25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਦੋ ਦਿਨਾ ਮੈਡੀਕਲ ਕੈਂਪ ਲਗਾਇਆ

ਅਜੀਤ ਡੈਸਕ 12-04-2026
ਜਗਰਾਉਂ, 11 ਅਪ੍ਰੈਲ (ਵਿਨੋਦ ਕੁਮਾਰ)-ਸੈਕਰਡ ਹਾਰਟ ਕਾਨਵੈਂਟ ਸਕੂਲ ਜਗਰਾਉਂ ਵਿਖੇ ਦੋ ਦਿਨਾਂ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿਚ ਮੁੱਖ ਤੌਰ 'ਤੇ ਨਰਸਰੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਦੇ ਨੰਨੇ੍ਹ ਮੁੰਨੇ੍ਹ ਬੱਚਿਆਂ ਦੇ ਮੁੱਢਲੇ ਸਰੀਰਕ ਅੰਗਾਂ ਦੀ ਜਾਂਚ ਕੀਤੀ ਗਈ | ਇਹ ਸੇਵਾਵਾਂ ਇਲਾਕੇ ਦੇ ਪ੍ਰਸਿੱਧ ਬੱਚਿਆਂ ਦੇ ਮਾਹਿਰ ਹਸਪਤਾਲ ਚੱਕਰਵਰਤੀ ਹਸਪਤਾਲ ਦੇ ਡਾ: ਅਮਿਤ ਚੱਕਰਵਰਤੀ ਅਤੇ ਸ੍ਰੀਮਤੀ ਦਿਲਪ੍ਰੀਤ ਕੌਰ ਅਤੇ ਉਨ੍ਹਾਂ ਦੀ ਟੀਮ ਵਲੋਂ ਦਿੱਤੀਆਂ ਗਈਆਂ | ਇਸ ਦੋ ਦਿਨਾਂ ਕੈਂਪ ਵਿਚ ਬੱਚਿਆਂ ਦੇ ਦੰਦਾਂ ਦੀ ਜਾਂਚ ਡਾ: ਅੰਕੁਸ਼ ਕੁਮਾਰ, ਡਾ: ਰੋਸ਼ਿਤ ਰੋਬਿਨ, ਡਾ: ਸਿਮਰਨਜੋਤ ਕੌਰ ਅਤੇ ਡਾ: ਜਸਲੀਨ ਕੌਰ ਵਲੋਂ ਕੀਤੀ ਗਈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸਿਸਟਰ ਐਂਨਸੀ ਜੋਸਫ ਅਤੇ ਸਿਸਟਰ ਸੈਲੀਨ ਵੀ ਹਾਜ਼ਰ ਸਨ | ਸਕੂਲ ਦੇ ਪਿ੍ੰਸੀਪਲ ਨੇ ਡਾਕਟਰੀ ਟੀਮਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਸੰਤ ਬਾਬਾ ਨਰਾਇਣ ਸਿੰਘ ਨਾਨਕਸਰ ਵਾਲਿਆਂ ਦੀ ਭਦੌੜ ਵਿਖੇ ਬਰਸੀ ਮਨਾਈ ਅਗਲੀ ਖ਼ਬਰ ਵਿਛੋੜਾ ਦੇ ਗਏ ਸਾਥੀਆਂ ਦੀ ਯਾਦ 'ਚ ਯਾਦਗਾਰੀ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।