18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਮਾ. ਗੁਰਲਾਲ ਸਿੰਘ ਜਗਪਾਲ ਵਲੋਂ ਗ੍ਰਾਮ ਵਿਕਾਸ ਸੰਸਥਾ ਨੂੰ ਨਕਦੀ ਭੇਟ

ਗੁਰੂਸਰ ਸੁਧਾਰ, 17 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿਛਲੇ ਕਈ ਸਾਲਾਂ ਤੋਂ ਮਨੁੱਖਤਾ ਦੀ ਸੇਵਾ ਦੇ ਕਾਰਜਾਂ ਵਿਚ ਯਤਨਸ਼ੀਲ ਗ੍ਰਾਮ ਵਿਕਾਸ ਸੰਸਥਾ ਬੋਪਾਰਾਏ ਕਲਾਂ ਨੂੰ ਅੱਜ ਪਿੰਡ ਨਿਵਾਸੀ ਮਾ. ਗੁਰਲਾਲ ਸਿੰਘ ਜਗਪਾਲ ਵਲੋਂ ਆਪਣੇ ਸਵਰਗੀ ਪਿਤਾ ਹਰਜੀਤ ਸਿੰਘ ਜਗਪਾਲ ਦੀ ਯਾਦ ਵਿਚ ਪੰਜਾਹ ਹਜ਼ਾਰ ਰੁਪਏ ਦੀ ਆਰਥਿਕ ਮਦਦ ਭੇਟ ਕੀਤੀ ਗਈ।

ਅਜੀਤ ਡੈਸਕ 18-09-2026
ਗੁਰੂਸਰ ਸੁਧਾਰ, 17 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿਛਲੇ ਕਈ ਸਾਲਾਂ ਤੋਂ ਮਨੁੱਖਤਾ ਦੀ ਸੇਵਾ ਦੇ ਕਾਰਜਾਂ ਵਿਚ ਯਤਨਸ਼ੀਲ ਗ੍ਰਾਮ ਵਿਕਾਸ ਸੰਸਥਾ ਬੋਪਾਰਾਏ ਕਲਾਂ ਨੂੰ ਅੱਜ ਪਿੰਡ ਨਿਵਾਸੀ ਮਾ. ਗੁਰਲਾਲ ਸਿੰਘ ਜਗਪਾਲ ਵਲੋਂ ਆਪਣੇ ਸਵਰਗੀ ਪਿਤਾ ਹਰਜੀਤ ਸਿੰਘ ਜਗਪਾਲ ਦੀ ਯਾਦ ਵਿਚ ਪੰਜਾਹ ਹਜ਼ਾਰ ਰੁਪਏ ਦੀ ਆਰਥਿਕ ਮਦਦ ਭੇਟ ਕੀਤੀ ਗਈ। ਮਾ. ਗੁਰਲਾਲ ਸਿੰਘ ਨੇ ਗ੍ਰਾਮ ਵਿਕਾਸ ਸੰਸਥਾ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਸੰਸਥਾ ਵਲੋਂ ਪ੍ਰਧਾਨ ਮਾ. ਨਿਰਮਲ ਸਿੰਘ ਦਿਓਲ ਦੀ ਅਗਵਾਈ ਹੇਠ ਇਸ ਮੌਕੇ ਦਾਨੀ ਸੱਜਣ ਮਾ. ਗੁਰਲਾਲ ਸਿੰਘ ਜਗਪਾਲ ਦਾ ਯਾਦਗਾਰੀ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਤੋਂ ਬਿਨਾਂ ਮ੍ਰਿਤਕ ਦੇਹ ਸੰਭਾਲ ਘਰ ਵਿਖੇ ਸ਼ੈੱਡ ਦੀ ਸੇਵਾ ਕਰਨ ਵਾਲੇ ਕੁਲਵਿੰਦਰ ਸਿੰਘ ਰੂਬੀ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮਾ. ਨਿਰਮਲ ਸਿੰਘ ਦਿਓਲ, ਮੀਤ ਪ੍ਰਧਾਨ ਦਰਸ਼ਨ ਸਿੰਘ, ਸੁਖਰਾਜ ਸਿੰਘ ਦਿਓਲ, ਰਛਪਾਲ ਸਿੰਘ ਰਾਣਾ, ਸੁਖਰਾਜ ਸਿੰਘ ਸੁੱਖਾ ਦਿਓਲ, ਗੁਰਦੇਵ ਸਿੰਘ ਫ਼ੌਜੀ ਬਠਿੰਡੇ ਆਲੇ, ਇੰਸਪੈਕਟਰ ਹਰਜੀਤ ਸਿੰਘ, ਗੁਰਮੇਲ ਸਿੰਘ ਦਿਓਲ, ਰਿੰਕੂ ਨੋਕਵਾਲ, ਅਮਨਦੀਪ ਸਿੰਘ, ਪ੍ਰੇਮ ਚੰਦ ਆਦਿ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਕਾਨੂੰਨ-ਵਿਵਸਥਾ ਤੇ ਲੋਕ ਮਸਲਿਆਂ ਨੂੰ ਲੈ ਕੇ ਸਰਕਾਰ ਘਿਰੀ- ਸਾਬਕਾ ਵਿਧਾਇਕ ਖ਼ਾਲਸਾ ਹਰ ਵਰਗ ਆਪਣੀਆਂ ਸਮੱਸਿਆਵਾਂ ਸਬੰਧੀ... ਅਗਲੀ ਖ਼ਬਰ ਵਿਸ਼ਵ ਪੰਜਾਬੀ ਦਿਵਸ ਮੌਕੇ ਡਿਜੀਟਲ ਪਲੇਟਫਾਰਮ ਉੱਪਰ ਪੰਜਾਬੀ ਦਾ ਪ੍ਰਗਟਾਵਾ ਅੰਤਰ-ਰਾਸ਼ਟਰੀ ਪੱਧਰ ਦਾ ਉਭਾਰ ਦਰਜ ਕਰਵਾਏਗਾ-...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।