25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਵਿਛੋੜਾ ਦੇ ਗਏ ਸਾਥੀਆਂ ਦੀ ਯਾਦ 'ਚ ਯਾਦਗਾਰੀ ਸਮਾਗਮ ਅੱਜ

ਅਜੀਤ ਡੈਸਕ 12-04-2026
ਜਗਰਾਉਂ, 11 ਅਪ੍ਰੈਲ (ਗੁਰਦੀਪ ਸਿੰਘ ਮਲਕ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀਂ 12 ਅਪ੍ਰੈਲ ਨੂੰ ਬੀਤੇ ਸਮੇਂ 'ਚ ਇਨਕਲਾਬੀ ਲਹਿਰ 'ਚੋਂ ਵਿਛੋੜਾ ਦੇ ਗਏ ਇਨਕਲਾਬੀ ਸਾਥੀਆਂ ਦੀ ਯਾਦ 'ਚ ਯਾਦਗਾਰੀ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਅਵਤਾਰ ਸਿੰਘ ਰਸੂਲਪੁਰ ਨੇ ਦੱਸਿਆ ਕਿ ਬੀਤੇ ਸਮੇਂ 'ਚ ਵਿਛੋੜਾ ਦੇ ਗਏ ਪਰ ਆਪਣੇ ਜੀਵਨਕਾਲ ਦੌਰਾਨ ਵੱਖ-ਵੱਖ ਇਨਕਲਾਬੀ ਜਥੇਬੰਦੀਆਂ 'ਚ ਸਰਗਰਮੀ ਨਾਲ ਕੰਮ ਕਰਦੇ ਰਹੇ, ਲੋਕ ਮੁਕਤੀ ਦੇ ਪਵਿੱਤਰ ਉਦੇਸ਼ ਨੂੰ ਪ੍ਰਣਾਏ ਸਾਥੀਆਂ ਨੂੰ ਉਨ੍ਹਾਂ ਦੇ ਯੋਗਦਾਨ ਬਦਲੇ ਯਾਦ ਕਰਨਾ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸੰਗ ਕੁਝ ਪਲ ਬਿਤਾਉਂਦਿਆਂ ਉਨ੍ਹਾਂ ਨੂੰ ਯਾਦ ਕਰਨਾ ਸਮਾਜ ਸਿਰਜਕਾਂ ਦਾ ਅਹਿਮ ਕਾਰਜ ਹੈ |
ਉਨ੍ਹਾਂ ਦੇ ਪਰਿਵਾਰ ਦੇ ਜੀਅ ਦਾ ਸਨਮਾਨ ਕਰਨ ਦਾ ਇਹ ਕਾਰਜ ਪਿਛਲੇ ਇਕ ਦਹਾਕੇ ਤੋਂ ਨਿਭਾਇਆ ਜਾ ਰਿਹਾ ਹੈ | ਇਸ ਵਾਰ ਦਾ ਯਾਦਗਾਰੀ ਸਮਾਗਮ 12 ਅਪ੍ਰੈਲ ਐਤਵਾਰ ਸਵੇਰੇ ਸਾਢੇ ਦਸ ਵਜੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਹਾਲ ਜਗਰਾਉਂ ਵਿਖੇ ਕਰਵਾਏ ਜਾ ਰਹੇ ਇਸ ਸਮਾਗਮ 'ਚ ਮਰਹੂਮ ਸਾਥੀਆਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ ਜਾਵੇਗਾ | ਇਸ ਸਮੇਂ ਉੱਘੇ ਤਰਕਸ਼ੀਲ ਆਗੂ ਮਾਸਟਰ ਰਜਿੰਦਰ ਭਦੌੜ 'ਤਰਕਸ਼ੀਲਤਾ ਸਫ਼ਲ ਜੀਵਨ ਦਾ ਆਧਾਰ' ਵਿਸ਼ੇ 'ਤੇ ਵਿਚਾਰ ਚਰਚਾ ਕਰਨਗੇ | ਸਰੋਤਿਆਂ ਦੇ ਸਵਾਲਾਂ ਦਾ ਨਿਵਾਰਣ ਵੀ ਕਰਨਗੇ | ਉਨ੍ਹਾਂ ਸਮੂਹ ਸਮਾਜ ਹਿਤੈਸ਼ੀਆਂ ਨੂੰ ਸਮਾਗਮ 'ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ |
ਪਿਛਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਦੋ ਦਿਨਾ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਸਵ: ਮਹਿੰਦਰ ਸਿੰਘ ਈਸੇਵਾਲ ਦੇ ਦਿਹਾਂਤ 'ਤੇ ਸੇਖੋਂ ਪਰਿਵਾਰ ਨਾਲ ਦੁੱਖ ਪ੍ਰਗਟਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।