08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਲੱਕੀ ਅੱਬੂਵਾਲ ਦਲਿਤ ਵੈੱਲਫੇਅਰ ਐਂਡ ਡਿਵੈਲਪਮੈਂਟ ਬੋਰਡ ਦੇ ਹਲਕਾ ਰਾਏਕੋਟ ਚੇਅਰਮੈਨ ਨਿਯੁਕਤ

ਗੁਰੂਸਰ ਸੁਧਾਰ, 7 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) ਆਮ ਆਦਮੀ ਪਾਰਟੀ ਨੇ ਲੱਖਾ ਸਿੰਘ ਉਰਫ਼ ਲੱਕੀ ਅੱਬੂਵਾਲ ਨੂੰ ਵਿਧਾਨ ਸਭਾ ਹਲਕਾ ਰਾਏਕੋਟ ਲਈ ਦਲਿਤ ਵੈੱਲਫੇਅਰ ਐਂਡ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਲੱਕੀ ਅੱਬੂਵਾਲ ਦੀ ਇਸ ਨਿਯੁਕਤੀ ਦੇ ਚੱਲਦਿਆਂ ਜਿਥੇ ਉਸ ਦੇ ਜ਼ੱਦੀ ਪਿੰਡ ਅੱਬੂਵਾਲ ਵਿਚ ਖ਼ੁਸ਼ੀ ਦਾ ਮਾਹੌਲ ਹੈ, ਉਥੇ ਸਮੱਰਥਕਾਂ ਦਾ ਕਹਿਣਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਲਈ ਕੰਮ ਕਰ ਰਹੇ ਲੱਕੀ ਅੱਬੂਵਾਲ ਨੂੰ ਪਾਰਟੀ ਨੇ ਢੁੱਕਵਾਂ ਅਹੁਦਾ ਦੇ ਕੇ ਨਿਵਾਜਿਆ ਹੈ।

ਦਲਿਤ ਵੈੱਲਫੇਅਰ ਐਂਡ ਡਿਵੈਲਪਮੈਂਟ ਬੋਰਡ ਹਲਕਾ ਰਾਏਕੋਟ ਚੇਅਰਮੈਨ ਲੱਕੀ ਅੱਬੂਵਾਲ। 08-08-2026
ਗੁਰੂਸਰ ਸੁਧਾਰ, 7 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) ਆਮ ਆਦਮੀ ਪਾਰਟੀ ਨੇ ਲੱਖਾ ਸਿੰਘ ਉਰਫ਼ ਲੱਕੀ ਅੱਬੂਵਾਲ ਨੂੰ ਵਿਧਾਨ ਸਭਾ ਹਲਕਾ ਰਾਏਕੋਟ ਲਈ ਦਲਿਤ ਵੈੱਲਫੇਅਰ ਐਂਡ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਲੱਕੀ ਅੱਬੂਵਾਲ ਦੀ ਇਸ ਨਿਯੁਕਤੀ ਦੇ ਚੱਲਦਿਆਂ ਜਿਥੇ ਉਸ ਦੇ ਜ਼ੱਦੀ ਪਿੰਡ ਅੱਬੂਵਾਲ ਵਿਚ ਖ਼ੁਸ਼ੀ ਦਾ ਮਾਹੌਲ ਹੈ, ਉਥੇ ਸਮੱਰਥਕਾਂ ਦਾ ਕਹਿਣਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਲਈ ਕੰਮ ਕਰ ਰਹੇ ਲੱਕੀ ਅੱਬੂਵਾਲ ਨੂੰ ਪਾਰਟੀ ਨੇ ਢੁੱਕਵਾਂ ਅਹੁਦਾ ਦੇ ਕੇ ਨਿਵਾਜਿਆ ਹੈ। ਵੱਕਾਰੀ ਬੋਰਡ ਦੇ ਹਲਕਾ ਚੇਅਰਮੈਨ ਨਿਯੁਕਤ ਕਰਨ ’ਤੇ ਲੱਕੀ ਅੱਬੂਵਾਲ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਸਮੂਹ ਸੀਨੀਅਰ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਮਹੱਤਵਪੂਰਨ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਦਲਿਤ ਸਮਾਜ ਦੀ ਭਲਾਈ ਅਤੇ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਲੈਣ ਵਿਚ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ। ਲੱਕੀ ਅੱਬੂਵਾਲ ਅਨੁਸਾਰ ਦਲਿਤ ਸਮਾਜ ਨੂੰ ਸਕੀਮਾਂ ਅਤੇ ਸਹੂਲਤਾਂ ਦਾ ਪੂਰਾ ਲਾਭ ਮਿਲਣਾ ਯਕੀਨੀ ਬਨਾਉਣ ਅਤੇ ਹਰ ਵਿਅਕਤੀ ਤੱਕ ਜਾਣਕਾਰੀ ਪਹੁੰਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਤਾਂ ਜੋ ਲਾਭਪਾਤਰੀ ਸਰਕਾਰੀ ਯੋਜਨਾਵਾਂ ਦਾ ਪੂਰਾ ਲਾਭ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਉਹ ਸਮਾਜ ਦੀ ਤਰੱਕੀ ਅਤੇ ਭਲਾਈ ਲਈ ਹਰ ਸੰਭਵ ਯਤਨ ਕਰਦੇ ਰਹਿਣਗੇ।
ਪਿਛਲੀ ਖ਼ਬਰ ਸਿਹਤ ਕਰਮਚਾਰੀ ਚੰਡੀਗੜ੍ਹ ਦੀ ਮਹਾਂਰੈਲੀ ’ਚ ਸ਼ਾਮਿਲ ਹੋਣ ਲਈ ਰਵਾਨਾ ਹੋਏ ਅਗਲੀ ਖ਼ਬਰ ਲੋਕ ਹਿਤੈਸ਼ੀ ਫ਼ੈਸਲੇ ਅਤੇ ਵਿਕਾਸ ਕਾਰਜਾਂ ਨੇ ‘ਆਪ’ ਸਰਕਾਰ ਦੀ ਭਰੋਸੇਯੋਗਤਾ ਵਧਾਈ-ਵਿਧਾਇਕ ਹਾਕਮ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।