18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਵਿਸ਼ਵ ਪੰਜਾਬੀ ਦਿਵਸ ਮੌਕੇ ਡਿਜੀਟਲ ਪਲੇਟਫਾਰਮ ਉੱਪਰ ਪੰਜਾਬੀ ਦਾ ਪ੍ਰਗਟਾਵਾ ਅੰਤਰ-ਰਾਸ਼ਟਰੀ ਪੱਧਰ ਦਾ ਉਭਾਰ ਦਰਜ ਕਰਵਾਏਗਾ- ਪ੍ਰਧਾਨ ਧੂਰੀ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ 23 ਸਤੰਬਰ ਨੂੰ ਵਿਸ਼ਵ ਪੰਜਾਬੀ ਦਿਵਸ ਮਨਾਇਆ ਜਾਵੇਗਾ-ਪ੍ਰਿੰਸੀਪ ਬਾਵਾ

ਚੌਂਕੀਮਾਨ, 17 ਸਤੰਬਰ (ਤੇਜਿੰਦਰ ਸਿੰਘ ਚੱਢਾ)-ਡਾ. ਜਗਜੀਤ ਸਿੰਘ ਧੂਰੀ ਪ੍ਰਧਾਨ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ “ਵਿਸ਼ਵ ਪੰਜਾਬੀ ਦਿਵਸ” ਬੜੀ ਧੂਮਧਾਮ ਨਾਲ 23 ਸਤੰਬਰ ਨੂੰ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਿਖੇ ਮਨਾਇਆ ਜਾ ਰਿਹਾ ਹੈ।

ਡਾ. ਜਗਜੀਤ ਸਿੰਘ ਧੂਰੀ ਤੇ ਪ੍ਰਿੰਸੀਪਲ ਬਲਦੇਵ ਬਾਵਾ 18-09-2026
ਚੌਂਕੀਮਾਨ, 17 ਸਤੰਬਰ (ਤੇਜਿੰਦਰ ਸਿੰਘ ਚੱਢਾ)-ਡਾ. ਜਗਜੀਤ ਸਿੰਘ ਧੂਰੀ ਪ੍ਰਧਾਨ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ “ਵਿਸ਼ਵ ਪੰਜਾਬੀ ਦਿਵਸ” ਬੜੀ ਧੂਮਧਾਮ ਨਾਲ 23 ਸਤੰਬਰ ਨੂੰ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਿਖੇ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਦੇ ਲੇਖਕ ਵਿਦਵਾਨ, ਕਵੀ, ਸਾਹਿਤਕਾਰ, ਕਲਾਕਾਰ ਅਤੇ ਗੀਤਕਾਰ, ਅਧਿਆਪਕ, ਪ੍ਰਿੰਸੀਪਲ “ਮੇਰੀ ਪੰਜਾਬੀ ਮੇਰਾ ਮਾਣ” ਵਿਸ਼ੇ ’ਤੇ ਵਿਚਾਰ ਚਰਚਾ ਕਰਨਗੇ ਅਤੇ ਵਿਸ਼ਵ ਪੱਧਰ ’ਤੇ ਪੰਜਾਬੀ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਆਪਣੇ-ਆਪਣੇ ਸੁਝਾਅ ਅਤੇ ਯੋਗਦਾਨ ਪਾਉਣਗੇ। ਇਸ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆ ਬਲਦੇਵ ਬਾਵਾ ਪ੍ਰਿੰਸੀਪਲ ਐੱਮ.ਐੱਲ.ਡੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਨੇ ਵਿਸ਼ਵ ਵਿੱਚ ਬੈਠੇ ਹਰ ਪੰਜਾਬੀ ਨੂੰ ਆਪਣਾ ਬਣਦਾ ਯੋਗਦਾਨ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ “ਵਿਸ਼ਵ ਪੰਜਾਬੀ ਦਿਵਸ” ਦਾ ਦਾਇਰਾ ਬਹੁਤ ਵਿਸ਼ਾਲ ਹੈ। ਇਸ ਵਿੱਚ ਸਾਡਾ ਸਾਹਿਤ, ਸੱਭਿਆਚਾਰ, ਵਿਰਸਾ, ਧਰਮ ਅਤੇ ਜੀਵਨ ਜਾਂਚ ਆਉਂਦੀ ਹੈ। ਅੱਜ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ ਅਤੇ ਨਿਊਜ਼ੀਲੈਂਡ ਵਰਗੇ ਵਿਕਸਿਤ ਦੇਸ਼ਾਂ ਵਿੱਚ ਏਅਰਪੋਰਟਾਂ ਉੱਪਰ ਪੰਜਾਬੀ ਵਿੱਚ ਲੱਗੇ ਬੋਰਡ ਹਰ ਪੰਜਾਬੀ ਦਾ ਸਿਰ ਮਾਣ ਨਾਲ ਉੱਚਾ ਕਰਦੇ ਹਨ। ਡਿਜੀਟਲ ਪਲੇਟਫਾਰਮ ਉੱਪਰ ਪੰਜਾਬੀ ਨੂੰ ਬਿਜਨੈੱਸ ਦੀ ਭਾਸ਼ਾ ਬਣਾਉਣ ਦੀ ਵੱਡੀ ਜ਼ਰੂਰਤ ਹੈ ਤਾਂ ਜੋ ਗੂਗਲ ਅਤੇ ਏ.ਆਈ. ਪਲੇਟਫਾਰਮ ਉੱਪਰ ਹੋਰ ਅੱਗੇ ਵੱਧ ਸਕੇ ਭਵਿੱਖ ਵਿੱਚ ਉਹੀ ਭਾਸ਼ਾ ਤਰੱਕੀ ਕਰੇਗੀ ਜੋ ਅੰਤਰ-ਰਾਸ਼ਟਰੀ ਡਿਜੀਟਲ ਪਲੇਟਫਾਰਮ ਉੱਪਰ ਆਪਣੀ ਬਣਦੀ ਹੋਂਦ ਬਰਕਰਾਰ ਰੱਖੇਗੀ। ਹਰ ਵਿਅਕਤੀ ਡਿਜੀਟਲ ਪਲੇਟਫਾਰਮ ਉੱਪਰ ਉਪਰਾਲਾ ਵੀ ਕਰੇ ਕਿ ਵਿਰਾਸਤ ਤੋਂ ਲੈ ਕੇ ਏ. ਆਈ. ਪਲੇਟਫਾਰਮ ਤੱਕ ਆਪਣੀ ਸਮਝ ਪੱਧਰ ਅਨੁਸਾਰ ਬਿਜ਼ਨੈੱਸ, ਸੱਭਿਆਚਾਰ, ਵਿਰਸਾ, (ਅੰਤਰ-ਰਾਸ਼ਟਰੀ ਭਾਸ਼ਾ ਅਦਾਨ-ਪ੍ਰਦਾਨ) ਮੌਲਿਕ ਅਤੇ ਮੌਖਿਕ ਵਿਚਾਰ ਅੰਤਰ-ਰਾਸ਼ਟਰੀ ਮਸਲੇ ਅਦਾਨ-ਪ੍ਰਦਾਨ ਰਾਹੀਂ ਜਿੱਥੇ ਵਡਮੁੱਲੀ ਜਾਣਕਾਰੀ ਪ੍ਰਦਾਨ ਕਰੇ, ਉੱਥੇ ਹੀ ਵਿਕਾਸ ਵਿੱਚ ਅਹਿਮ ਰੋਲ ਵੀ ਅਦਾ ਕਰੇ ਕਿਉਂਕਿ ਅਸੀਂ ਪੰਜਾਬੀ ਨੂੰ ਵਿਸ਼ਵ ਦੇ ਨਕਸ਼ੇ ਉੱਪਰ ਉਭਾਰਨਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਐੱਮ.ਐੱਲ.ਡੀ. ਸੀਨੀਅਰ ਸੈਕੰਡਰੀ ਸਕੂਲ, ਤਲਵੰਡੀ ਕਲਾਂ ਦਾ ਜਾਗਰੂਕ ਸਟਾਫ਼ ਅਤੇ ਵਿਦਿਆਰਥੀ ਬਹੁਤ ਹੀ ਸ਼ਾਨਦਾਰ ਢੰਗ ਨਾਲ ਆਪਣਾ ਬਣਦਾ ਯੋਗਦਾਨ ਪਾਉਣਗੇ। ਉਹਨਾਂ ਹਰ ਪੰਜਾਬੀ ਨੂੰ ਅਪੀਲ ਕੀਤੀ ਕਿ ਆਪਣਾ ਕੀਮਤੀ ਸਮਾਂ ਦੇ ਕੇ ਇਸ ਮੁਹਿੰਮ ਨੂੰ ਅੱਗੇ ਵਧਾਇਆ ਜਾਵੇ।
ਪਿਛਲੀ ਖ਼ਬਰ ਮਾ. ਗੁਰਲਾਲ ਸਿੰਘ ਜਗਪਾਲ ਵਲੋਂ ਗ੍ਰਾਮ ਵਿਕਾਸ ਸੰਸਥਾ ਨੂੰ ਨਕਦੀ ਭੇਟ ਅਗਲੀ ਖ਼ਬਰ ਦਿਉਲ ਅਤੇ ਗੋਰਸੀਆਂ ਨੇ ਛਪਾਰ ਕਾਨਫ਼ਰੰਸ ਨੂੰ ਲੈ ਕੇ ਪਿੰਡ ਰਾਊਵਾਲ ਵਿਖੇ ਪਾਰਟੀ ਵਰਕਰਾਂ ਦੀ ਭਰਵੀਂ ਮੀਟਿੰਗ ਨੂੰ ਕੀਤਾ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।