25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸੰਤ ਬਾਬਾ ਨਰਾਇਣ ਸਿੰਘ ਨਾਨਕਸਰ ਵਾਲਿਆਂ ਦੀ ਭਦੌੜ ਵਿਖੇ ਬਰਸੀ ਮਨਾਈ

ਅਜੀਤ ਡੈਸਕ 12-04-2026
ਜਗਰਾਉਂ/ਹਠੂਰ, 11 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ, ਜਸਵਿੰਦਰ ਸਿੰਘ ਛਿੰਦਾ)-ਗੁਰਦੁਆਰਾ ਨਾਨਕਸਰ ਤਪ ਅਸਥਾਨ ਸੰਤ ਬਾਬਾ ਨਰਾਇਣ ਸਿੰਘ ਪੱਤੀ ਦੀਪ ਸਿੰਘ ਭਦੌੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਮੁਖੀ ਮਹਾਂਪੁਰਸ਼ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਦੀ ਅਗਵਾਈ ਹੇਠ ਸੰਤ ਬਾਬਾ ਨਰਾਇਣ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਬਰਸੀ ਨੂੰ ਸਮਰਪਿਤ 3 ਰੋਜ਼ਾ ਧਾਰਮਿਕ ਸਮਾਗਮ ਕਰਵਾਏ ਗਏ | ਸ੍ਰੀ ਅਖੰਡ ਪਾਠਾਂ ਦੀ ਸਮਾਪਤੀ ਮੌਕੇ ਅਨੇਕਾਂ ਮਹਾਂਪੁਰਸ਼ ਬਾਬਾ ਗੁਰਚਰਨ ਸਿੰਘ ਗੁਲਾਬੀ ਬਾਗ ਦਿੱਲੀ, ਬਾਬਾ ਆਗਿਆਪਾਲ ਸਿੰਘ ਨਾਨਕਸਰ, ਬਾਬਾ ਅਰਵਿੰਦਰ ਸਿੰਘ ਨਾਨਕਸਰ, ਬਾਬਾ ਅਜੀਤ ਸਿੰਘ ਹਿੰਮਤਪੁਰਾ ਤੋਂ ਇਲਾਵਾ ਭਾਈ ਸਤਨਾਮ ਸਿੰਘ ਨਾਨਕਸਰ, ਭਾਈ ਮਨਜੀਤ ਸਿੰਘ ਨਾਨਕਸਰ, ਭਾਈ ਹਰਭਜਨ ਸਿੰਘ, ਭਾਈ ਦਲਬਾਰ ਸਿੰਘ ਚੰਨਣਵਾਲ, ਭਾਈ ਸਰਬਜੀਤ ਸਿੰਘ ਭਰੋਵਾਲ, ਭਾਈ ਅਜਮੇਰ ਸਿੰਘ ਕਾਲਸਾਂ, ਭਾਈ ਦਰਸ਼ਨ ਸਿੰਘ ਭੂਰਾ, ਭਾਈ ਬਲਜੀਤ ਸਿੰਘ ਦਿੱਲੀ ਆਦਿ ਨੇ ਹਾਜ਼ਰੀਆਂ ਲਵਾਈਆਂ | ਇਸ ਮੌਕੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਪ੍ਰਬਚਨ ਕਰਦਿਆਂ ਕਿਹਾ ਕਿ ਸੰਤ ਬਾਬਾ ਨਰਾਇਣ ਸਿੰਘ ਨਾਨਕਸਰ ਵਾਲੇ ਕਹਿਣੀ ਤੇ ਕਰਨੀ ਦੇ ਧਾਰਨੀ ਸਨ, ਜਿਨ੍ਹਾਂ ਨੇ ਆਪਣੇ ਮੁਰਸ਼ਦ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਹੁਕਮ ਵਿਚ ਰਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਗੁਰੂ ਨਾਲ ਜੋੜਿਆ | ਅੱਜ ਉਨ੍ਹਾਂ ਦੀਆਂ ਕਮਾਈਆਂ ਨੂੰ ਭਾਗ ਲੱਗ ਰਹੇ ਹਨ ਕਿ ਥਾਂ-ਥਾਂ ਉਨ੍ਹਾਂ ਦੀਆਂ ਯਾਦਾਂ ਮਨਾਈਆਂ ਜਾ ਰਹੀਆਂ ਹਨ ਅਤੇ ਹਮੇਸ਼ਾਂ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਰਹੇਗਾ | ਉਨ੍ਹਾਂ ਨੇ ਸਮਾਗਮ ਵਿਚ ਪੁੱਜੇ ਸਮੂਹ ਮਹਾਂਪੁਰਸ਼ਾਂ, ਰਾਗੀ, ਕਵੀਸ਼ਰ ਜੱਥਿਆਂ ਅਤੇ ਸੇਵਾਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ |
ਇਸ ਮੌਕੇ ਭਾਈ ਜਸਵਿੰਦਰ ਸਿੰਘ ਬਿੰਦੀ, ਭਾਈ ਗੇਜਾ ਸਿੰਘ ਨਾਨਕਸਰ, ਭਾਈ ਸਤਵੰਤ ਸਿੰਘ ਯੂ.ਐੱਸ.ਏ., ਜੋਤਪਾਲ ਸਿੰਘ ਕੈਨੇਡਾ, ਮਨਜੀਤ ਸਿੰਘ ਕੈਨੇਡਾ, ਅੰਮਿ੍ਤਪਾਲ ਸਿੰਘ ਲੁਧਿਆਣਾ, ਹਰਬੰਸ ਸਿੰਘ ਕੈਨੇਡਾ, ਦਰਸ਼ਨ ਸਿੰਘ ਠੀਕਰੀਵਾਲ, ਲਛਮਣ ਸਿੰਘ ਰਸੂਲਪੁਰ, ਸੁਰਿੰਦਰ ਸਿੰਘ ਘੰਡਾਬੰਨਾਂ, ਗੁਰਸੇਵਕ ਸਿੰਘ ਗਰੇਵਾਲ, ਬੰਤ ਸਿੰਘ ਗਰੇਵਾਲ, ਸਰਪੰਚ ਜਗਰਾਜ ਸਿੰਘ, ਹਰਪਾਲ ਸਿੰਘ, ਗੁਰਤੇਜ ਸਿੰਘ ਇਟਲੀ, ਗੁਰਦਾਸ ਸਿੰਘ, ਸਰਪੰਚ ਗੁੁਰਜੰਟ ਸਿੰਘ ਚੰਨਣਵਾਲ, ਕਾਲਾ ਸਿੰਘ ਜੈਦ, ਡਾ. ਪ੍ਰਮਿੰਦਰ ਸਿੰਘ ਝੋਰੜਾਂ, ਗੁਰਪ੍ਰੀਤ ਸਿੰਘ ਜੈਦ, ਗੁਰਪ੍ਰੀਤ ਸਿੰਘ ਆਹਲੂਵਾਲੀਆ, ਬਲਦੇਵ ਸਿੰਘ ਬੀਹਲੀ ਕੈਨੇਡਾ ਅਤੇ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਅੱਠਵੀਂ ਦੇ ਨਤੀਜੇ 'ਚ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਰਕਬਾ ਬਾਜ਼ੀ ਮਾਰ ਗਿਆ ਅਗਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਦੋ ਦਿਨਾ ਮੈਡੀਕਲ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।