ਅਧੂਰੇ ਲਟਕਦੇ ਸੜਕੀ ਪ੍ਰਾਜੈਕਟਾਂ ਕਾਰਨ ਸ਼ਹਿਰ ਵਾਸੀ ਪ੍ਰੇਸ਼ਾਨ
ਅਜੀਤ ਡੈਸਕ
08-05-2026
ਕੀ ਕਹਿਣਾ ਹੈ ਕਾਰਜਸਾਧਕ ਅਫ਼ਸਰ ਦਾ-
ਇਸ ਸਬੰਧ ਵਿਚ ਜਦ ਨਗਰ ਕੌਂਸਲ ਰਾਏਕੋਟ ਦੇ ਕਾਰਜ ਸਾਧਕ ਅਫ਼ਸਰ ਵਿਕਾਸ ਉੱਪਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਪ੍ਰੋਜੈਕਟ ਕੇਂਦਰ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਗ੍ਰਾਂਟ ਨਾਲ ਸ਼ੁਰੂ ਕਰਵਾਇਆ ਗਿਆ ਸੀ, ਪ੍ਰੰਤ ਕੁਝ ਕਾਰਨਾਂ ਕਰਕੇ ਗ੍ਰਾਂਟ ਰੁਕ ਜਾਣ ਕਾਰਨ ਠੇਕੇਦਾਰ ਵਲੋਂ ਇਹ ਕੰਮ ਰੋਕਿਆ ਗਿਆ ਹੈ | ਉਨ੍ਹਾਂ ਭਰੋਸਾ ਦਵਾਇਆ ਕਿ 15 ਦਿਨਾਂ ਦੇ ਅੰਦਰ ਇਹ ਕੰਮ ਸ਼ੁਰੂੂ ਹੋ ਜਾਵੇਗਾ ਅਤੇ ਸ਼ਹਿਰ ਵਿਚ ਅੱਧ ਵਿਚਕਾਰ ਲਟਕਦੇ ਸਾਰੇ ਸੜਕੀ ਪ੍ਰੋਜੈਕਟ ਡੇਢ ਮਹੀਨੇ ਦੇ ਅੰਦਰ ਪੂਰੇ ਕਰ ਲਏ ਜਾਣਗੇ |
ਟੈਲੀਫ਼ੋਨ ਐਕਸਚੇਂਜ ਤੋਂ ਬਰਨਾਲਾ ਚੌਂਕ ਤੱਕ ਸੜਕ 'ਤੇ ਪਾਏ ਪੱਥਰ ਪ੍ਰੇਸ਼ਾਨ ਹੁੰਦੇ ਰਾਹਗੀਰ |
ਸੜਕ ਤੋਂ ਪੁੱਟ ਕੇ ਇਕ ਪਾਸੇ ਰੱਖੀਆਂ ਇੰਟਰਲਾਕ ਟਾਈਲਾਂ | ਤਸਵੀਰਾਂ: ਸੁਸ਼ੀਲ