06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਡੀ.ਐੱਸ.ਪੀ. ਕਰਨ ਸਿੰਘ ਸੰਧੂ ਤੇ ਪੱਤਰਕਾਰਾਂ ਵਿਚਕਾਰ ਭਾਈਚਾਰਕ ਸਾਂਝ ਮੀਟਿੰਗ

ਅਜੀਤ ਡੈਸਕ 08-05-2026
ਮੁੱਲਾਂਪੁਰ-ਦਾਖਾ, 7 ਮਈ (ਨਿਰਮਲ ਸਿੰਘ ਧਾਲੀਵਾਲ)-ਦਾਖਾ ਪੁਲਿਸ ਸਬ ਡਵੀਜ਼ਨ ਲਈ ਡੀ.ਐੱਸ.ਪੀ. ਕਰਨ ਸਿੰਘ ਸੰਧੂ ਵਲੋਂ ਪਿ੍ੰਟ/ਇਲੈਕਟ੍ਰੋਨਿਕ ਮੀਡੀਆ, ਪ੍ਰੈੱਸ ਫੋਟੋਗ੍ਰਾਫਰਾਂ ਨਾਲ ਭਾਈਚਾਰਕ ਸਾਂਝ ਮੀਟਿੰਗ ਹੋਈ | ਡੀ.ਐੱਸ.ਪੀ. ਸੰਧੂ ਨੇ ਕਿਹਾ ਕਿ ਹਰ ਪੱਤਰਕਾਰ ਦੀ ਕਾਰਗੁਜ਼ਾਰੀ ਅਤੇ ਕਾਰਜਸ਼ੈਲੀ ਸਪੱਸ਼ਟ ਹੋਵੇ, ਕਿਉਂਕਿ ਲੋਕਾਂ ਦਾ ਅਖਖ਼ਾਰਾਂ ਦੀ ਲਿਖਤ 'ਤੇ ਭਰੋਸਾ ਬਣਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਡੀ.ਆਈ.ਜੀ. ਲੁਧਿਆਣਾ ਰੇਂਜ ਸਤਿੰਦਰ ਸਿੰਘ, ਐੱਸ.ਐੱਸ.ਪੀ ਅੰਕੁਰ ਗੁਪਤਾ ਦੇ ਆਦੇਸ਼ਾਂ ਹੇਠ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਪੱਤਰਕਾਰ ਭਾਈਚਾਰਾ ਵੀ ਸਹਿਯੋਗ ਕਰੇ, ਕਿਉਂਕਿ ਪੁਲਿਸ ਅਤੇ ਪੱਤਰਕਾਰ ਦਾ ਕੰਮ ਕਾਫ਼ੀ ਹੱਦ ਤੱਕ ਮਿਸ਼ਨ ਇਕ ਹੀ ਹੈ | ਡੀ.ਐੱਸ.ਪੀ. ਨੇ ਕਿਹਾ ਕਿ ਨਸ਼ਾ ਤਸਕਰੀ ਵਾਂਗ ਧਮਾਕਾਖੇਜ਼ ਸਮੱਗਰੀ ਬੇਹੱਦ ਗੰਭੀਰ ਮਾਮਲਾ ਹੈ, ਇਸ ਦੀ ਰੋਕਥਾਮ ਲਈ ਪੁਲਿਸ ਦਿਨ ਰਾਤ ਕੰਮ ਕਰ ਰਹੀ ਹੈ, ਅਜਿਹੇ ਮਾਮਲਿਆਂ 'ਚ ਪੱਤਰਕਾਰਾਂ ਨੂੰ ਵੀ ਪੁਲਿਸ ਦਾ ਸਾਥ ਦੇਣਾ ਚਾਹੀਦਾ | ਇਸ ਸਮੇਂ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਧਾਲੀਵਾਲ ਵਲੋਂ ਡੀ.ਐੱਸ.ਪੀ. ਕਰਨ ਸਿੰਘ ਸੰਧੂ ਨੂੰ ਭਰੋਸਾ ਦਿੱਤਾ ਕਿ ਪੱਤਰਕਾਰਾਂ ਦੀ ਪੂਰੀ ਟੀਮ ਉਪਰੋਕਤ ਨਾ-ਪਾਕ ਕਾਰਵਾਈਆਂ ਦੇ ਬੇਹੱਦ ਉਲਟ ਹੈ, ਅਜਿਹੀਆਂ ਚੁਣੌਤੀਆਂ 'ਚ ਸਹਿਯੋਗ ਕੀਤਾ ਜਾਵੇਗਾ | ਇਸ ਮੌਕੇ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ (ਰਜਿ:) ਦੇ ਸੂਬਾ ਸਕੱਤਰ ਜਨਰਲ ਸੰਤੋਖ ਗਿੱਲ, ਵਿਨੋਦ ਕਾਲੀਆ, ਸਤਨਾਮ ਸਿੰਘ ਬੜੈਚ, ਦਵਿੰਦਰ ਸਿੰਘ ਲੰਮੇ, ਚਰਨਜੀਤ ਸਿੰਘ ਖ਼ਾਲਸਾ, ਮਲਕੀਤ ਸਿੰਘ, ਸੁਰਿੰਦਰ ਅਰੋੜਾ, ਰਾਹੁਲ ਗਰੋਵਰ, ਰਾਜ ਜੋਸ਼ੀ, ਕਿ੍ਪਾਲ ਹੰਬੜਾਂ, ਬਿੱਟੂ ਸਵੱਦੀ, ਸਨੀ ਸੇਠੀ, ਉਪਦੇਸ਼ ਸਰਾਂ, ਦਵਿੰਦਰ ਨਾਗਰ, ਅਰਸ਼ਦੀਪ ਸਿੰਘ ਧਾਲੀਵਾਲ, ਸਤਵਿੰਦਰ ਸਿੰਘ ਗਿੱਲ, ਤਰਲੋਕ ਸਿੰਘ, ਮੇਜਰ ਹੰਬੜਾਂ, ਜਸਵੰਤ ਸਿੰਘ ਸਲੇਮਪੁਰੀ, ਗੁਰਵਿੰਦਰ ਸਿੰਘ ਹੈਪੀ, ਕੁਲਵਿੰਦਰ ਸਿੰਘ ਡਾਂਗੋਂ, ਹੋਰ ਪੱਤਰਕਾਰਾਂ ਵਲੋਂ ਡੀ.ਐੱਸ.ਪੀ ਕਰਨ ਸਿੰਘ ਸੰਧੂ ਨੂੰ ਭਰੋਸਾ ਦਿੱਤਾ ਕਿ ਲੋੜ ਵਾਲੇ ਮਾਮਲਿਆਂ 'ਚ ਪੁਲਿਸ ਨੂੰ ਸਹਿਯੋਗ ਰਹੇਗਾ |
ਪਿਛਲੀ ਖ਼ਬਰ ਨਿਰਮਲ ਸਿੰਘ ਧਾਲੀਵਾਲ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਲੁਧਿਆਣਾ (ਦਿਹਾਤੀ) ਦੇ ਪ੍ਰਧਾਨ ਚੁਣੇ ਗਏ ਅਗਲੀ ਖ਼ਬਰ ਅਕਾਲੀ ਦਲ (ਬ) ਦੀ ਸਰਕਾਰ ਆਉਣ 'ਤੇ ਵਿਕਾਸ ਦੀ ਸ਼ੁਰੂਆਤ ਖੇਡ ਗਰਾਊਾਡਾਂ ਤੋਂ ਹੋਵੇਗੀ-ਦਿਓਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।