ਡਿਕਸਨ ਕੰਪਨੀ ਹੰਬੜਾਂ ਵਲੋਂ ਪਿੰਡ ਦੇ ਵਿਕਾਸ ਲਈ 1 ਲੱਖ, ਗੁਰਦੁਆਰਾ ਸਾਹਿਬ ਤੇ ਮੰਦਰ ਕਮੇਟੀ ਨੂੰ 25- 25 ਹਜ਼ਾਰ ਭੇਟ
ਹੰਬੜਾਂ, 6 ਨਵੰਬਰ (ਹਰਵਿੰਦਰ ਸਿੰਘ ਮੱਕੜ, ਮੇਜਰ ਹੰਬੜਾਂ )-ਡਿਕਸਨ ਕੰਪਨੀ ਹੰਬੜਾਂ ਵਲੋਂ ਹਰ ਸਾਲ ਦੀਆਂ ਤਰ੍ਹਾਂ ਇਸ ਸਾਲ ਪਿੰਡ ਦੀ ਸਮੁੱਚੀ ਗ੍ਰਾਮ ਪੰਚਾਇਤ, ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਦੀ ਕਮੇਟੀ ਤੇ ਮਾਂ ਭਗਵਤੀ ਮੰਦਰ ਦੀ ਕਮੇਟੀ ਨੂੰ ਬੁਲਾ ਕੇ ਐੱਮ. ਡੀ.
ਹੰਬੜਾਂ, 6 ਨਵੰਬਰ (ਹਰਵਿੰਦਰ ਸਿੰਘ ਮੱਕੜ, ਮੇਜਰ ਹੰਬੜਾਂ )-ਡਿਕਸਨ ਕੰਪਨੀ ਹੰਬੜਾਂ ਵਲੋਂ ਹਰ ਸਾਲ ਦੀਆਂ ਤਰ੍ਹਾਂ ਇਸ ਸਾਲ ਪਿੰਡ ਦੀ ਸਮੁੱਚੀ ਗ੍ਰਾਮ ਪੰਚਾਇਤ, ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਦੀ ਕਮੇਟੀ ਤੇ ਮਾਂ ਭਗਵਤੀ ਮੰਦਰ ਦੀ ਕਮੇਟੀ ਨੂੰ ਬੁਲਾ ਕੇ ਐੱਮ. ਡੀ. ਰਾਕੇਸ਼, ਮਨੋਜ ਠਾਕੁਰ, ਪੰਕਜ ਸ਼ਰਮਾ, ਕੈਪਟਨ ਫਤਿਹ ਸਿੰਘ ਹਾਂਸ ਵਲੋਂ ਸਨਮਾਨਿਤ ਕੀਤਾ ਗਿਆ, ਇਸ ਦੌਰਾਨ ਕੰਪਨੀ ਦੇ ਉਕਤ ਮੈਂਬਰਾਂ ਵਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ ਗ੍ਰਾਮ ਪੰਚਾਇਤ ਨੂੰ ਇਕ ਲੱਖ ਰੁਪਏ, ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਲਈ 25 ਹਜ਼ਾਰ ਰੁਪਏ ਤੇ ਮਾਂ ਭਗਵਤੀ ਮੰਦਰ ਕਮੇਟੀ ਨੂੰ 25 ਹਜ਼ਾਰ ਰੁਪਏ ਦਾਨ ਵਜੋਂ ਦਿੱਤੇ ਗਏ। ਇਸ ਮੌਕੇ ਸਰਪੰਚ ਚਰਨ ਸਿੰਘ ਗੁਰੂ, ਪ੍ਰਧਾਨ ਪਵਨ ਗੁਪਤਾ, ਪ੍ਰਧਾਨ ਤੇਜਾ ਸਿੰਘ ਗਿੱਲ, ਪ੍ਰਧਾਨ ਰਣਜੀਤ ਸਿੰਘ ਵਲੋਂ ਕੰਪਨੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਐੱਮ. ਡੀ. ਰਾਕੇਸ਼ ਨੇ ਦੱਸਿਆ ਕਿ ਪਿੰਡ ਦੀ ਹਰ ਤਰ੍ਹਾਂ ਨਾਲ ਬਿਹਤਰੀ ਲਈ ਹਰ ਦਿਵਾਲੀ ’ਤੇ ਕੰਪਨੀ ਵਲੋਂ ਯੋਗਦਾਨ ਪਾਇਆ ਜਾਂਦਾ ਹੈ। ਇਸ ਮੌਕੇ ਸਾਬਕਾ ਸਰਪੰਚ ਜਰਨੈਲ ਸਿੰਘ ਧਾਲੀਵਾਲ, ਨੰਬਰਦਾਰ ਬਲਬੀਰ ਸਿੰਘ ਕਲੇਰ, ਮੀਤ ਪ੍ਰਧਾਨ ਭੁਪਿੰਦਰ ਸਿੰਘ ਮਠਾੜੂ, ਬਲਬੀਰ ਸਿੰਘ ਖ਼ਾਲਸਾ, ਪੰਚ ਗੁਰਦੇਵ ਕੌਰ, ਪੰਚ ਕੁਲਵਿੰਦਰ ਸਿੰਘ ਸਹੋਤਾ, ਸ਼ਿੰਗਾਰਾ ਸਿੰਘ ਤੂਰ, ਅਵਤਾਰ ਸਿੰਘ ਤਾਰੀ, ਪੰਚ ਅਵਤਾਰ ਸਿੰਘ ਭੰਦੋਲ, ਰਣਜੀਤ ਸਿੰਘ, ਪੰਚ ਅਜੀਤ ਢਿੱਲੋਂ, ਕਪਿਲ ਗੁਪਤਾ, ਪੰਚ ਹਰਜਿੰਦਰ ਸਿੰਘ, ਕਲਵੰਤ ਸਿੰਘ ਬਾਠ, ਪੰਚ ਗੁਰਚਰਨ ਸਿੰਘ ਬਾਠ, ਗੁਰਬਖਸ਼ ਸਿੰਘ ਬਾਠ, ਸੁਖਜੀਤ ਸਿੰਘ ਬਾਠ, ਜਸਵੀਰ ਸਿੰਘ ਰਾਣਾ, ਸਤਨਰਾਇਣ ਗੁਪਤਾ, ਮਲਕੀਤ ਸਿੰਘ ਮਾਲੜਾ, ਰਾਜੂ ਗੁਪਤਾ, ਪੀ. ਏ. ਜਸਵੰਤ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।