30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਆਰ ਕੇ ਕੈਮੀਕਲਜ਼ ਦੀ ਜਾਇਦਾਦ ਦੇ ਕਥਿਤ ਜਾਅਲੀ ਦਸਤਾਵੇਜ਼ਾਂ ਰਾਹੀਂ ਕਰੋੜਾਂ ਦਾ ਕਰਜ਼ਾ ਲੈਣ ਨਾਲ ਜੁੜਿਆ ਮਾਮਲਾ

ਜਗਰਾਉਂ, 29 ਸਤੰਬਰ (ਗੁਰਦੀਪ ਸਿੰਘ ਮਲਕ)-ਆਰ. ਕੇ.

ਅਜੀਤ ਡੈਸਕ 30-09-2026
ਜਗਰਾਉਂ, 29 ਸਤੰਬਰ (ਗੁਰਦੀਪ ਸਿੰਘ ਮਲਕ)-ਆਰ.ਕੇ. ਕੈਮੀਕਲਜ਼ ਪ੍ਰਾਈਵੇਟ ਲਿਮਟਿਡ ਦੀ ਜਾਇਦਾਦ ਦੇ ਕਥਿਤ ਜਾਅਲੀ ਦਸਤਾਵੇਜ਼ ਤਿਆਰ ਕਰਕੇ ਉਨ੍ਹਾਂ ਨੂੰ ਗਿਰਵੀ ਰੱਖ ਕੇ ਏ.ਪੀ. ਰਿਫਾਇਨਰੀ ਲਈ ਕਰੋੜਾਂ ਰੁਪਏ ਦਾ ਕਰਜ਼ਾ ਲੈਣ ਤੇ ਬਾਅਦ ਵਿੱਚ ਜਾਇਦਾਦ ਦੇ ਅਸਲ ਦਸਤਾਵੇਜ਼ ਵਾਪਸ ਨਾ ਕਰਨ ਦੇ ਦੋਸ਼ਾਂ ਨਾਲ ਜੁੜੇ ਮਾਮਲੇ ਵਿਚ ਏਪੀ ਰਿਫਾਈਨਰੀ ਜਗਰਾਉਂ ਦੇ ਡਾਇਰੈਕਟਰ ਅਰੁਣ ਕੁਮਾਰ ਗੋਇਲ ਨੂੰ ਅਦਾਲਤ ਤੋਂ ਫਿਲਹਾਲ ਰਾਹਤ ਨਹੀਂ ਮਿਲੀ। ਲੁਧਿਆਣਾ ਦੀ ਨਿਆਂਇਕ ਮੈਜਿਸਟ੍ਰੇਟ ਰੂਪ ਚੌਧਰੀ ਦੀ ਅਦਾਲਤ ਨੇ ਉਸ ਦੀ ਪਹਿਲੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਇਸ ਕਾਰਨ ਅਰੁਣ ਗੋਇਲ ਨੂੰ ਫਿਲਹਾਲ ਜੇਲ੍ਹ ਵਿੱਚ ਹੀ ਰਹਿਣਾ ਪਵੇਗਾ। ਥਾਣਾ ਡਿਵੀਜ਼ਨ ਨੰਬਰ-2, ਲੁਧਿਆਣਾ ਵਿੱਚ 18 ਅਗਸਤ 2026 ਨੂੰ ਦਰਜ ਐਫਆਈਆਰ ਨੰਬਰ 166 ਵਿੱਚ ਅਰੁਣ ਗੋਇਲ ਖ਼ਿਲਾਫ਼ ਮਾਮਲਾ ਦਰਜ ਹੈ। ਪੁਲਿਸ ਅਨੁਸਾਰ ਉਸ ਨੂੰ 22 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਸੈਂਟਰਲ ਜੇਲ੍ਹ ਲੁਧਿਆਣਾ ਵਿੱਚ ਬੰਦ ਹੈ। 2010 ਵਿਚ ਜਾਇਦਾਦ ਗਿਰਵੀ ਰੱਖ ਕੇ ਕਰਜ਼ਾ ਲੈਣ ਦਾ ਦੋਸ਼ ਸ਼ਿਕਾਇਤਕਰਤਾ ਪੁਨੀਤ ਸਿੰਗਲਾ ਅਨੁਸਾਰ ਸਾਲ 2010 ਵਿੱਚ ਕਥਿਤ ਤੌਰ ’ਤੇ ਜਾਅਲੀ ਬੋਰਡ ਪ੍ਰਸਤਾਵ ਦੀ ਵਰਤੋਂ ਕਰਕੇ ਆਰ.