10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਪਦਉੱਨਤ ਹੋਣ ’ਤੇ ਸੁਖਵਿੰਦਰ ਸਿੰਘ ਦਿਓਲ ਦਾ ਪਿੰਡ ਵਾਸੀਆਂ ਵਲੋਂ ਸਨਮਾਨ

ਪੱਖੋਵਾਲ - ਸਰਾਭਾ , 9 ਅਗਸਤ ( ਖੁਸ਼ਵਿੰਦਰ ਸਿੰਘ ਸਰਾਭਾ ) ਪਿਛਲੇ ਲੰਬੇ ਸਮੇ ਤੋ ਪੰਜਾਬ ਪੁਲਿਸ ’ ਚ ਇਮਾਨਦਾਰੀ ਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੇ ਸੁਖਵਿੰਦਰ ਸਿੰਘ ਦਿਓਲ ਦੀਆਂ ਵਧੀਆ ਸੇਵਾਵਾਂ ਨੂੰ ਦੇਖਦਿਆਂ ਮਹਿਕਮੇ ਵਲੋਂ ਤਰੱਕੀ ਦੇ ਕੇ ਸਬ ਇੰਸਪੈਕਟਰ ਬਣਾਉਣ ’ ਤੇ ਉਨ੍ਹਾਂ ਦੇ ਜੱਦੀ ਪਿੰਡ ਡਾਂਗੋਂ ’ ਚ ਖੁਸ਼ੀ ਦੀ ਲਹਿਰ ਹੈ । ਪਿੰਡ ਵਾਸੀਆਂ ਵਲੋਂ ਅੱਜ ਸਾਬਕਾ ਪੰਚ ਰਘਬੀਰ ਸਿੰਘ ਦੇ ਗ੍ਰਹਿ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ।

ਅਜੀਤ ਡੈਸਕ 10-08-2026
ਪੱਖੋਵਾਲ - ਸਰਾਭਾ , 9 ਅਗਸਤ ( ਖੁਸ਼ਵਿੰਦਰ ਸਿੰਘ ਸਰਾਭਾ ) ਪਿਛਲੇ ਲੰਬੇ ਸਮੇ ਤੋ ਪੰਜਾਬ ਪੁਲਿਸ ’ ਚ ਇਮਾਨਦਾਰੀ ਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੇ ਸੁਖਵਿੰਦਰ ਸਿੰਘ ਦਿਓਲ ਦੀਆਂ ਵਧੀਆ ਸੇਵਾਵਾਂ ਨੂੰ ਦੇਖਦਿਆਂ ਮਹਿਕਮੇ ਵਲੋਂ ਤਰੱਕੀ ਦੇ ਕੇ ਸਬ ਇੰਸਪੈਕਟਰ ਬਣਾਉਣ ’ ਤੇ ਉਨ੍ਹਾਂ ਦੇ ਜੱਦੀ ਪਿੰਡ ਡਾਂਗੋਂ ’ ਚ ਖੁਸ਼ੀ ਦੀ ਲਹਿਰ ਹੈ । ਪਿੰਡ ਵਾਸੀਆਂ ਵਲੋਂ ਅੱਜ ਸਾਬਕਾ ਪੰਚ ਰਘਬੀਰ ਸਿੰਘ ਦੇ ਗ੍ਰਹਿ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸ : ਸੁਖਵਿੰਦਰ ਸਿੰਘ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਸ : ਸੇਵਾ ਸਿੰਘ ਸਾਬਕਾ ਥਾਣੇਦਾਰ , ਸੇਵਾ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਡਾਂਗੋਂ , ਹਰਦੀਪ ਸਿੰਘ ਦਿਓਲ ਅਮਰੀਕਾ , ਬਲਬੀਰ ਸਿੰਘ ਰਾਗੀ , ਬਲਜੀਤ ਸਿੰਘ ਦਿਓਲ , ਸੰਤੋਖ ਸਿੰਘ , ਹਰਦੀਪ ਸਿੰਘ , ਪਰਮਵੀਰ ਸਿੰਘ , ਅਜੈਬ ਸਿੰਘ , ਅਵਤਾਰ ਸਿੰਘ , ਕੁਲਵੰਤ ਸਿੰਘ , ਸੁਰਿੰਦਰ ਸਿੰਘ , ਗੁਰਵੀਰ ਸਿੰਘ , ਰਣਜੀਤ ਸਿੰਘ ਸਮੇਤ ਵੱਡੀ ਗਿਣਤੀ ’ ਚ ਪਿੰਡ ਵਾਸੀਆਂ ਨੇ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਉਹ ਆਪਣੀ ਡਿਊਟੀ ਪਹਿਲਾਂ ਵਾਂਗ ਹੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾ ਕੇ ਲੋਕਾਂ ਦੀ ਸੇਵਾ ਕਰਨਗੇ ।
ਪਿਛਲੀ ਖ਼ਬਰ ਅੱਜ ਕੌਮੀ ਦਿਵਸ ਮੌਕੇ ਵਿੱਦਿਅਕ ਕੇਂਦਰਾਂ ’ਚ ਬੱਚਿਆਂ ਨੂੰ ਮਿਲੇਗੀ ਅਲਬੈਂਡਾਜ਼ੋਲ ਖੁਰਾਕ- ਡਾ: ਹਰਪ੍ਰੀਤ ਸਿੰਘ ਅਗਲੀ ਖ਼ਬਰ ਸਵਾਮੀ ਰੂਪ ਚੰਦ ਜੈਨ ਸਕੂਲ ਵਿਖੇ ਪੋਕਸੋ ਐਕਟ-2012 ਸੰਬੰਧੀ ਜਾਗਰੂਕਤਾ ਸੈਮੀਨਾਰ ਆਯੋਜਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।