25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਅੱਠਵੀਂ ਦੇ ਨਤੀਜੇ 'ਚ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਰਕਬਾ ਬਾਜ਼ੀ ਮਾਰ ਗਿਆ

ਅਜੀਤ ਡੈਸਕ 12-04-2026
ਮੁੱਲਾਂਪੁਰ-ਦਾਖਾ, 11 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਅੱਠਵੀਂ ਜਮਾਤ ਵਿੱਦਿਅਕ ਸੈਸ਼ਨ 2023-24 ਐਲਾਨੇ ਨਤੀਜੇ ਸਮੇਂ ਗੁਰੂ ਹਰਿਗੋਬਿੰਦ ਪਬਲਿਕ ਮਾਡਲ ਸਕੂਲ ਰਕਬਾ (ਲੁਧਿ:) ਦਾ ਨਤੀਜਾ ਸੌ ਫ਼ੀਸਦੀ ਰਿਹਾ | ਸਕੂਲ ਪਿ੍ੰਸੀਪਲ ਸੁਖਜੀਤ ਕੌਰ ਸਿੱਧੂ ਅਨੁਸਾਰ ਪ੍ਰੀਖਿਆ ਵਿਚ ਬੈਠੇ ਕੁੱਲ ਵਿਦਿਆਰਥੀ ਚੰਗੇ ਅੰਕ ਲੈ ਕੇ ਪਹਿਲੇ ਦਰਜੇ ਵਿਚ ਪਾਸ ਹੋਏ | ਸਕੂਲ ਵਿਦਿਆਰਥੀ ਗੁਰਸ਼ਰਨ ਸਿੰਘ ਹਿੱਸੋਵਾਲ ਨੇ 93.83 ਫ਼ੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ ਲਿਆ | ਜਸਮੀਤ ਕੌਰ ਰਕਬਾ ਨੇ 92 ਫ਼ੀਸਦੀ ਅੰਕਾਂ ਨਾਲ ਦੂਸਰਾ, ਨਾਮਕਰਨ ਨੇ 90.33 ਫ਼ੀਸਦੀ ਅੰਕਾਂ ਨਾਲ ਤੀਸਰਾ ਸਥਾਨ ਲਿਆ | ਨਵਦੀਪ ਸਿੰਘ ਨੇ 90.16 ਫ਼ੀਸਦੀ, ਨਵਜੋਤ ਸਿੰਘ ਨੇ 88.83 ਫ਼ੀਸਦੀ, ਅਨਮੋਲ ਪ੍ਰੀਤ ਨੇ 88.16 ਫ਼ੀਸਦੀ, ਕਮਲਪ੍ਰੀਤ ਕੌਰ ਨੇ 85.33 ਫ਼ੀਸਦੀ, ਗੁਰਮਨ ਸਿੰਘ ਰਕਬਾ ਨੇ 84 ਫ਼ੀਸਦੀ ਅੰਕ ਪ੍ਰਾਪਤ ਕੀਤੇ | ਸਕੂਲ ਦੇ ਪ੍ਰਬੰਧਕੀ ਪ੍ਰਧਾਨ ਦਰਸ਼ਨ ਸਿੰਘ ਰਕਬਾ, ਪਿ੍ੰਸੀਪਲ ਸੁਖਜੀਤ ਕੌਰ ਸਿੱਧੂ ਵਲੋਂ ਅੱਵਲ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ | ਜ਼ਿਕਰਯੋਗ ਹੈ ਕਿ ਪੇਂਡੂ ਖੇਤਰ 'ਚ ਸਿੱਖਿਆ ਦੇ ਪਸਾਰ ਲਈ ਅਹਿਮ ਗਿਣੇ ਜਾਂਦੇ ਗੁਰੂ ਹਰਿਗੋਬਿੰਦ ਪਬਲਿਕ ਮਾਡਲ ਸਕੂਲ ਰਕਬਾ ਵਿਦਿਆਰਥੀ ਜਿਥੇ ਪੜ੍ਹਾਈ ਵਿਚ ਮੱਲ•ਾਂ ਮਾਰਦੇ ਹਨ, ਉਥੇ ਖੇਡਾਂ, ਧਾਰਮਿਕ ਪ੍ਰੀਖਿਆਵਾਂ ਦੇ ਨਤੀਜਿਆਂ 'ਚ ਇਸ ਸਕੂਲ ਦੇ ਵਿਦਿਆਰਥੀਆਂ ਦਾ ਹਮੇਸ਼ਾ ਬੋਲਬਾਲਾ ਰਿਹਾ |
ਪਿਛਲੀ ਖ਼ਬਰ ਭਾਈ ਦਾਨ ਸਿੰਘ ਪਬਲਿਕ ਸੀ. ਸੈ. ਸਕੂਲ ਮਾਣੂੰਕੇ ਦਾ ਅੱਠਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਸੰਤ ਬਾਬਾ ਨਰਾਇਣ ਸਿੰਘ ਨਾਨਕਸਰ ਵਾਲਿਆਂ ਦੀ ਭਦੌੜ ਵਿਖੇ ਬਰਸੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।