22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਸੁਧਾਰ ’ਚ ਆਈ.ਸੀ.ਆਈ.ਸੀ.ਆਈ. ਬੈਂਕ ਦੇ ਏ.ਟੀ.ਐੱਮ. ਨੂੰ ਲੁੱਟਣ ਦੀ ਅਸਫ਼ਲ ਕੋਸ਼ਿਸ਼

ਗੁਰੂਸਰ ਸੁਧਾਰ, 21 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਕਸਬਾ ਗੁਰੂਸਰ ਸੁਧਾਰ ਵਿਖੇ ਅੱਜ ਤੜਕੇ ਦੋ ਮੂੰਹ ਬੰਨ੍ਹੇ ਹੋਏ ਵਿਅਕਤੀਆਂ ਵਲੋਂ ਆਈ. ਸੀ.

ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਇਕ ਲੁਟੇਰੇ ਦੀ ਮੂੰਹ ਢਕੀ ਤਸਵੀਰ। ਅਜੀਤ ਤਸਵੀਰ 22-08-2026
ਗੁਰੂਸਰ ਸੁਧਾਰ, 21 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਕਸਬਾ ਗੁਰੂਸਰ ਸੁਧਾਰ ਵਿਖੇ ਅੱਜ ਤੜਕੇ ਦੋ ਮੂੰਹ ਬੰਨ੍ਹੇ ਹੋਏ ਵਿਅਕਤੀਆਂ ਵਲੋਂ ਆਈ.ਸੀ.ਆਈ.ਸੀ.ਆਈ. ਬੈਂਕ ਦੇ ਏ.ਟੀ.ਐੱਮ. ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਲੁਟੇਰਿਆਂ ਨੇ ਏ.ਟੀ.ਐੱਮ. ਮਸ਼ੀਨ ਨਾਲ ਛੇੜਛਾੜ ਕਰਕੇ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਬੈਂਕ ਦੀ ਆਧੁਨਿਕ ਸੁਰੱਖਿਆ ਪ੍ਰਣਾਲੀ ਤੁਰੰਤ ਸਰਗਰਮ ਹੋਣ ਤੇ ਅਲਾਰਮ, ਹੂਟਰ ਵੱਜਣ ਕਾਰਨ ਉਹ ਮੌਕੇ ਤੋਂ ਫ਼ਰਾਰ ਹੋ ਗਏ। ਥਾਣਾ ਸੁਧਾਰ ਦੇ ਮੁਖੀ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਤੜਕੇ ਕਰੀਬ 3 ਵੱਜ ਕੇ 37 ਮਿੰਟ ’ਤੇ ਦੋ ਮੂੰਹ ਢਕੇ ਵਿਅਕਤੀ ਏ.ਟੀ.ਐੱਮ. ਦੇ ਅੰਦਰ ਦਾਖ਼ਲ ਹੋਏ। ਸੀ.ਸੀ.ਟੀ.ਵੀ. ਕੈਮਰਿਆਂ ਅਨੁਸਾਰ ਇੰਨ੍ਹਾਂ ਵਿਚੋਂ ਇਕ ਵਿਅਕਤੀ ਦੇ ਹੱਥ ਵਿਚ ਲੋਹੇ ਦੀ ਰਾਡਨੁਮਾ ਚੀਜ਼ ਦਿਖਾਈ ਦੇ ਰਹੀ ਹੈ। ਜਿਉਂ ਹੀ ਕਥਿਤ ਦੋਸ਼ੀਆਂ ਨੇ ਏ.ਟੀ.ਐੱਮ. ਮਸ਼ੀਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮਸ਼ੀਨ ਨਾਲ ਜੁੜੇ ਆਧੁਨਿਕ ਸੁਰੱਖਿਆ ਸਿਸਟਮ ਨੇ ਸਪੀਕਰ ਰਾਹੀਂ ਲੁਟੇਰਿਆਂ ਨੂੰ ਇਥੋਂ ਬਾਹਰ ਜਾਣ ਸਮੇਤ ਪੁਲਿਸ ਬੁਲਾਉਣ ਦੀ ਚਿਤਾਵਨੀ ਦਿੱਤੀ। ਇਸ ਦੇ ਨਾਲ ਹੀ ਬੈਂਕ ਦਾ ਅਲਾਰਮ ਅਤੇ ਹੂਟਰ ਵੀ ਜ਼ੋਰ-ਜ਼ੋਰ ਨਾਲ ਵੱਜਣ ਲੱਗ ਪਿਆ ਤੇ ਕਥਿਤ ਲੁਟੇਰੇ ਤੁਰੰਤ ਮੌਕੇ ਤੋਂ ਫ਼ਰਾਰ ਹੋ ਗਏ। ਸੂਚਨਾ ਮਿਲਦੇ ਹੀ ਥਾਣਾ ਮੁਖੀ ਸੁਧਾਰ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਤੁਰੰਤ ਘਟਨਾ ਸਥਾਨ ’ਤੇ ਪਹੁੰਚ ਗਈ। ਪੁਲਿਸ ਵੱਲੋਂ ਏ.ਟੀ.ਐੱਮ. ਦੀ ਜਾਂਚ ਕਰਨ ਦੇ ਨਾਲ-ਨਾਲ ਆਸ-ਪਾਸ ਦੇ ਇਲਾਕੇ ਦੀ ਵੀ ਜਾਂਚ ਕੀਤੀ ਗਈ। ਏ.ਟੀ.ਐੱਮ. ਮਸ਼ੀਨ ਤੇ ਇਸ ਵਿਚਲੀ ਨਕਦੀ ਸੁਰੱਖਿਅਤ ਰਹੀ। ਬੈਂਕ ਅਧਿਕਾਰੀਆਂ ਨੇ ਵੀ ਸਥਿਤੀ ਦਾ ਜਾਇਜ਼ਾ ਲਿਆ। ਐੱਸ.ਐੱਚ.ਓ. ਕੁਲਵਿੰਦਰ ਸਿੰਘ ਅਨੁਸਾਰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
ਪਿਛਲੀ ਖ਼ਬਰ ਅੱਡਾ ਚੌਂਕੀਮਾਨ ਦੇ ਦੁਕਾਨਦਾਰਾਂ ਨੇ ਪੰਜਾਬ ਬੰਦ ਦਾ ਸਮਰਥਨ ਕਰਦੇ ਹੋਏ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਅਗਲੀ ਖ਼ਬਰ ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼ਹਿਰ ਮੁਕੰਮਲ ਬੰਦ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।