਥਾਨ ‘ਤੇ ਥਾਣਾ ਮੁਖੀ ਸੁਧਾਰ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਤੇ ਪੁਲਿਸ ਪਾਰਟੀ ਵਲੋਂ ਸੁਰੱਖਿਆ ਸਮੇਤ ਹੋਰਨਾਂ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਪ੍ਰਬੰਧਕਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ। ਦੁਸਹਿਰਾ ਕਮੇਟੀ ਦੇ ਪ੍ਰਧਾਨ ਗੈਰੀ ਸਹੌਲੀ, ਸਮਾਜ ਸੇਵੀ ਇੰਦਰਜੀਤ ਸਿੰਘ ਜੀਤੂ ਤੇ ਅਹੁਦੇਦਾਰਾਂ ਦੱਸਿਆ ਕਿ ਰਾਵਣ, ਕੁੰਭਕਰਣ ਤੇ ਮੇਘਨਾਦ ਦੇ ਤਿੰਨੋਂ ਬੁੱਤ ਸਥਾਪਿਤ ਕੀਤੇ ਗਏ ਹਨ।

ਅਜੀਤ ਡੈਸਕ 20-10-2026
ਗੁਰੂਸਰ ਸੁਧਾਰ, 19 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਅਨਾਜ ਮੰਡੀ ਸੁਧਾਰ ਵਿਖੇ ਅੱਜ ਮਨਾਏ ਜਾਣ ਵਾਲੇ ਦੁਸਹਿਰਾ ਤੇ ਸੱਭਿਆਚਾਰਕ ਮੇਲੇ ਵਾਲੇ ਸਥਾਨ ‘ਤੇ ਥਾਣਾ ਮੁਖੀ ਸੁਧਾਰ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਤੇ ਪੁਲਿਸ ਪਾਰਟੀ ਵਲੋਂ ਸੁਰੱਖਿਆ ਸਮੇਤ ਹੋਰਨਾਂ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਪ੍ਰਬੰਧਕਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ। ਦੁਸਹਿਰਾ ਕਮੇਟੀ ਦੇ ਪ੍ਰਧਾਨ ਗੈਰੀ ਸਹੌਲੀ, ਸਮਾਜ ਸੇਵੀ ਇੰਦਰਜੀਤ ਸਿੰਘ ਜੀਤੂ ਤੇ ਅਹੁਦੇਦਾਰਾਂ ਦੱਸਿਆ ਕਿ ਰਾਵਣ, ਕੁੰਭਕਰਣ ਤੇ ਮੇਘਨਾਦ ਦੇ ਤਿੰਨੋਂ ਬੁੱਤ ਸਥਾਪਿਤ ਕੀਤੇ ਗਏ ਹਨ। ਦੇਰ ਸ਼ਾਮ ਇਨ੍ਹਾਂ ਪੁਤਲਿਆਂ ਨੂੰ ਅਗਨ ਭੇਟ ਕਰਨ ਦੀ ਰਸਮ ਮੁੱਖ ਮਹਿਮਾਨਾਂ ਵਲੋਂ ਅਦਾ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸੱਭਿਆਚਾਰਕ ਸਮਾਗਮ ਦੌਰਾਨ ਨਾਮੀ ਕਲਾਕਾਰ ਤੇ ਗਾਇਕ ਦਰਸ਼ਕਾਂ ਦਾ ਮਨੋਰੰਜਨ ਕਰਨਗੇ ਤੇ ਸੁੰਦਰ ਝਾਕੀਆਂ ਵੀ ਕੱਢੀਆਂ ਜਾਣਗੀਆਂ। ਆਮ ਲੋਕਾਂ ਤੇ ਦਰਸ਼ਕਾਂ ਦੇ ਬੈਠਣ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਤੇ ਸਾਰੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਗੌਰੀ ਸਹੌਲੀ, ਚੇਅਰਮੈਨ ਜੱਗੀ ਸੰਘੇੜਾ, ਮੀਤ ਪ੍ਰਧਾਨ ਮਾ. ਰਾਜ ਕੁਮਾਰ, ਕੋਆਰਡੀਨੇਟਰ ਸੁਨੀਲ ਕੁਮਾਰ ਸੈਨ, ਮੀਤ ਪ੍ਰਧਾਨ ਹਾਕਮ ਸਿੰਘ ਗਿੱਲ, ਪ੍ਰੈੱਸ ਸਕੱਤਰ ਸੁਭਾਸ਼ ਜਿੰਦਲ, ਸਕੱਤਰ ਰਾਜ ਕਲੇਰ, ਪਲਵਿੰਦਰ ਸਿੰਘ ਸੰਘੇੜਾ, ਇੰਦਰਜੀਤ ਸਿੰਘ ਕੌਂਟੀ, ਵਿਕਾਸ ਸ਼ਰਮਾ ਨੀਨੂੰ, ਜਤਿੰਦਰ ਸਿੰਘ ਤਿੰਦੀ, ਇਕਬਾਲ ਸਿੰਘ ਬੱਬੀ, ਸਮਾਜ ਸੇਵੀ ਇੰਦਰਜੀਤ ਸਿੰਘ ਜੀਤੂ, ਮਨਰਾਜ ਸਿੰਘ ਗਰੇਵਾਲ, ਬਾਬੂ ਸਿੰਘ ਬੀਕਾਨੇਰ, ਸਿਮਰਨਜੀਤ ਸਿੰਘ ਗਰੇਵਾਲ, ਲੱਕੀ ਅੱਬੂਵਾਲ, ਧੂਰੀ ਸੁਧਾਰ, ਹੈਰੀ ਸੁਧਾਰ, ਚੁੰਨੂ ਗਰਗ, ਸ਼ਰਨਾ ਸੁਧਾਰ, ਮੰਨਾ ਬਰਮੀ ਆਦਿ ਸਮੇਤ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ’ਤੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ-ਕੋਆਰਡੀਨੇਟਰ ਥਿੰਦ,... ਅਗਲੀ ਖ਼ਬਰ ਪੰਜਾਬ ਵਿਚ 13.60 ਲੱਖ ਵੋਟਰਾਂ ਦੀ ਗਿਣਤੀ ਘਟਣੀ ਚਿੰਤਾਜਨਕ-ਜਤਿੰਦਰ ਸਿੰਘ ਪਮਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।