30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਲੁਧਿਆਣਾ ਦਿਹਾਤੀ ਬਲਾਕ ਕਾਂਗਰਸ ਕਮੇਟੀਆਂ ਦੀਆਂ ਸਮੀਖਿਆ ਮੀਟਿੰਗਾਂ ਸ਼ੁਰੂ-ਮੁੱਲਾਂਪੁਰ

ਮੁੱਲਾਂਪੁਰ-ਦਾਖਾ, 29 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਧੂਰੀ ਨੂੰ ਘਰ ਬਣਾ ਕੇ ਘਰ-ਘਰ ਚੋਣ ਮੁਹਿੰਮ ਆਰੰਭ ਲਈ, ਸ਼੍ਰੋਮਣੀ ਅਕਾਲੀ ਦਲ (ਬ) ‘ਵਾਰਿਸ ਪੰਜਾਬ ਦੇ’ ਅਕਾਲੀ ਦਲ ਦੋਵਾਂ ਮੇਲਾ ਛਪਾਰ ਕਾਨਫਰੰਸ ਨੂੰ ਜਨ ਸੰਪਰਕ ਮੁਹਿੰਮ ਵਜੋਂ ਵਰਤਿਆ ਤੇ ਭਾਰਤੀ ਜਨਤਾ ਪਾਰਟੀ ਨੇ ਨਸ਼ਾ ਮੁਕਤ ਪੰਜਾਬ ਯਾਤਰਾ ਸ਼ੁਰੂ ਕਰ ਦਿੱਤੀ, ਅਜਿਹੇ ਵਿਚ ਕਾਂਗਰਸ ਕਿੱਥੇ ਖੜ੍ਹੀ ਹੈ, ਕਾਂਗਰਸ ਪਾਰਟੀ ਦੇ ਵਾਲੰਟੀਅਰ, ਵੋਟਰ ਆਪਣੇ ਲੀਡਰਾਂ ਨੂੰ ਸਵਾਲ ਕਰਨ ਲੱਗ ਪਏ। ਕਾਂਗਰਸ ਨੂੰ ਬਲਾਕ, ਬੂਥ ਪੱਧਰ ਤੱਕ ਸਰਗਰਮ ਕਰਨ ਲਈ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਰਵਿੰਦਰ ਡਾਲਵੀ ਬਲਾਕ ਪੱਧਰੀ ਮੀਟਿੰਗਾਂ ਲਈ ਪਹੁੰਚ ਗਏ।

ਅਜੀਤ ਡੈਸਕ 30-09-2026
ਮੁੱਲਾਂਪੁਰ-ਦਾਖਾ, 29 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਧੂਰੀ ਨੂੰ ਘਰ ਬਣਾ ਕੇ ਘਰ-ਘਰ ਚੋਣ ਮੁਹਿੰਮ ਆਰੰਭ ਲਈ, ਸ਼੍ਰੋਮਣੀ ਅਕਾਲੀ ਦਲ (ਬ) ‘ਵਾਰਿਸ ਪੰਜਾਬ ਦੇ’ ਅਕਾਲੀ ਦਲ ਦੋਵਾਂ ਮੇਲਾ ਛਪਾਰ ਕਾਨਫਰੰਸ ਨੂੰ ਜਨ ਸੰਪਰਕ ਮੁਹਿੰਮ ਵਜੋਂ ਵਰਤਿਆ ਤੇ ਭਾਰਤੀ ਜਨਤਾ ਪਾਰਟੀ ਨੇ ਨਸ਼ਾ ਮੁਕਤ ਪੰਜਾਬ ਯਾਤਰਾ ਸ਼ੁਰੂ ਕਰ ਦਿੱਤੀ, ਅਜਿਹੇ ਵਿਚ ਕਾਂਗਰਸ ਕਿੱਥੇ ਖੜ੍ਹੀ ਹੈ, ਕਾਂਗਰਸ ਪਾਰਟੀ ਦੇ ਵਾਲੰਟੀਅਰ, ਵੋਟਰ ਆਪਣੇ ਲੀਡਰਾਂ ਨੂੰ ਸਵਾਲ ਕਰਨ ਲੱਗ ਪਏ। ਕਾਂਗਰਸ ਨੂੰ ਬਲਾਕ, ਬੂਥ ਪੱਧਰ ਤੱਕ ਸਰਗਰਮ ਕਰਨ ਲਈ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਰਵਿੰਦਰ ਡਾਲਵੀ ਬਲਾਕ ਪੱਧਰੀ ਮੀਟਿੰਗਾਂ ਲਈ ਪਹੁੰਚ ਗਏ। ਕਾਂਗਰਸ ਪਾਰਟੀ ਦੇ ਲੁਧਿਆਣਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਅਨੁਸਾਰ ਸਹਿ ਇੰਚਾਰਜ ਪੰਜਾਬ ਕਾਂਗਰਸ ਰਵਿੰਦਰ ਉੱਤਮ ਰਾਓ ਡਾਲਵੀ 30 ਸਤੰਬਰ ਨੂੰ ਵਿਧਾਨ ਸਭਾ ਹਲਕਾ ਰਾਏਕੋਟ ਤੇ 1 ਅਕਤੂਬਰ ਨੂੰ ਵਿਧਾਨ ਸਭਾ ਹਲਕਾ ਦਾਖਾ ਵਿਖੇ ਬਲਾਕ ਅਹੁਦੇਦਾਰਾਂ ਦੀ 31 ਮੈਂਬਰੀ ਕਮੇਟੀ, ਮੰਡਲ ਪ੍ਰਧਾਨਾਂ ਜ਼ਿਲ੍ਹਾ ਅਹੁਦੇਦਾਰਾਂ, ਬੂਥ ਲੈਵਲ ਏਜੰਟ (ਬੀ. ਐੱਲ. ਏ.) ਨਾਲ ਇਕ ਮੀਟਿੰਗ ਸਿੱਧਵਾਂ ਬੇਟ ਅਤੇ ਦੂਸਰੀ ਮੰਡੀ ਮੁੱਲਾਂਪੁਰ ਵਿਖੇ ਹੋਵੇਗੀ।। ਮੁੱਲਾਂਪੁਰ ਦੱਸਿਆ 2 ਅਕਤੂਬਰ ਨੂੰ ਵਿਧਾਨ ਸਭਾ ਹਲਕਾ ਗਿੱਲ ਅੰਦਰ ਬਲਾਕ ਪੱਧਰੀ ਮੀਟਿੰਗ ਪਹਿਲਾਂ ਬਲਾਕ ਡੇਹਲੋਂ, ਫਿਰ ਬਲਾਕ ਲਾਡੋਵਾਲ ਵਿਖੇ ਹੋਵੇਗੀ। ਕਾਂਗਰਸ ਪਾਰਟੀ ਦੀਆਂ ਬਲਾਕ ਪੱਧਰੀ ਮੀਟਿੰਗਾਂ ਨੂੰ ਸੁਹਿਰਦਤਾ ਨਾਲ ਲੈ ਰਹੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਦੱਸਿਆ ਕਿ ਸਾਡੀ ਪਾਰਟੀ ਕਾਂਗਰਸ ਦਾ ਸਿਆਸੀ ਭਵਿੱਖ ਅਗਾਮੀ ਪੰਜਾਬ ਚੋਣਾਂ ਦਾ ਨਤੀਜਾ ਹੋਵੇਗਾ। ਸਾਲ 2027 ਦੀਆਂ ਚੋਣਾਂ ਲਈ ਪੰਜਾਬ ਕਾਂਗਰਸ ਜ਼ਿਲ੍ਹਾ ਅਹੁਦੇਦਾਰਾਂ ਤੋਂ ਲੈ ਕੇ ਬੀ.ਐੱਲ.ਏ. ਤੱਕ ਮੀਟਿੰਗਾਂ ਕਰ ਰਹੀ ਹੈ।
ਪਿਛਲੀ ਖ਼ਬਰ ਨੁੱਕੜ ਨਾਟਕ ਰਾਹੀਂ ਵਿਦਿਆਰਥੀਆਂ ਨੂੰ ਕੂੜੇ ਦੇ ਨਿਪਟਾਰੇ ਪ੍ਰਤੀ ਕੀਤਾ ਜਾਗਰੂਕ ਅਗਲੀ ਖ਼ਬਰ ਹੰਬੜਾਂ ’ਚ ਨਸ਼ੇੜੀ ਚੋਰਾਂ ਦੀ ਭਰਮਾਰ, ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਲਗਾਤਾਰ ਕਰ ਰਹੇ ਹਨ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।