06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਨਿਰਮਲ ਸਿੰਘ ਧਾਲੀਵਾਲ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਲੁਧਿਆਣਾ (ਦਿਹਾਤੀ) ਦੇ ਪ੍ਰਧਾਨ ਚੁਣੇ ਗਏ

ਅਜੀਤ ਡੈਸਕ 08-05-2026
ਜਗਰਾਉਂ, 7 ਮਈ (ਗੁਰਦੀਪ ਸਿੰਘ ਮਲਕ)-ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੀ ਮੰਡੀ ਮੁੱਲਾਂਪੁਰ ਵਿਖੇ ਹੋਈ ਮੀਟਿੰਗ ਦੌਰਾਨ ਸੀਨੀਅਰ ਪੱਤਰਕਾਰ ਨਿਰਮਲ ਸਿੰਘ ਧਾਲੀਵਾਲ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ | ਉਨ੍ਹਾਂ ਨਾਲ 21 ਮੈਂਬਰੀ ਕਾਰਜਕਾਰਨੀ ਕਮੇਟੀ ਦੀ ਵੀ ਚੋਣ ਹੋਈ | ਯੂਨੀਅਨ ਦੇ ਸੂਬਾਈ ਸਕੱਤਰ ਜਨਰਲ ਸੰਤੋਖ ਗਿੱਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੱਤਰਕਾਰਾਂ ਦੀਆਂ ਮੰਗਾਂ ਪ੍ਰਤੀ ਸੂਬਾ ਸਰਕਾਰ ਵਲੋਂ ਧਾਰਨ ਕੀਤੀ ਟਾਲ-ਮਟੋਲ ਦੀ ਨੀਤੀ ਦੀ ਜ਼ੋਰਦਾਰ ਨਿੰਦਾ ਕਰਦਿਆਂ ਸੰਘਰਸ਼ ਦੀ ਚਿਤਾਵਨੀ ਦਿੱਤੀ | ਉਨ੍ਹਾਂ ਪੰਜਾਬ ਸਮੇਤ ਦੇਸ਼ ਭਰ ਵਿਚ ਪੱਤਰਕਾਰਾਂ ਉੱਪਰ ਵੱਧ ਰਹੇ ਹਮਲਿਆਂ 'ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਪੱਤਰਕਾਰਾਂ ਦੀ ਸੁਰੱਖਿਆ ਲਈ ਵਿਸ਼ੇਸ਼ ਕਾਨੂੰਨ ਬਣਾਉਣ ਦੀ ਮੰਗ ਵੀ ਕੀਤੀ | ਸੰਤੋਖ ਗਿੱਲ ਨੇ ਪੱਤਰਕਾਰਾਂ ਲਈ ਮੁਫ਼ਤ ਬੱਸ ਸਫ਼ਰ, ਪੈਨਸ਼ਨ ਦੇਣ, ਰਿਆਇਤੀ ਦਰਾਂ 'ਤੇ ਪਲਾਟ ਅਤੇ ਸਿਹਤ ਬੀਮਾ ਯੋਜਨਾ ਲਾਗੂ ਕਰਨ ਦੀ ਵੀ ਮੰਗ ਰੱਖੀ | ਜ਼ਿਲ੍ਹਾ ਪੱਤਰਕਾਰਾਂ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਅਮਰਜੀਤ ਸਿੰਘ ਧੰਜ਼ਲ ਜ਼ਿਲ੍ਹਾ ਸਕੱਤਰ, ਵਿਸ਼ਾਲ ਸਿਡਾਨਾ ਖ਼ਜ਼ਾਨਚੀ ਚੁਣੇ ਗਏ, ਜਦਕਿ ਪੱਤਰਕਾਰ ਕੇ.ਗੋਪਾਲ ਸਰਪ੍ਰਸਤ ਨਾਮਜ਼ਦ ਕੀਤੇ ਗਏ | ਸਤਨਾਮ ਸਿੰਘ ਬੜੈਚ ਸੀਨੀਅਰ ਮੀਤ ਪ੍ਰਧਾਨ, ਵਿਨੋਦ ਕਾਲੀਆ, ਕੰਵਰਪਾਲ ਸਿੰਘ ਆਹਲੂਵਾਲੀਆ, ਹਰਪ੍ਰੀਤ ਸਿੰਘ ਲਾਡੀ ਸਿੱਧੂ, ਬਲਵਿੰਦਰ ਸਿੰਘ ਲਿੱਤਰ, ਗੁਰਦੀਪ ਸਿੰਘ ਮਲਕ, ਜਸਵੰਤ ਸਿੰਘ ਸਲੇਮਪੁਰੀ (ਸਾਰੇ ਮੀਤ ਪ੍ਰਧਾਨ), ਰਾਜ ਜੋਸ਼ੀ, ਦਲਵਿੰਦਰ ਸਿੰਘ ਰਛੀਨ, ਗੁਰਵਿੰਦਰ ਸਿੰਘ ਹੈਪੀ, ਹਰਵਿੰਦਰ ਸਿੰਘ ਖ਼ਾਲਸਾ, ਜਸਬੀਰ ਸ਼ੇਤਰਾ, ਸੁਰਿੰਦਰ ਅਰੋੜਾ (ਸਾਰੇ ਸਕੱਤਰ) ਚੁਣੇ ਗਏ | ਜ਼ਿਲ੍ਹਾ ਕਮੇਟੀ ਵਿਚ ਮਲਕੀਤ ਸਿੰਘ ਭੱਟੀਆਂ, ਜਸਵਿੰਦਰ ਸਿੰਘ ਛਿੰਦਾ, ਅਤੁਲ ਮਲਹੋਤਰਾ, ਦਵਿੰਦਰ ਲੰਮੇ, ਗੁਰਚਰਨ ਸਿੰਘ ਹੂੰਝਣ ਕਾਰਜਕਾਰਨੀ ਦੇ ਮੈਂਬਰ ਬਣੇ | ਜ਼ਿਲ੍ਹਾ ਕਮੇਟੀ ਵਿਚ ਇਸ ਮੌਕੇ ਚਰਨਜੀਤ ਸਿੰਘ ਖ਼ਾਲਸਾ ਅਤੇ ਰਾਹੁਲ ਗਰੋਵਰ ਮੰਡੀ ਮੁੱਲਾਂਪੁਰ ਦੀ ਵਿਸ਼ੇਸ਼ ਇਨਵਾਇਟੀ ਵਜੋਂ ਨਾਮਜ਼ਦਗੀ ਹੋਈ | ਨਵੇਂ ਚੁਣੇ ਗਏ ਪ੍ਰਧਾਨ ਨਿਰਮਲ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਦੀ ਮੀਟਿੰਗ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਉਹ ਜ਼ਿਲ੍ਹਾ ਕਮੇਟੀ ਦੇ ਸਹਿਯੋਗ ਨਾਲ ਪੱਤਰਕਾਰਾਂ ਦੀਆਂ ਹੱਕੀ ਮੰਗਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਸਭ ਨੂੰ ਨਾਲ ਲੈ ਕੇ ਚੱਲਣਗੇ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਨਾਲ ਹੀ ਪੰਜਾਬ ਖੁਸ਼ਹਾਲ ਹੋਵੇਗਾ-ਮੱਲ੍ਹਾ ਅਗਲੀ ਖ਼ਬਰ ਡੀ.ਐੱਸ.ਪੀ. ਕਰਨ ਸਿੰਘ ਸੰਧੂ ਤੇ ਪੱਤਰਕਾਰਾਂ ਵਿਚਕਾਰ ਭਾਈਚਾਰਕ ਸਾਂਝ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।