13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਮੰਡੀ ਮੁੱਲਾਂਪੁਰ ’ਚ ਮਾਂ ਭਗਵਤੀ ਜਾਗਰਣ 24 ਨੂੰ

ਮੁੱਲਾਂਪੁਰ-ਦਾਖਾ, 12 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ ਜੇ. ਐੱਮ.

ਅਜੀਤ ਡੈਸਕ 13-10-2026
ਮੁੱਲਾਂਪੁਰ-ਦਾਖਾ, 12 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ ਜੇ. ਐੱਮ. ਡੀ. ਕਲੱਬ ਰਵਿਦਾਸ ਨਗਰ ਵਲੋਂ ਸਮੁੱਚੇ ਸ਼ਹਿਰ ਇਲਾਕੇ ਦੇ ਸਹਿਯੋਗ ਨਾਲ 10ਵਾਂ ਮਾਂ ਭਗਵਤੀ ਵਿਸ਼ਾਲ ਜਾਗਰਣ 24 ਅਕਤੂਬਰ ਨੂੰ ਵਾਰਡ ਨੰਬਰ-3 ਗੁਰੂ ਰਵਿਦਾਸ ਨਗਰ ਨੇੜੇ ਰੇਲਵੇ ਫਾਟਕ ਮੰਡੀ ਮੁੱਲਾਂਪੁਰ ਵਿਖੇ ਕਰਵਾਇਆ ਜਾ ਰਿਹਾ। ਪ੍ਰਬੰਧਕਾਂ ਅਨੁਸਾਰ ਜਵਾਲਾ ਜੀ ਤੋਂ ਲਿਆਂਦੀ ਮਹਾਂਮਾਈ ਜੋਤ ਸ਼ਾਮ 8 ਵਜੇ ਪ੍ਰਚੰਡ ਹੋਵੇਗੀ, ਗਣੇਸ਼ ਪੂਜਾ ਉਪਰੰਤ ਜਾਗਰਣ ਸਮੇਂ ਰਹਿਤ ਸ਼ਰਮਾ ਲੁਧਿਆਣਾ ਮਹਾਂਮਾਈ ਦਾ ਗੁਣਗਾਣ ਕਰਨਗੇਂ, ਅਮ੍ਰਿਤ ਚਹਿਲ ਲੁਧਿਆਣਾ ਅਤੇ ਪ੍ਰਿੰਸ ਸਚਦੇਵਾ ਜਗਰਾਉਂ ਵਲੋਂ ਵੀ ਮਾਂ ਭਗਵਤੀ ਵਿਸ਼ਾਲ ਜਾਗਰਣ ਦੀ ਸੰਗਤ ਨੂੰ ਮਹਾਂਮਾਈ ਦਾ ਗੁਣਗਾਣ ਅਤੇ ਤਾਰਾ ਰਾਣੀ ਦੀ ਕਥਾ ਕਰਕੇ ਨਿਹਾਲ ਕੀਤਾ ਜਾਵੇਗਾ। ਜਾਗਰਣ ਦਾ ਮੰਚ ਸੰਚਾਲਨ ਗੈਰੀ ਸਿੰਘ ਵਲੋਂ ਹੋਵੇਗਾ। ਕਾਲੀ ਮਾਤਾ ਮੰਦਰ ਤੋਂ ਮਹਾਂਮਾਈ ਦੀ ਜੋਤ ਸ਼ਾਮ 4 ਵਜੇ ਸ਼ਹਿਰ ਦੀ ਪ੍ਰਰਕਮਾ ਕਰਦੀ ਹੋਈ ਪੰਡਾਲ ਵਿਚ ਪਹੁੰਚੇਗੀ, ਇਸ ਮੌਕੇ ਭਵਨ ਦੀ ਸ਼ੋਭਾ ਸੁੰਦਰ ਝਾਕੀਆਂ ਵੇਖਣਯੋਗ ਹੋਣਗੀਆਂ।
ਪਿਛਲੀ ਖ਼ਬਰ ਸਹਿਕਾਰੀ ਖੇਤੀਬਾੜੀ ਸਭਾ ਲੋਧੀਵਾਲ ਦੀ ਪ੍ਰਬੰਧਕ ਕਮੇਟੀ ਵਲੋਂ ਮਾਨ ਸਰਕਾਰ ਦੇ ਫ਼ੈਸਲੇ ਦੀ ਆਲੋਚਨਾ ਅਗਲੀ ਖ਼ਬਰ ਪਰਗਟ ਸਿੰਘ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਹੋਵੇਗੀ ਹੋਰ ਮਜ਼ਬੂਤ-ਕੈਪਟਨ ਸੰਦੀਪ ਸੰਧੂ/ਕੁਲਦੀਪ ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।