ਕਿਸਾਨ ਆਗੂ ’ਤੇ ਜਾਨਲੇਵਾ ਹਮਲਾ, ਜਥੇਬੰਦੀਆਂ ਵਲੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ
ਜਗਰਾਉਂ, 11 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਉੱਪਰ ਬੀਤੀ ਰਾਤ ਗੈਰਸਮਾਜੀ ਅਨਸਰਾਂ ਨੇ ਜਾਨਲੇਵਾ ਹਮਲਾ ਕਰਕੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਨਵੀਂ ਅਨਾਜ ਮੰਡੀ ਜਗਰਾਉਂ ਦੇ ਪਿਛਲੇ ਪਾਸੇ ਖੰਡ ਮਿੱਲ ਰੋਡ ’ਤੇ ਝੋਨੇ ਦੀ ਸਾਫ਼ ਸਫ਼ਾਈ ਦੇ ਚੱਲਦੇ ਹੜੰਬਿਆਂ ਦਾ ਕੰਮਕਾਜ ਕਰਦੇ ਕਿਸਾਨ ਆਗੂ ਅਤੇ ਉਨ੍ਹਾਂ ਦੇ ਬੇਟੇ ’ਤੇ ਕਾਰ ਅਤੇ ਮੋਟਰਸਾਈਕਲਾਂ ’ਤੇ ਸਵਾਰ 30, 35 ਦੇ ਕਰੀਬ ਅਨਸਰਾਂ ਨੇ ਡਾਂਗਾਂ, ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰ ਦਿੱਤਾ।
ਜਗਰਾਉਂ, 11 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਉੱਪਰ ਬੀਤੀ ਰਾਤ ਗੈਰਸਮਾਜੀ ਅਨਸਰਾਂ ਨੇ ਜਾਨਲੇਵਾ ਹਮਲਾ ਕਰਕੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਨਵੀਂ ਅਨਾਜ ਮੰਡੀ ਜਗਰਾਉਂ ਦੇ ਪਿਛਲੇ ਪਾਸੇ ਖੰਡ ਮਿੱਲ ਰੋਡ ’ਤੇ ਝੋਨੇ ਦੀ ਸਾਫ਼ ਸਫ਼ਾਈ ਦੇ ਚੱਲਦੇ ਹੜੰਬਿਆਂ ਦਾ ਕੰਮਕਾਜ ਕਰਦੇ ਕਿਸਾਨ ਆਗੂ ਅਤੇ ਉਨ੍ਹਾਂ ਦੇ ਬੇਟੇ ’ਤੇ ਕਾਰ ਅਤੇ ਮੋਟਰਸਾਈਕਲਾਂ ’ਤੇ ਸਵਾਰ 30, 35 ਦੇ ਕਰੀਬ ਅਨਸਰਾਂ ਨੇ ਡਾਂਗਾਂ, ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰ ਦਿੱਤਾ। ਉਸ ਸਮੇਂ ਕਿਸਾਨ ਆਗੂ ਨੇ ਕਿਸਾਨ ਯੂਨੀਅਨ ਦੀ ਸਕਾਰਪੀਓ ਗੱਡੀ ’ਚ ਬੈਠ ਕੇ ਅਪਣੇ ਬਚਾਅ ਦੀ ਕੋਸ਼ਿਸ਼ ਕੀਤੀ ਤੇ ਮੌਕੇ ਤੋਂ ਭੱਜ ਕੇ ਜਾਨ ਬਚਾਈ। ਇਸ ਦੌਰਾਨ ਹਮਲਾਵਰਾਂ ਨੇ ਤੁਰੀ ਜਾਂਦੀ ਗੱਡੀ ਦੀ ਭੰਨਤੋੜ ਕਰ ਦਿੱਤੀ। ਕਿਸਾਨ ਆਗੂ ਅਤੇ ਉਸ ਦੇ ਬੇਟੇ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਇਸ ਬਾਰੇ ਜਾਣਕਾਰੀ ਜਾਣਕਾਰੀ ਦਿੱਤੀ। ਉਥੋਂ ਪੁਲਿਸ ਕਰਮਚਾਰੀ ਉਨ੍ਹਾਂ ਨੂੰ ਸਿਟੀ ਪੁਲਿਸ ਸਟੇਸ਼ਨ ਜਗਰਾਉਂ ਲੈ ਕੇ ਗਏ। ਪੁਲਿਸ ਨੂੰ ਕਿਸਾਨ ਆਗੂ ਨੇ ਆਪਣੇ ਬਿਆਨ ਦਰਜ ਕਰਵਾਏ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਪੁਲਿਸ ਅਧਿਕਾਰੀਆਂ ਨੇ ਹਮਲੇ ਵਾਲੀ ਥਾਂ ਦਾ ਵੀ ਨਿਰੀਖਣ ਕੀਤਾ। ਇਸ ਘਟਨਾ ਦੀ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਨਿਖੇਧੀ ਕੀਤੀ ਅਤੇ ਤੁਰੰਤ ਪੁਲਿਸ ਨੂੰ ਕਾਰਵਾਈ ਕਰਨ ਲਈ ਕਿਹਾ।