ਕੇ. ਕੈਮੀਕਲਜ਼ ਦੀ ਜਾਇਦਾਦ ਦੇ ਅਸਲ ਦਸਤਾਵੇਜ਼ ਪੰਜਾਬ ਨੈਸ਼ਨਲ ਬੈਂਕ, ਚੀਮਾ ਚੌਕ, ਲੁਧਿਆਣਾ ਵਿੱਚ ਗਿਰਵੀ ਰੱਖੇ ਗਏ ਅਤੇ ਇੰਨ੍ਹਾਂ ਦੇ ਆਧਾਰ ’ਤੇ ਏ.ਪੀ. ਰਿਫਾਈਨਰੀ ਲਈ ਕਰੋੜਾਂ ਰੁਪਏ ਦਾ ਕਰਜ਼ਾ ਲਿਆ ਗਿਆ। ਸ਼ਿਕਾਇਤ ਵਿੱਚ ਦੋਸ਼ ਹੈ ਕਿ ਕਰਜ਼ਾ ਚੁਕਾਏ ਜਾਣ ਤੋਂ ਬਾਅਦ ਵੀ ਸਾਲ 2012 ਵਿਚ ਕੰਪਨੀ ਦੇ ਅਸਲ ਦਸਤਾਵੇਜ਼ ਵਾਪਸ ਨਹੀਂ ਕੀਤੇ ਗਏ। ਪੁਲਿਸ ਜਾਂਚ ਤੋਂ ਬਾਅਦ 18 ਅਗਸਤ ਨੂੰ ਐੱਫ.ਆਈ.ਆਰ. ਦਰਜ ਕੀਤੀ ਗਈ, ਜਿਸ ਵਿੱਚ ਦਸਤਾਵੇਜ਼ਾਂ ਦੀ ਕਥਿਤ ਜਾਅਲਸਾਜ਼ੀ, ਧੋਖਾਧੜੀ, ਅਪਰਾਧਿਕ ਭਰੋਸਾਘਾਤ ਅਤੇ ਸਾਜ਼ਿਸ਼ ਦੇ ਦੋਸ਼ ਸ਼ਾਮਿਲ ਹਨ। ਬਚਾਅ ਪੱਖ ਨੇ ਕਿਹਾ-ਝੂਠਾ ਫਸਾਇਆ ਗਿਆ ਜ਼ਮਾਨਤ ਦੀ ਸੁਣਵਾਈ ਦੌਰਾਨ ਬਚਾਅ ਪੱਖ ਨੇ ਦਲੀਲ ਦਿੱਤੀ ਕਿ ਅਰੁਣ ਗੋਇਲ ਨੂੰ ਝੂਠਾ ਫਸਾਇਆ ਗਿਆ ਹੈ ਅਤੇ ਉਸ ਨੇ ਕੋਈ ਦਸਤਾਵੇਜ਼ ਤਿਆਰ ਨਹੀਂ ਕੀਤਾ। ਵਕੀਲ ਨੇ ਇਹ ਵੀ ਕਿਹਾ ਕਿ ਉਹ ਜਾਂਚ ਵਿੱਚ ਪੂਰਾ ਸਹਿਯੋਗ ਕਰਨ ਅਤੇ ਸਬੂਤਾਂ ਨਾਲ ਕੋਈ ਛੇੜਛਾੜ ਨਾ ਕਰਨ ਲਈ ਤਿਆਰ ਹੈ। ਉਥੇ ਹੀ ਅਭਿਯੋਜਨ ਪੱਖ ਨੇ ਜ਼ਮਾਨਤ ਦਾ ਵਿਰੋਧ ਕਰਦਿਆਂ ਸਬੂਤਾਂ ਨਾਲ ਛੇੜਛਾੜ ਅਤੇ ਫਰਾਰ ਹੋਣ ਦਾ ਖਦਸ਼ਾ ਜਤਾਇਆ। ਸ਼ਿਕਾਇਤ ਵਿੱਚ ਰਵੀ ਨੰਦਨ ਗੋਇਲ ਅਤੇ ਭੁਵਨ ਗੋਇਲ ਦੇ ਫਰਾਰ ਹੋਣ ਦਾ ਦਾਅਵਾ ਵੀ ਕੀਤਾ ਗਿਆ ਹੈ। ਅਰੁਣ ਗੋਇਲ ਦੀ ਜ਼ਮਾਨਤ ਖਾਰਜ ਹੋਣ ਤੋਂ ਬਾਅਦ ਇਹ ਮਾਮਲਾ ਜਗਰਾਉਂ ਵਿੱਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ।
ਪਿਛਲੀ ਖ਼ਬਰ ਕੱਲ੍ਹ ਤੋਂ ਸ਼ੁਰੂ ਹੋਣ ਵਾਲੀ ਸਰਕਾਰੀ ਖ਼ਰੀਦ ਲਈ ਮੰਡੀਆਂ ’ਚ ਪੁਖਤਾ ਪ੍ਰਬੰਧ-ਸੈਕਟਰੀ ਕਲਸੀ ਅਗਲੀ ਖ਼ਬਰ 55 ਬੱਚੇ, ਇਕ ਅਧਿਆਪਕ, ਐਤੀਆਣਾ ਪ੍ਰਾਇਮਰੀ ਸਕੂਲ ਦਾ ਰੱਬ ਹੀ ਰਾਖਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।