ਦੀਵਾਨ ਟੋਡਰ ਮੱਲ ਚੈਰੀਟੇਬਲ ਸੁਸਾਇਟੀ ਵੱਲੋਂ ਜਗਰਾਉਂ ਵਿਖੇ ਸਮੂਹਿਕ ਵਿਆਹ ਸਮਾਗਮ 17 ਸਤੰਬਰ ਨੂੰ
ਜਗਰਾਉਂ, 28 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਦੀਵਾਨ ਟੋਡਰ ਮੱਲ ਚੈਰੀਟੇਬਲ ਸੁਸਾਇਟੀ ਵੱਲੋਂ ਸਮਾਜ ਭਲਾਈ ਦੇ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਦਿਆਂ 17 ਸਤੰਬਰ ਨੂੰ ਗੁਰਦੁਆਰਾ ਬੋਹੜ ਸਾਹਿਬ, ਜਗਰਾਉਂ ਵਿਖੇ ਤੀਜਾ ਲੋੜਵੰਦ ਧੀਆਂ ਦਾ ਵਿਆਹ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਮੁੱਖ ਬੁਲਾਰੇ ਭਾਈ ਅੰਮ੍ਰਿਤਪਾਲ ਸਿੰਘ ਜੋਧਪੁਰੀ ਨੇ ਦੱਸਿਆ ਕਿ ਇਸ ਮਹਾਨ ਸਮਾਗਮ ਦੌਰਾਨ ਲੋੜਵੰਦ ਅਤੇ ਗ਼ਰੀਬ ਪਰਿਵਾਰਾਂ ਦੀਆਂ 13 ਧੀਆਂ ਦੇ ਆਨੰਦ ਕਾਰਜ ਕੀਤੇ ਜਾਣਗੇ।
ਸ
ਸੁਸਾਇਟੀ ਦੇ ਮੁੱਖ ਬੁਲਾਰੇ ਭਾਈ ਅੰਮ੍ਰਿਤਪਾਲ ਸਿੰਘ ਜੋਧਪੁਰੀ
29-08-2026
ਜਗਰਾਉਂ, 28 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਦੀਵਾਨ ਟੋਡਰ ਮੱਲ ਚੈਰੀਟੇਬਲ ਸੁਸਾਇਟੀ ਵੱਲੋਂ ਸਮਾਜ ਭਲਾਈ ਦੇ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਦਿਆਂ 17 ਸਤੰਬਰ ਨੂੰ ਗੁਰਦੁਆਰਾ ਬੋਹੜ ਸਾਹਿਬ, ਜਗਰਾਉਂ ਵਿਖੇ ਤੀਜਾ ਲੋੜਵੰਦ ਧੀਆਂ ਦਾ ਵਿਆਹ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਮੁੱਖ ਬੁਲਾਰੇ ਭਾਈ ਅੰਮ੍ਰਿਤਪਾਲ ਸਿੰਘ ਜੋਧਪੁਰੀ ਨੇ ਦੱਸਿਆ ਕਿ ਇਸ ਮਹਾਨ ਸਮਾਗਮ ਦੌਰਾਨ ਲੋੜਵੰਦ ਅਤੇ ਗ਼ਰੀਬ ਪਰਿਵਾਰਾਂ ਦੀਆਂ 13 ਧੀਆਂ ਦੇ ਆਨੰਦ ਕਾਰਜ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸੁਸਾਇਟੀ ਵੱਲੋਂ ਪਿਛਲੇ ਸਾਲਾਂ ਦੌਰਾਨ ਵੀ ਲੜੀਵਾਰ 11-11 ਧੀਆਂ ਦੇ ਵਿਆਹ ਕਰਵਾਏ ਗਏ ਸਨ ਅਤੇ ਲੋੜੀਂਦਾ ਸਮਾਨ ਵੀ ਦਿੱਤਾ ਗਿਆ ਸੀ। ਇਸ ਵਾਰ ਇਸ ਕਾਫ਼ਲੇ ਨੂੰ ਹੋਰ ਅੱਗੇ ਵਧਾਉਂਦਿਆਂ ਜਿੱਥੇ 13 ਧੀਆਂ ਦੇ ਵਿਆਹ ਕੀਤੇ ਜਾਣਗੇ ਉੱਥੇ ਉਨ੍ਹਾਂ ਨੂੰ ਘਰੇਲੂ ਵਰਤੋਂ ਦਾ ਸਾਰਾ ਜ਼ਰੂਰੀ ਸਾਮਾਨ ਤੋਹਫ਼ੇ ਵਜੋਂ ਦਿੱਤਾ ਜਾਵੇਗਾ। ਨਵ-ਵਿਆਹੀਆਂ ਧੀਆਂ ਨੂੰ ਘਰੇਲੂ ਸਾਮਾਨ ਫਰਨੀਚਰ, ਬੈੱਡ, ਅਲਮਾਰੀਆਂ, ਪੇਟੀਆਂ,ਕੁਰਸੀਆਂ, ਡਾਈਨਿੰਗ ਟੇਬਲ, ਮੇਜ਼ ਤੇ ਘਰੇਲੂ ਉਪਕਰਣ ਸਿਲਾਈ ਮਸ਼ੀਨ ਅਤੇ ਪ੍ਰੈੱਸ ਅਤੇ ਹੋਰ ਜ਼ਰੂਰੀ ਵਸਤਾਂ ਬਰਤਨ, ਕੱਪੜੇ ਅਤੇ ਬਿਸਤਰੇ ਆਦਿ ਵੀ ਦਿੱਤੇ ਜਾਣਗੇ। ਭਾਈ ਅੰਮ੍ਰਿਤਪਾਲ ਸਿੰਘ ਜੋਧਪੁਰੀ ਤੇ ਸੁਸਾਇਟੀ ਦੇ ਆਗੂਆਂ ਨੇ ਸਮੂਹ ਸੰਗਤਾਂ ਅਤੇ ਦਾਨੀ ਸੱਜਣਾਂ ਨੂੰ ਇਸ ਪਰਉਪਕਾਰ ਅਤੇ ਨੇਕ ਕਾਰਜ ਵਿੱਚ ਵੱਧ-ਚੜ੍ਹ ਕੇ ਪਹੁੰਚਣ ਅਤੇ ਸਹਿਯੋਗ ਦੇਣ ਦੀ ਅਪੀਲ ਕੀਤੀ।