ਅਜਮੇਰੀ ਮਸਜ਼ਿਦ ਹਲਵਾਰਾ ਵਿਖੇ ਈਦ ਮਿਲਾਦ-ਉਨ-ਨਬੀ ਮੌਕੇ ਸਮਾਗਮ
ਹਲਵਾਰਾ, 28 ਅਗਸਤ (ਮਨਦੀਪ ਸਿੰਘ ਉੱਭੀ) ਅਜਮੇਰੀ ਮਸਜ਼ਿਦ ਹਲਵਾਰਾ ਵਿਖੇ ਮੁਸਲਿਮ ਭਾਈਚਾਰੇ ਵਲੋਂ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਵਿੱਤਰ ਈਦ ਮਿਲਾਦ-ਉਨ-ਨਬੀ ਸ਼ਰਧਾ ਅਤੇ ਅਕੀਦਤ ਨਾਲ ਮਨਾਈ ਗਈ। ਇਸ ਮੌਕੇ ਆਸਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਮਸਜਿਦ ਵਿਖੇ ਪਹੁੰਚੇ ਅਤੇ ਜੁੰਮੇ ਦੀ ਨਮਾਜ਼ ਅਦਾ ਕੀਤੀ।
ਅਜੀਤ ਡੈਸਕ
29-08-2026