08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਪਿੰਡ ਪੰਡੋਰੀ ਵਿਖੇ ਭਗਤ ਕਬੀਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ

ਅਜੀਤ ਡੈਸਕ 02-07-2026
ਚੌਂਕੀਮਾਨ, 1 ਜੁਲਾਈ (ਤੇਜਿੰਦਰ ਸਿੰਘ ਚੱਢਾ) ਪਿੰਡ ਪੰਡੋਰੀ ਵਿਖੇ ਭਗਤ ਕਬੀਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਮੁੱਚੀ ਸੰਗਤ ਵਲੋਂ ਗੁਰੂ ਸਹਿਬਾਨਾਂ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਸੰਗਤ ਲਈ ਗੁਰੂ ਕਾ ਲੰਗਰ ਲਗਾਇਆ ਗਿਆ ਤੇ ਇਸ ਦੇ ਨਾਲ ਹੀ ਰਾਹਗੀਰਾਂ ਲਈ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਤੇ ਨੌਜਵਾਨ ਵੀਰਾਂ ਨੇ ਕੜਕਦੀ ਧੁੱਪ ਵਿਚ ਸੇਵਾ ਕਰਦੇ ਹੋਏ ਸੰਗਤ ਨੂੰ ਜਲ ਛਕਾਇਆ। ਇਸ ਮੌਕੇ ਸਰਪੰਚ ਰਣਜੀਤ ਕੌਰ ਪੰਡੋਰੀ ਤੇ ਸਾਬਕਾ ਸਰਪੰਚ ਰੁਲਦਾ ਸਿੰਘ ਪੰਡੋਰੀ ਨੇ ਸਮੁੱਚੀ ਸਿੱਖ ਸੰਗਤ ਨੂੰ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਤੇ ਕਿਹਾ ਸਾਨੁੰ ਗੁਰੂ ਸਹਿਬਾਨਾਂ ਦੇ ਦੱਸੇ ਰਾਹ ਨਾਮ ਜਪੋ, ਕਿਰਤ ਕਰੋ, ਵੰਡ ਛਕੋ ’ਤੇ ਚੱਲਦਿਆਂ ਜੀਵਨ ਬਤੀਤ ਕਰਨਾ ਚਾਹੀਦਾ ਹੈ ਤੇ ਸਾਨੂੰ ਸਾਰਿਆ ਨੂੰ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸਾਫ਼ ਸੁਥਰਾ ਤੇ ਹਰਿਆ ਰੱਖਣਾ ਚਾਹੀਦਾ ਹੈ। ਆਓ ਸਾਰੇ ਪ੍ਰਣ ਕਰੀਏ ਕੇ ਅਸੀਂ ਵੱਧ ਤੋਂ ਵੱਧ ਪੌਦੇ ਲਗਾਵਾਗੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 200 ਪੌਦੇ ਲਗਾਏ ਸਨ। ਇਸ ਵਾਰ ਵੀ ਪਿੰਡ ਵਿਚ ਬੂਟੇ ਲਗਾਏ ਜਾਣਗੇ। ਇਸ ਮੌਕੇ ਸਤਨਾਮ ਸਿੰਘ ਪੰਡੋਰੀ, ਬੂਟਾ ਸਿੰਘ ਪੰਡੋਰੀ, ਸੁਖਰਾਜ ਸਿੰਘ, ਪ੍ਰਧਾਨ ਨਿਰਮਲ ਸਿੰਘ ਪੰਡੋਰੀ, ਸਤੀਸ ਗੁਪਤਾ ਜਗਰਾਉਂ, ਕੈਪਟਨ ਪੂਰਨ ਸਿੰਘ ਗਗੜਾ, ਐਡਵੋਕੇਟ ਪ੍ਰਲਾਦ ਸਿੰਘ ਗਗੜਾ, ਬੀ.ਡੀ.ਓ. ਧਰਮਜੀਤ ਸਿੰਘ ਸਿੱਧੂ, ਹਰਨੇਕ ਸਿੰਘ ਹਾਂਸ, ਬਾਵਾ ਸਿੰਘ ਹਾਂਸ, ਲਾਲ ਸਿੰਘ ਹਾਂਸ, ਐਡਵੋਕੇਟ ਸੰਦੀਪ ਗੁਪਤਾ, ਐਡਵੋਕੇਟ ਹਰਜਿੰਦਰ ਸਿੰਘ ਬੁੱਟਰ, ਸਾਧੂ ਸਿੰਘ, ਸੁਦਾਗਰ ਸਿੰਘ ਸਿੱਧਵਾ ਬੇਟ, ਵਰਿੰਦਰ ਸਿੰਘ, ਪੰਚ ਦਰਸਨ ਸਿੰਘ, ਸਤਪਾਲ ਸਿੰਘ, ਗੋਖੀ ਸਿੱਧੂ, ਰਛਪਾਲ ਸਿੰਘ, ਚਮਕੌਰ ਸਿੰਘ, ਤੇਜਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬੀ.ਸੀ. ਤੇ ਐਸ. ਸੀ. ਵਿੰਗ ਇਕਾਈਆਂ ਦਾ ਗਠਨ ਜਲਦ ਹੀ-ਪ੍ਰਧਾਨ ਕੰਬੋ, ਮਾਣੂੰਕੇ ਅਗਲੀ ਖ਼ਬਰ ਭੜੋਲੀ-ਸੁਜਾਨਪੁਰ ਰੇਲਵੇ ਟਰੈਕ ਤੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।