29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਡੀ.ਏ.ਵੀ. ਸਕੂਲ ਜਗਰਾਉਂ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਵੁਸ਼ੂ ਖੇਡਾਂ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਜਗਰਾਉਂ, 28 ਅਗਸਤ (ਵਿਨੋਦ ਕੁਮਾਰ)-ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਲੁਧਿਆਣਾ ਵੱਲੋਂ 70ਵੀਂਆਂ ਜ਼ਿਲ੍ਹਾ ਸਕੂਲ ਖੇਡਾਂ ਅੰਡਰ-17 ਅਤੇ ਅੰਡਰ-19 ਲੜਕੇ ਅਤੇ ਲੜਕੀਆਂ ਦਾ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਖਾ ਵਿਖੇ ਕਰਵਾਇਆ ਗਿਆ । ਡੀ.

ਅਜੀਤ ਡੈਸਕ 29-08-2026
ਜਗਰਾਉਂ, 28 ਅਗਸਤ (ਵਿਨੋਦ ਕੁਮਾਰ)-ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਲੁਧਿਆਣਾ ਵੱਲੋਂ 70ਵੀਂਆਂ ਜ਼ਿਲ੍ਹਾ ਸਕੂਲ ਖੇਡਾਂ ਅੰਡਰ-17 ਅਤੇ ਅੰਡਰ-19 ਲੜਕੇ ਅਤੇ ਲੜਕੀਆਂ ਦਾ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਖਾ ਵਿਖੇ ਕਰਵਾਇਆ ਗਿਆ । ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ ਜਗਰਾਉਂ ਦੇ ਪ੍ਰਿੰਸੀਪਲ ਵੇਦ ਵਰਤ ਪਲਾਂਹ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ ਜਗਰਾਉਂ ਦੇ ਖਿਡਾਰੀਆਂ ਨੇ 6 ਸੋਨ ਤਗਮੇ, 13 ਚਾਂਦੀ ਤਗਮੇ ਅਤੇ 1 ਕਾਂਸੀ ਤਗਮਾ ਹਾਸਲ ਕਰਕੇ ਸਕੂਲ ਦਾ ਨਾਮ ਇਲਾਕੇ ਵਿੱਚ ਰੋਸ਼ਨ ਕੀਤਾ। ਅੰਡਰ-17 ਦੇ ਇਸ ਟੂਰਨਾਮੈਂਟ ਵਿੱਚ ਸਕਸ਼ਮ ਅਗਰਵਾਲ ਨੇ 45 ਕਿਲੋ ਦੇ ਵਿੱਚ ਚਾਂਦੀ ਦਾ ਤਗਮਾ ਅਤੇ ਚਾਹਲ ਪ੍ਰੀਤ ਸਿੰਘ ਨੇ 48 ਕਿਲੋ ਵਿੱਚ ਸੋਨ ਤਗਮਾ ਹਾਸਲ ਕੀਤਾ। ਅੰਸ਼ਮਨ ਕੁਮਾਰ ਨੇ 52 ਕਿਲੋ ਵਿੱਚ ਚਾਂਦੀ ਦਾ ਤਗਮਾ, ਅਹਿਮ ਜਿੰਦਲ ਨੇ 56 ਕਿਲੋ ਚਾਂਦੀ ਦਾ ਤਗਮਾ, ਭਵਨੀਤ ਸਿੰਘ ਨੇ 65 ਕਿਲੋ ਭਾਰ ਵਿੱਚ ਕਾਂਸੀ ਮੈਡਲ, ਪ੍ਰਭਜੀਤ ਸਿੰਘ ਨੇ 70 ਕਿਲੋ ਦੇ ਵਿੱਚ ਸੋਨ ਮੈਡਲ, ਮਾਨਸ ਕੁਮਾਰ ਵਰਮਾ ਨੇ 80 ਕਿਲੋ ਦੇ ਵਿੱਚ ਚਾਂਦੀ ਮੈਡਲ ਹਾਸਲ ਕੀਤਾ। ਅੰਡਰ-19 ਲੜਕਿਆਂ ਦੇ ਵਿੱਚ ਕਰਮਨ ਸਿੰਘ ਨੇ 60 ਕਿਲੋ ਦੇ ਵਿੱਚ ਚਾਂਦੀ ਮੈਡਲ ਅਤੇ ਐਸਪ੍ਰੀਤ ਸਿੰਘ ਨੇ 65 ਕਿਲੋ ਵਿੱਚ ਸੋਨ ਮੈਡਲ ਹਾਸਲ ਕੀਤਾ। ਲੜਕੀਆਂ ਦੇ ਅੰਡਰ-17 ਵਿੱਚ ਏਕਮ ਵਰਮਾ ਨੇ 45 ਕਿਲੋ ਦੇ ਵਿੱਚ ਸੋਨ ਮੈਡਲ ਹਾਸਲ ਕੀਤਾ, ਰੀਆ ਗਰੋਵਰ ਨੇ 48 ਕਿਲੋ ਵਿੱਚ ਚਾਂਦੀ ਮੈਡਲ, ਤਨਵੀ ਨੇ 52 ਕਿਲੋ ਵਿੱਚ ਚਾਂਦੀ ਮੈਡਲ, ਨਵਨੂਰ ਕੌਰ 56 ਕਿਲੋ ਵਿੱਚ ਚਾਂਦੀ ਮੈਡਲ, ਅਰਲੀਨ ਕੌਰ ਨੇ 60 ਕਿਲੋ ਦੇ ਵਿੱਚ ਚਾਂਦੀ ਮੈਡਲ, ਸੁਭਰੀਤ ਕੌਰ ਨੇ 70 ਕਿਲੋ ਵਿੱਚ ਸੋਨ ਮੈਡਲ ਹਾਸਲ ਕੀਤਾ। ਅੰਡਰ 19 ਲੜਕੀਆਂ ਦੇ ਵਿੱਚ ਗੁਨੀਤਾ ਨੇ 45 ਕਿਲੋ ਦੇ ਵਿੱਚ ਚਾਂਦੀ ਮੈਡਲ ਹਾਸਲ ਕੀਤਾ। ਯਸ਼ਿਕਾ ਗਰਗ ਨੇ 48 ਕਿਲੋ ਦੇ ਵਿੱਚ ਚਾਂਦੀ ਮੈਡਲ, ਅਵਨੀਤ ਕੌਰ ਨੇ 60 ਕਿਲੋ ਦੇ ਵਿੱਚ ਸੋਨ ਮੈਡਲ, ਆਕ੍ਰਿਤੀ ਨੇ 65 ਕਿਲੋ ਦੇ ਵਿੱਚ ਚਾਂਦੀ ਮੈਡਲ ਹਾਸਲ ਕੀਤਾ ਅਤੇ ਸਰਬਜੀਤ ਕੌਰ ਨੇ-70 ਕਿਲੋ ਵਿੱਚ ਚਾਂਦੀ ਮੈਡਲ ਹਾਸਲ ਕੀਤਾ। ਟੀਮ ਦਾ ਸਕੂਲ ਵਾਪਸ ਆਉਣ ’ਤੇ ਸਮੂਹ ਸਕੂਲ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਵੇਦ ਵਰਤ ਪਲਾਹ, ਹਰਦੀਪ ਸਿੰਘ ਡੀ.ਪੀ.ਈ., ਸੁਰਿੰਦਰ ਪਾਲ ਵਿੱਜ ਡੀ.ਪੀ.ਈ ਅਤੇ ਸੁਰਿੰਦਰ ਕੌਰ ਤੂਰ ਡੀ.ਪੀ.ਈ ਹਾਜ਼ਰ ਸਨ।
ਪਿਛਲੀ ਖ਼ਬਰ ਦੀਵਾਨ ਟੋਡਰ ਮੱਲ ਚੈਰੀਟੇਬਲ ਸੁਸਾਇਟੀ ਵੱਲੋਂ ਜਗਰਾਉਂ ਵਿਖੇ ਸਮੂਹਿਕ ਵਿਆਹ ਸਮਾਗਮ 17 ਸਤੰਬਰ ਨੂੰ ਅਗਲੀ ਖ਼ਬਰ ਬੀ. ਕੇ. ਯੂ. (ਉਗਰਾਹਾਂ) ਵਲੋਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।