14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਬਲਬੀਰ ਕੌਰ ਰਾਏਕੋਟੀ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਭਾਰਤ ਇਕਾਈ ਦੀ ਚੇਅਰਪਰਸਨ ਨਿਯੁਕਤ

ਅਜੀਤ ਡੈਸਕ 03-04-2026
ਰਾਏਕੋਟ, 2 ਅਪ੍ਰੈਲ (ਸੁਸ਼ੀਲ)-ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ: ਦਲਬੀਰ ਸਿੰਘ ਕਥੂਰੀਆ ਦੇ ਆਦੇਸ਼ ਅਨੁਸਾਰ ਮੈਡਮ ਬਲਬੀਰ ਕੌਰ ਰਾਏਕੋਟੀ ਨੂੰ ਸਭਾ ਦੇ ਗਠਨ ਤੋਂ ਸਭਾ ਦੀ ਭਾਰਤ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ | ਮੈਡਮ ਰਾਏਕੋਟੀ ਨੇ ਸਭਾ ਦੀ ਭਾਰਤ ਇਕਾਈ ਦੇ ਪ੍ਰਧਾਨ ਵਜੋਂ ਕੰਮ ਕਰਦਿਆਂ ਸਭਾ ਨੂੰ ਕੇਵਲ ਤਿੰਨ ਸਾਲਾਂ ਵਿਚ ਜਥੇਬੰਦਕ ਤੌਰ 'ਤੇ ਮਜ਼ਬੂਤ ਕੀਤਾ ਅਤੇ ਸਭਾ ਨੂੰ ਬੁਲੰਦੀਆਂ ਤੱਕ ਲੈ ਗਏ | ਮੈਡਮ ਬਲਬੀਰ ਕੌਰ ਰਾਏਕੋਟੀ ਵਲੋਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਭਾ ਦੇ ਚੇਅਰਮੈਨ ਡਾ. ਦਲਬੀਰ ਕਥੂਰੀਆ ਅਤੇ ਕੋਰ ਕਮੇਟੀ ਦੇ ਆਪਸੀ ਸਹਿਮਤੀ ਨਾਲ ਮੈਡਮ ਬਲਬੀਰ ਕੌਰ ਨੂੰ ਭਾਰਤ ਇਕਾਈ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ | ਮੈਡਮ ਰਾਏਕੋਟੀ ਨੂੰ ਚੇਅਰਪਰਸਨ ਨਿਯੁਕਤ ਕਰਨ 'ਤੇ ਸਭਾ ਦੇ ਸਮੂਹ ਮੈਂਬਰਾਂ ਨੇ ਮੁਬਾਰਕਬਾਦ ਦਿੰਦਿਆਂ ਭਰੋਸਾ ਪ੍ਰਗਟਾਇਆ ਕਿ ਮੈਡਮ ਰਾਏਕੋਟੀ ਹੁਣ ਸਭਾ ਨੂੰ ਹੋਰ ਉਚਾਈਆਂ ਤੱਕ ਲੈ ਕੇ ਜਾਣਗੇ |
ਪਿਛਲੀ ਖ਼ਬਰ ਬੀਰਮੀ ਪਰਿਵਾਰ ਨਾਲ ਇਯਾਲੀ, ਆਲੀਵਾਲ, ਦਾਖਾ, ਬੀਰਮੀ ਤੇ ਬਸੈਮੀ ਵਲੋਂ ਦੁੱਖ ਪ੍ਰਗਟ ਅਗਲੀ ਖ਼ਬਰ ਪੰਜਵੀਂ ਜਮਾਤ ਦੇ ਜਾਰੀ ਕਰਨ ਵਾਲੇ ਨੰਬਰ ਕਾਰਡ ਸੰਬੰਧੀ ਸਿੱਖਿਆ ਵਿਭਾਗ ਦੀ ਵੱਡੀ ਅਣਗਹਿਲੀ-ਜਨਮ ਮਿਤੀ ਦਾ ਕਾਲਮ ਗ਼ਾਇਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।