05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਮਲਕਪੁਰ ਬੇਟ ਵਿਖੇ ਡੀ.ਐੱਮ.ਸੀ. ਹਸਪਤਾਲ ਵਲੋਂ 1000 ਨਵੇਂ ਬੂਟੇ ਲਗਾਉਣ ਦਾ ਟੀਚਾ ਮਿੱਥਿਆ-ਡਾ: ਸਿੰਗਲਾ/ਸਰਪੰਚ ਗਰੇਵਾਲ

ਹੰਬੜਾਂ, 4 ਸਤੰਬਰ (ਹਰਵਿੰਦਰ ਸਿੰਘ ਮੱਕੜ)-ਇਥੋਂ ਨਜ਼ਦੀਕੀ ਪਿੰਡ ਮਲਕਪੁਰ ਬੇਟ ਤੇ ਹੋਰ ਪਿੰਡਾਂ ਵਿਚ ਡੀ. ਐੱਮ.

ਅਜੀਤ ਡੈਸਕ 05-09-2026
ਹੰਬੜਾਂ, 4 ਸਤੰਬਰ (ਹਰਵਿੰਦਰ ਸਿੰਘ ਮੱਕੜ)-ਇਥੋਂ ਨਜ਼ਦੀਕੀ ਪਿੰਡ ਮਲਕਪੁਰ ਬੇਟ ਤੇ ਹੋਰ ਪਿੰਡਾਂ ਵਿਚ ਡੀ.ਐੱਮ.ਸੀ. ਹਸਪਤਾਲ ਐਂਡ ਮੈਡੀਕਲ ਕਾਲਜ ਅਤੇ ਗ੍ਰਾਮ ਪੰਚਾਇਤ ਵਲੋਂ ਢੁੱਕਵੀਆਂ ਥਾਵਾਂ ’ਤੇ 1000 ਫ਼ਲਦਾਰ, ਛਾਂਦਾਰ ਤੇ ਫੁੱਲਦਾਰ ਨਵੇਂ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ, ਇਸ ਸੰਬੰਧੀ ਪ੍ਰੋਫੈਸਰ ਡਾ. ਮੋਨਿਕਾ ਸਿੰਗਲਾ ਤੇ ਸਰਪੰਚ ਗੁਰਵਿੰਦਰ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਦਿਨੋਂ-ਦਿਨ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਨਵੇਂ ਬੂਟੇ ਲਗਾਉਣ ਦੀ ਵੱਡੀ ਜ਼ਰੂਰਤ ਹੈ ਤਾਂ ਜੋ ਸਾਡਾ ਵਾਤਾਵਰਣ ਸੁਰੱਖਿਅਤ ਰਹਿ ਸਕੇ ਅਤੇ ਇੰਨ੍ਹਾਂ ਬੂਟਿਆਂ ਦੀ ਸਾਂਭ-ਸੰਭਾਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਉਨ੍ਹਾਂ ਹੋਰ ਕਿਹਾ ਕਿ ਇਹ ਬੂਟੇ ਰੁੱਖਾਂ ਦੇ ਰੂਪ ’ਚ ਸਾਨੂੰ ਬਹੁਤ ਸਾਰੀਆਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਸਕਣ ਦੀ ਅਸਰਦਾਰ ਤਾਕਤ ਰੱਖਦੇ ਹਨ। ਇਸ ਸਮੇਂ ਸਵਰਨ ਸਿੰਘ, ਪੰਚ ਸਰਬਜੀਤ ਕੌਰ, ਪੰਚ ਸਿਮਰਨਜੀਤ ਕੌਰ, ਪੰਚ ਜਤਿੰਦਰ ਸਿੰਘ, ਪੰਚ ਚਰਨ ਸਿੰਘ, ਪੰਚ ਮਨਪ੍ਰੀਤ ਸਿੰਘ, ਪੰਚ ਬੇਅੰਤ ਸਿੰਘ, ਜਸਵੰਤ ਸਿੰਘ, ਮੇਜਰ ਸਿੰਘ, ਰਾਜਵਿੰਦਰ ਕੌਰ, ਕਰਮਜੀਤ ਕੌਰ, ਹਰਬੰਸ ਕੌਰ, ਬਲਵਿੰਦਰ ਕੌਰ, ਅਮਰਜੀਤ ਕੌਰ, ਭਜਨ ਕੌਰ, ਮਨਜੀਤ ਕੌਰ, ਹਰਪਾਲ ਕੌਰ, ਰਮਨਦੀਪ ਕੌਰ, ਕਮਲੇਸ਼ ਕੌਰ, ਅਮਰਜੀਤ ਕੌਰ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ ਦੇ ਵਿਦਿਆਰਥੀਆਂ ਨੇ ਜਨਮ ਅਸ਼ਟਮੀ ਮਨਾਈ ਅਗਲੀ ਖ਼ਬਰ ਬਿਜਲੀ ਕੱਟਾਂ ਖ਼ਿਲਾਫ਼ 66 ਕੇ.ਵੀ. ਸਬ-ਸਟੇਸ਼ਨ ਭੂੰਦੜੀ ਵਿਖੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।