10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਅੱਜ ਕੌਮੀ ਦਿਵਸ ਮੌਕੇ ਵਿੱਦਿਅਕ ਕੇਂਦਰਾਂ ’ਚ ਬੱਚਿਆਂ ਨੂੰ ਮਿਲੇਗੀ ਅਲਬੈਂਡਾਜ਼ੋਲ ਖੁਰਾਕ- ਡਾ: ਹਰਪ੍ਰੀਤ ਸਿੰਘ

ਲੋਹਟਬੱਦੀ, 9 ਅਗਸਤ (ਕੁਲਵਿੰਦਰ ਸਿੰਘ ਡਾਂਗੋਂ)- ਸਿਹਤ ਵਿਭਾਗ ਦੀਆਂ ਹਦਾਇਤਾਂ ਅਧੀਨ ਟਾਸਕ ਫੋਰਸ ਫਾਰ ਇਮਿਊਨਾਈਜੇਸ਼ਨ (ਡੀ. ਟੀ.

ਅਜੀਤ ਡੈਸਕ 10-08-2026
ਲੋਹਟਬੱਦੀ, 9 ਅਗਸਤ (ਕੁਲਵਿੰਦਰ ਸਿੰਘ ਡਾਂਗੋਂ)- ਸਿਹਤ ਵਿਭਾਗ ਦੀਆਂ ਹਦਾਇਤਾਂ ਅਧੀਨ ਟਾਸਕ ਫੋਰਸ ਫਾਰ ਇਮਿਊਨਾਈਜੇਸ਼ਨ (ਡੀ.ਟੀ.ਐੱਫ.ਆਈ) ਵਲੋਂ ਅੱਜ 10 ਅਗਸਤ ਨੂੰ ਕੌਮੀ ਡੀ.ਵਾਰਮਿੰਗ ਦਿਵਸ ਮੌਕੇ ਵੱਖ-ਵੱਖ ਸਕੂਲਾਂ, ਆਂਗਨਵਾੜੀ ਕੇਂਦਰਾਂ ਅੰਦਰ ਪੜ੍ਹ ਰਹੇ ਬੱਚਿਆਂ ਨੂੰ ਪੇਟ ਦੇ ਬੇਲੋੜੇ ਕੀੜਿਆਂ ਨੂੰ ਬਾਹਰ ਕੱਢਣ ਲਈ ਐਲਬੈਂਡਾਜ਼ੋਲ ਦੀ ਖ਼ੁਰਾਕ ਮੁਫ਼ਤ ਦਿੱਤੀ ਜਾਵੇਗੀ। ਇਹ ਜਾਣਕਾਰੀ ਡਾ: ਹਰਪ੍ਰੀਤ ਸਿੰਘ ਜ਼ਿਲ੍ਹਾ ਟੀਕਾਕਰਨ ਅਫ਼ਸਰ ਲੁਧਿਆਣਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜਿਹੜੇ ਅੱਜ ਬੱਚੇ ਇਸ ਖੁਰਾਕ ਤੋਂ ਵਾਂਝੇ ਰਹਿ ਜਾਣਗੇ, ਉਨ੍ਹਾਂ ਨੂੰ 17 ਅਗਸਤ ਨੂੰ ਮੌਪ ਅੱਪ ਦਿਵਸ ਮੌਕੇ ਖੁਰਾਕ ਦਿੱਤੀ ਜਾਵੇਗੀ। ਡਾ: ਹਰਪ੍ਰੀਤ ਸਿੰਘ ਨੇ ਸਮੂਹ ਸਕੂਲ ਪ੍ਰਬੰਧਕਾਂ, ਅਧਿਆਪਕਾਂ, ਬੱਚਿਆਂ ਦੇ ਮਾਪਿਆਂ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੀ ਇਸ ਮੁਹਿੰਮ ਦੇ ਸਾਰਥਿਕ ਨਤੀਜਿਆਂ ਲਈ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਦਿੱਤਾ ਜਾਵੇ । ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਬੰਧੀ ਸਿਹਤ ਵਿਭਾਗ ਤੋਂ ਪ੍ਰਮਾਣਿਤ ਜਾਣਕਾਰੀ ਪ੍ਰਾਪਤ ਕਰਨ ਅਤੇ ਯੋਗ ਬੱਚਿਆਂ ਨੂੰ ਲਾਭ ਦਵਾਉਣ ਵਿਚ ਸਹਿਯੋਗ ਕਰਨ।
ਪਿਛਲੀ ਖ਼ਬਰ ਆਈ.ਏ.ਐੱਸ. ਅਧਿਕਾਰੀ ਤਰਨਜੋਤ ਸਿੰਘ ਵੱਲੋਂ ਹੰਬੜਾਂ ’ਚ ਬੂਟੇ ਲਗਾਉਣ ਦਾ ਆਗਾਜ਼ ਅਗਲੀ ਖ਼ਬਰ ਪਦਉੱਨਤ ਹੋਣ ’ਤੇ ਸੁਖਵਿੰਦਰ ਸਿੰਘ ਦਿਓਲ ਦਾ ਪਿੰਡ ਵਾਸੀਆਂ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।