01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਵਾਰਡ ਨੰਬਰ 23 ਤੋਂ ਅਕਾਲੀ ਉਮੀਦਵਾਰ ਬੀਬੀ ਸੁਖਦੀਪ ਕੌਰ ਧਾਲੀਵਾਲ ਦੇ ਚੋਣ ਦਫ਼ਤਰ ਦਾ ਉਦਘਾਟਨ ਹੋਇਆ

ਅਜੀਤ ਡੈਸਕ 22-05-2026
ਜਗਰਾਉਂ, 21 ਮਈ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਜਗਰਾਉਂ ਦੇ ਵਾਰਡ ਨੰਬਰ 23 ਵਿਚ ਚੋਣ ਸਰਗਰਮੀਆਂ ਲਗਾਤਾਰ ਤੇਜ਼ ਹੋ ਰਹੀਆਂ ਹਨ | ਇਸੇ ਕੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਦੀਪ ਕੌਰ ਧਾਲੀਵਾਲ ਦੇ ਹੱਕ 'ਚ ਚੋਣ ਪ੍ਰਚਾਰ ਨੂੰ ਹੋਰ ਮਜ਼ਬੂਤੀ ਦਿੰਦਿਆਂ ਹਲਕਾ ਇੰਚਾਰਜ ਐੱਸ.ਆਰ. ਕਲੇਰ ਸਾਬਕਾ ਵਿਧਾਇਕ ਵਲੋਂ ਚੋਣ ਦਫ਼ਤਰ ਦਾ ਰਸਮੀ ਉਦਘਾਟਨ ਕੀਤਾ ਗਿਆ | ਉਦਘਾਟਨ ਮੌਕੇ ਵੱਡੀ ਗਿਣਤੀ ਵਿਚ ਵਰਕਰਾਂ, ਸਮਰਥਕਾਂ ਅਤੇ ਇਲਾਕਾ ਨਿਵਾਸੀਆਂ ਦੀ ਮੌਜੂਦਗੀ ਨੇ ਚੋਣ ਮਾਹੌਲ ਨੂੰ ਹੋਰ ਗਰਮਾ ਦਿੱਤਾ | ਹਾਜ਼ਰ ਲੋਕਾਂ ਨੇ ਬੀਬੀ ਸੁਖਦੀਪ ਕੌਰ ਧਾਲੀਵਾਲ ਦੇ ਹੱਕ ਵਿਚ ਆਪਣਾ ਪੂਰਾ ਸਮਰਥਨ ਜਤਾਇਆ | ਕਲੇਰ ਨੇ ਕਿਹਾ ਕਿ ਲੋਕਾਂ ਵਲੋਂ ਮਿਲ ਰਿਹਾ ਭਰੋਸਾ, ਪਿਆਰ ਅਤੇ ਭਾਰੀ ਸਹਿਯੋਗ ਇਸ ਗੱਲ ਦਾ ਸੰਕੇਤ ਹੈ ਕਿ ਇਸ ਵਾਰ ਵਾਰਡ ਨੰਬਰ 23 ਵਿਚ ਬਦਲਾਅ ਦੀ ਲਹਿਰ ਚੱਲ ਰਹੀ ਹੈ | ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਟੀਮ ਦੀ ਮਿਹਨਤ ਅਤੇ ਲੋਕਾਂ ਦੇ ਭਰਵੇਂ ਸਮਰਥਨ ਨਾਲ ਚੋਣ ਪ੍ਰਚਾਰ ਦਿਨੋਂ-ਦਿਨ ਹੋਰ ਮਜ਼ਬੂਤ ਹੋ ਰਿਹਾ ਹੈ | ਇਸ ਮੌਕੇ ਪੱਲੇਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਬਿੱਲਾ, ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੀਮਾ, ਸਰਕਲ ਪ੍ਰਧਾਨ ਮਨਦੀਪ ਸਿੰਘ ਗਾਲਿਬ, ਅਕਾਲੀ ਆਗੂ ਜਸਪ੍ਰੀਤ ਸਿੰਘ ਚੀਮਾ, ਰੂਬੀ ਠੇਕੇਦਾਰ, ਸਰਪੰਚ ਪਰਮਿੰਦਰ ਸਿੰਘ ਕੋਠੇ ਫਤਿਹਦੀਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੋਕਸੋ ਮਾਮਲੇ 'ਚ ਰਾਸ਼ਟਰੀ ਕੋਚ ਵੈਦਵਾਨ ਨੂੰ 5 ਸਾਲ ਦੀ ਸਜ਼ਾ ਅਗਲੀ ਖ਼ਬਰ ਵਾਰਡ ਨੰਬਰ 2 'ਚ ਤਜਿੰਦਰ ਸਿੰਘ ਜੱਸਲ ਦੇ ਹੱਕ 'ਚ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।