16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਈ. ਟੀ. ਟੀ. 2364 ਭਰਤੀ ਦੀਆਂ ਰਹਿੰਦੀਆਂ ਲਿਸਟਾਂ ਪੰਜਾਬ ਸਰਕਾਰ ਜਲਦੀ ਜਾਰੀ ਕਰੇ- ਯੂਨੀਅਨ ਆਗੂ

ਜਗਰਾਉਂ, 16 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)- ਈ. ਟੀ.

ਅਜੀਤ ਡੈਸਕ 17-11-2026
ਜਗਰਾਉਂ, 16 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)- ਈ. ਟੀ. ਟੀ. 2364 ਯੂਨੀਅਨ ਵਲੋਂ ਪੰਜਾਬ ਸਰਕਾਰ ਦੁਆਰਾ ਈ.ਟੀ.ਟੀ. ਭਰਤੀ ਦੀ ਚੌਥੀ ਲਿਸਟ ਜਾਰੀ ਨਾ ਕਰਨ ’ਤੇ ਸੂਬਾ ਆਗੂਆਂ ਨੇ ਮੀਟਿੰਗ ਕੀਤੀ। ਇਸ ਮੌਕੇ ਸੂਬਾ ਆਗੂ ਗੁਰਸੰਗਤ ਸਿੰਘ ਬੁਢਲਾਡਾ ਤੇ ਅੰਮ੍ਰਿਤਪਾਲ ਸਿੰਘ ਧੂਰੀ ਨੇ ਦੱਸਿਆ ਕਿ 2364 ਈ.ਟੀ.ਟੀ. ਭਰਤੀ ਦੀ ਦੂਜੀ ਤੇ ਤੀਜੀ ਲਿਸਟ ਨੂੰ ਜੁਆਇੰਨ ਹੋਇਆਂ ਤਕਰੀਬਨ 6 ਮਹੀਨੇ ਤੋਂ ਵੱਧ ਦਾ ਸਮਾਂ ਹੋਂ ਚੁੱਕਿਆ ਹੈ, ਪਰ ਚੌਥੀ ਲਿਸਟ ਵਾਰੇ ਸਰਕਾਰ ਬਿਲਕੁੱਲ ਚੁੱਪੀ ਧਾਰੀ ਬੈਠੀ ਹੈ, ਆਗੂਆਂ ਨੇ ਦੱਸਿਆ ਕਿ ਈਟੀਟੀ 2364 ਦੀ ਚੌਥੀ ਲਿਸਟ ਹੁਣ ਤੱਕ ਜਾਰੀ ਹੋ ਜਾਣੀ ਚਾਹੀਦੀ ਸੀ ਅਤੇ ਰਹਿੰਦੀਆਂ ਸੀਟਾਂ ਭਰ ਦਿੱਤੀਆਂ ਜਾਣੀਆਂ ਚਾਹੀਦੀਆਂ ਸਨ। ਉਨ੍ਹਾਂ ਕਿਹਾ ਕਿ 19 ਫਰਵਰੀ ਤੇ 21 ਅਪ੍ਰੈਲ, 2026 ਨੂੰ ਈਟੀਟੀ 2364 ਭਰਤੀ ਦੀ ਦੂਜੀ ਤੇ ਤੀਜੀ ਲਿਸਟ ਦੇ ਨਿਯੁਕਤੀ ਪੱਤਰ ਦਿੱਤੇ ਗਏ ਸਨ ਜਿਸ ਵਿਚ ਅਜੇ ਵੀ ਨਾ ਹਾਜ਼ਰ ਹੋਏ ਉਮੀਦਵਾਰਾ ਦੀਆਂ ਅਸਾਮੀਆਂ ਖਾਲੀ ਹਨ। ਸਿੱਖਿਆ ਕ੍ਰਾਂਤੀ ਦੇ ਨਾਮ ਤੇ ਪੰਜਾਬ ਦੀ ਸੱਤ੍ਹਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਨੂੰ ਯੂਨੀਅਨ ਆਗੂਆਂ ਨੇ ਅਪੀਲ ਕੀਤੀ ਕਿ ਕਿ 2364 ਭਰਤੀ ਦੀਆਂ ਰਹਿੰਦੀ ਆ ਬਾਕੀ ਲਿਸਟਾਂ ਜਾਰੀ ਕਰਕੇ ਉਮੀਦਵਾਰਾਂ ਨੂੰ ਸਕੂਲਾਂ ਦੇ ਵਿੱਚ ਭੇਜਿਆ ਜਾਵੇ ਤਾਂ ਜੋ ਬੱਚਿਆਂ ਦੇ ਸੁਨਹਿਰੀ ਭਵਿੱਖ ਨੂੰ ਸੰਵਾਰਿਆ ਜਾ ਸਕੇ। ਆਗੂਆਂ ਨੇ ਸਰਕਾਰ ਅੱਗੇ ਮੰਗ ਕੀਤੀ ਹੈ ਕਿ ਈ.ਟੀ.ਟੀ. 2364 ਭਰਤੀ ਦੀਆਂ ਖਾਲੀ ਰਹਿੰਦੀਆਂ ਅਸਾਮੀਆਂ ਦੀਆਂ ਅਗਲੀ ਮੈਰਿਟ ਵਿਚ ਆਉਂਦੇ ਉਮੀਦਵਾਰਾਂ ਦੀਆਂ ਲਿਸਟਾਂ ਨੂੰ ਜਾਰੀ ਕੀਤਾ ਜਾਵੇ। ਇਸ ਮੌਕੇ ਹੈਪੀ ਖਾਨ ਲਹਿਰਾ, ਗੁਰਚਰਨ ਸਿੰਘ, ਅਵਤਾਰ ਸਿੰਘ, ਸੁਰਿੰਦਰ ਸਿੰਘ, ਪ੍ਰਭਸਿਮਰਨ ਹਾਜ਼ਰ ਸਨ।
ਪਿਛਲੀ ਖ਼ਬਰ ਨੌਜਵਾਨਾਂ ਦੀ ਅਗਵਾਈ ਤੇ ਸੀਨੀਅਰ ਆਗੂਆਂ ਦੇ ਤਜਰਬੇ ਨਾਲ ਹੋਵੇਗਾ ਹਲਕੇ ਦਾ ਵਿਕਾਸ- ਅਕਸ਼ੈ ਸ਼ਰਮਾ ਅਗਲੀ ਖ਼ਬਰ ਜਗਰਾਉਂ ’ਚ ਸ਼੍ਰੋਮਣੀ ਅਕਾਲੀ ਦਲ ਦੀ ‘ਮਾਵਾਂ-ਧੀਆਂ ਦੀ ਲਲਕਾਰ’ ਰੈਲੀ ਨੂੰ ਮਿਲਿਆ ਭਰਵਾਂ ਹੁੰਗਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।