11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਵਲੋਂ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਸਰਕਾਰ ਪੁਲਿਸ ਕੋਲੋਂ ਜਮਹੂਰੀਅਤ ਦਾ ਕਤਲ ਕਰਵਾ ਰਹੀ ਹੈ-ਲਲਤੋਂ

ਮੁੱਲਾਂਪੁਰ-ਦਾਖਾ, 10 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਪਿੰਡ ਤੂਰ ਬਣਜਾਰਾ ਦਿੜ੍ਹਬਾ ਵਿਖੇ ਨਸ਼ੇ ਦੇ ਮੁੱਦੇ ’ਤੇ ਅਵਾਜ਼ ਚੁੱਕਣ ਵਾਲੇ ਗੁਲਜ਼ਾਰ ਸਿੰਘ ਦੀ ਮੌਤ ਲਈ ਹਰਪਾਲ ਸਿੰਘ ਚੀਮਾ ਕੋਲੋਂ ਨੈਤਿਕਤਾ ਦੇ ਅਧਾਰ ਅਸਤੀਫੇ ਦੀ ਮੰਗ ਦੇ ਨਾਲ ਪੰਜਾਬ ’ਚ ਨਸ਼ੇ ਨੂੰ ਲੈ ਕੇ ਦੂਸਰੀ ਘਟਨਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਰੋਸ ਵਜੋਂ ਕਾਲੀ ਝੰਡੀ ਦਿਖਾਉਣ ਵਾਲੇ ਮੋਹਣਜੀਤ ਸਿੰਘ ਪਿੰਡ ਸ਼ੇਰੋਂ ਦੀ ਪੁਲਿਸ ਵਲੋਂ ਕੁੱਟਮਾਰ, ਪੁਲਿਸ ਹਿਰਾਸਤ ਵਿਚ ਜ਼ਲੀਲਤਾ ਨੂੰ ਲੈ ਕੇ ਸਰਕਾਰ ਪ੍ਰਤੀ ਰੋਸ ਦਾ ਪ੍ਰਗਟਾਵਾ ਕਰਦਿਆਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਲੁਧਿਆਣਾ ਵਲੋਂ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋਂ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਪੁਤਲਾ ਜਲਾਏ ਜਾਣ ਸਮੇਂ ਕਿਸਾਨ-ਮਜ਼ਦੂਰਾਂ ਦੀ ਭਰਵੀਂ ਇਕੱਤਰਤਾ ਨੂੰ ਸੰਬੋਧਨ ਸਮੇਂ ਲਲਤੋਂ ਨੇ ਕਿਹਾ ਕਿ ਮੋਹਨਜੀਤ ਦੀ ਕੁੱਟਮਾਰ ਅਤੇ ਗੁਲਜ਼ਾਰ ਨੂੰ ਮਰਨ ਲਈ ਮਜ਼ਬੂਰ ਕਰਨ ਵਾਲੇ ਮੰਤਰੀ ਅਤੇ ਮੁੱਖ ਮੰਤਰੀ ’ਤੇ ਮੁਕੱਦਮਾ ਦਰਜ ਹੋਣਾ ਚਾਹੀਦਾ।

ਅਜੀਤ ਡੈਸਕ 11-09-2026
ਮੁੱਲਾਂਪੁਰ-ਦਾਖਾ, 10 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਪਿੰਡ ਤੂਰ ਬਣਜਾਰਾ ਦਿੜ੍ਹਬਾ ਵਿਖੇ ਨਸ਼ੇ ਦੇ ਮੁੱਦੇ ’ਤੇ ਅਵਾਜ਼ ਚੁੱਕਣ ਵਾਲੇ ਗੁਲਜ਼ਾਰ ਸਿੰਘ ਦੀ ਮੌਤ ਲਈ ਹਰਪਾਲ ਸਿੰਘ ਚੀਮਾ ਕੋਲੋਂ ਨੈਤਿਕਤਾ ਦੇ ਅਧਾਰ ਅਸਤੀਫੇ ਦੀ ਮੰਗ ਦੇ ਨਾਲ ਪੰਜਾਬ ’ਚ ਨਸ਼ੇ ਨੂੰ ਲੈ ਕੇ ਦੂਸਰੀ ਘਟਨਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਰੋਸ ਵਜੋਂ ਕਾਲੀ ਝੰਡੀ ਦਿਖਾਉਣ ਵਾਲੇ ਮੋਹਣਜੀਤ ਸਿੰਘ ਪਿੰਡ ਸ਼ੇਰੋਂ ਦੀ ਪੁਲਿਸ ਵਲੋਂ ਕੁੱਟਮਾਰ, ਪੁਲਿਸ ਹਿਰਾਸਤ ਵਿਚ ਜ਼ਲੀਲਤਾ ਨੂੰ ਲੈ ਕੇ ਸਰਕਾਰ ਪ੍ਰਤੀ ਰੋਸ ਦਾ ਪ੍ਰਗਟਾਵਾ ਕਰਦਿਆਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਲੁਧਿਆਣਾ ਵਲੋਂ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋਂ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਪੁਤਲਾ ਜਲਾਏ ਜਾਣ ਸਮੇਂ ਕਿਸਾਨ-ਮਜ਼ਦੂਰਾਂ ਦੀ ਭਰਵੀਂ ਇਕੱਤਰਤਾ ਨੂੰ ਸੰਬੋਧਨ ਸਮੇਂ ਲਲਤੋਂ ਨੇ ਕਿਹਾ ਕਿ ਮੋਹਨਜੀਤ ਦੀ ਕੁੱਟਮਾਰ ਅਤੇ ਗੁਲਜ਼ਾਰ ਨੂੰ ਮਰਨ ਲਈ ਮਜ਼ਬੂਰ ਕਰਨ ਵਾਲੇ ਮੰਤਰੀ ਅਤੇ ਮੁੱਖ ਮੰਤਰੀ ’ਤੇ ਮੁਕੱਦਮਾ ਦਰਜ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਲੋਕਤੰਤਰਿਕ ਢਾਂਚੇ ਵਿਚ ਸ਼ਾਂਤਮਈ ਅਵਾਜ਼ ਉਠਾਉਣਾ ਕੋਈ ਜ਼ੁਲਮ ਨਹੀਂ। ਲਲਤੋਂ ਨੇ ਕਿਹਾ ਕਿ ‘ਆਪ’ ਪਾਰਟੀ ਦੀ ਸਰਕਾਰ ਵਿਚ ਸਰਕਾਰ ਨਾਲ ਰਲ਼ ਕੇ ਪੁਲਿਸ ਜ਼ਮਹੂਰੀਅਤ ਦਾ ਕਤਲ ਕਰ ਰਹੀ ਹੈ। ਦਸਮੇਸ਼ ਕਿਸਾਨ-ਮਜ਼ਦੂਰ ਜਥੇਬੰਦੀ ਵਲੋਂ ਮੋਹਨਜੀਤ ਸਿੰਘ ਦੀ ਕੁੱਟਮਾਰ ਅਤੇ ਗੁਲਜ਼ਾਰ ਦੀ ਮੌਤ ਲਈ ਜ਼ਿੰਮੇਵਾਰ ਪੰਜਾਬ ਸਰਕਾਰ ਦਾ ਪੁਤਲਾ ਫੂਕੇ ਜਾਣ ਸਮੇਂ ਯੂਨੀਅਨ ਦੇ ਖਜ਼ਾਨਚੀ ਅਮਰੀਕ ਸਿੰਘ ਤਲਵੰਡੀ, ਜਸਵੰਤ ਸਿੰਘ ਮਾਨ, ਜਥੇਦਾਰ ਗੁਰਮੇਲ ਸਿੰਘ ਢੱਟ, ਰਣਜੀਤ ਸਿੰਘ ਗੁੜੇ, ਨਿਰਭੈ ਸਿੰਘ ਤਲਵੰਡੀ, ਕੁਲਦੀਪ ਸਿੰਘ ਸਵੱਦੀ, ਮੋਹਨ ਸਿੰਘ ਕੁਲਾਰ , ਲਛਮਣ ਸਿੰਘ ਸਿੱਧਵਾਂ, ਅਮਰਜੀਤ ਸਿੰਘ ਖੰਜਰਵਾਲ, ਹਰਦੇਵ ਸਿੰਘ ਤਲਵੰਡੀ, ਸੋਹਣ ਸਿੰਘ ਸਵੱਦੀ, ਹਰਪਾਲ ਸਿੰਘ ਸਵੱਦੀ, ਗੁਰਚਰਨ ਸਿੰਘ ਤਲਵੰਡੀ, ਗੁਰਚਰਨ ਸਿੰਘ ਮੰਡਿਆਣੀ, ਹੋਰ ਮੌਜੂਦ ਸਨ।
ਪਿਛਲੀ ਖ਼ਬਰ ਸਵਾਮੀ ਰੂਪ ਚੰਦ ਜੈਨ ਸਕੂਲ ਵਿਚ ਅਧਿਆਪਕਾਂ ਲਈ ਸੈਮੀਨਾਰ ਅਗਲੀ ਖ਼ਬਰ ਲੁਧਿਆਣਾ ਤੋਂ ਕਿਸ਼ਨਪੁਰਾ ਤੱਕ ਬਣੀਂ ਨਵੀਂ ਸੜਕ ’ਤੇ ਲੰਘਦੇ ਤੇਜ਼ ਵਾਹਨ ਨੇ ਫਿਰ ਲਈ ਇਕ ਵਿਅਕਤੀ ਦੀ ਜਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।