06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਅਕਾਲੀ ਦਲ (ਬ) ਦੀ ਸਰਕਾਰ ਆਉਣ 'ਤੇ ਵਿਕਾਸ ਦੀ ਸ਼ੁਰੂਆਤ ਖੇਡ ਗਰਾਊਾਡਾਂ ਤੋਂ ਹੋਵੇਗੀ-ਦਿਓਲ

ਅਜੀਤ ਡੈਸਕ 08-05-2026
ਮੁੱਲਾਂਪੁਰ-ਦਾਖਾ, 7 ਮਈ (ਨਿਰਮਲ ਸਿੰਘ ਧਾਲੀਵਾਲ)-ਨੌਜਵਾਨਾਂ ਦੇ ਸੁਪਨਿਆਂ ਨੂੰ ਨਵੀਂ ਉਡਾਨ, ਹਰ ਪਿੰਡ 'ਚ ਆਧੁਨਿਕ ਖੇਡ ਮੈਦਾਨ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦਾ ਹਾਸੋਹੀਣਾ ਬਿਆਨ ਦੱਸਦਿਆਂ ਹਲਕਾ ਦਾਖਾ 'ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਇੰਚਾਰਜ ਜਸਕਰਨ ਸਿੰਘ ਦਿਓਲ ਨੇ ਕਿਹਾ ਕਿ ਭਗਵੰਤ ਮਾਨ ਰਾਜ ਭਰ 'ਚ 3100 ਆਧੁਨਿਕ ਨਵੇਂ ਖੇਡ ਮੈਦਾਨਾਂ ਬਾਰੇ ਹਰ ਮੰਚ ਤੋਂ ਬੋਲ ਰਿਹਾ, ਪ੍ਰੰਤੂ ਇਕੱਲੇ 31 ਖੇਡ ਮੈਦਾਨਾਂ ਦੇ ਪਿੰਡ ਦਾ ਨਾਂਅ, ਗਰਾਊਾਡ ਦੀ ਪੈਮਾਇਸ਼ ਲਿਖ ਕੇ ਦੱਸੇ, ਇਕ ਵੀ ਨਹੀਂ ਮਿਲੇਗਾ | ਉਨ੍ਹਾਂ ਦੱਸਿਆ ਕਿ ਮੇਰੇ ਹਲਕਾ ਦਾਖਾ 'ਚ ਪਿੰਡ ਰਕਬਾ ਵਿਖੇ ਇਕ ਰਿਟਾ: ਆਈ.ਏ.ਐੱਸ. ਦੇ ਪਰਿਵਾਰ ਵਲੋਂ ਡੇਢ ਦਹਾਕਾ ਪਹਿਲਾਂ ਰਕਬਾ 'ਚ ਅਤਿ ਆਧੁਨਿਕ ਖੇਡ ਗਰਾਊਾਡ, ਰਨਿੰਗ ਟਰੈਕ, ਵਾਕਿੰਗ ਟਰੈਕ ਬਣਾਇਆ ਗਿਆ, ਜਿਸ 'ਤੇ ਭਗਵੰਤ ਮਾਨ ਨੇ ਆਪਣੀ ਤਸਵੀਰ ਵਾਲਾ ਫਲੈਕਸ ਬੋਰਡ ਲਗਾ ਕੇ ਆਪਣੇ 3100 ਆਧੁਨਿਕ ਨਵੇਂ ਖੇਡ ਗਰਾਊਾਡਾਂ 'ਚ ਸ਼ਾਮਿਲ ਕਰ ਲਿਆ | ਦਿਓਲ ਨੇ ਕਿਹਾ ਕਿ ਹਲਕਾ ਦਾਖਾ 'ਚ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸਮਝਣਾ ਚਾਹੀਦਾ ਕਿ ਪਿੱਤਲ ਦਾ ਭਾਂਡਾ ਕਲੀ ਹੋ ਸਕਦਾ, ਜਦ ਭਾਂਡਾ ਹੀ ਨਹੀਂ, ਫਿਰ ਕਲੀ ਕਿੱਥੋਂ! ਜਸਕਰਨ ਸਿੰਘ ਦਿਓਲ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੇ ਸੁਪਨੇ ਸਮਝਣ ਵਾਲੇ ਸ਼੍ਰੋਮਣੀ ਅਕਾਲੀ ਦਲ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਖੇਡ ਗਰਾਊਾਡਾਂ ਦਾ ਬੀੜਾ ਚੁੱਕਿਆ ਸੀ, ਹੁਣ 2027 'ਚ ਅਕਾਲੀ ਦਲ (ਬ) ਦੀ ਸਰਕਾਰ ਆਉਣ 'ਤੇ ਵਿਕਾਸ ਦੀ ਸ਼ੁਰੂਆਤ ਖੇਡ ਗਰਾਊਾਡਾਂ ਤੋਂ ਹੀ ਹੋਵੇਗੀ |
ਪਿਛਲੀ ਖ਼ਬਰ ਡੀ.ਐੱਸ.ਪੀ. ਕਰਨ ਸਿੰਘ ਸੰਧੂ ਤੇ ਪੱਤਰਕਾਰਾਂ ਵਿਚਕਾਰ ਭਾਈਚਾਰਕ ਸਾਂਝ ਮੀਟਿੰਗ ਅਗਲੀ ਖ਼ਬਰ ਸਹਿਕਾਰੀ ਸਭਾਵਾਂ 'ਚ 10 ਮਈ ਤੱਕ ਹੜਤਾਲ, ਹਠੂਰ ਦੀਆਂ ਸੁਸਾਇਟੀਆਂ ਬੰਦ ਰਹੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।