14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਮਹਾਰਾਜ ਅਗਰਸੇਨ ਜੈਅੰਤੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ

ਰਾਏਕੋਟ, 13 ਅਕਤੂਬਰ (ਸੁਸ਼ੀਲ) ਅੱਗਰਵਾਲ ਸਭਾ ਰਾਏਕੋਟ ਵੱਲੋਂ ਅੱਜ ਪ੍ਰਧਾਨ ਪ੍ਰਵੀਨ ਅੱਗਰਵਾਲ ਦੀ ਅਗਵਾਈ ਹੇਠ ਮਹਾਰਾਜ ਅਗਰਸੇਨ ਜੀ ਦਾ ਜਨਮ ਦਿਹਾੜਾ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਅੱਗਰਵਾਲ ਸਮਾਜ ਨਾਲ ਸਬੰਧਤ ਭਾਈਚਾਰੇ ਦੇ ਲੋਕ ਸਥਾਨਕ ਮਹਾਰਾਜਾ ਸ਼੍ਰੀ ਅਗਰਸੇਨ ਚੌਕ ਵਿਖੇ ਪੁੱਜੇ, ਜਿਸ ਵਿੱਚ ਸਮੂਹ ਅੱਗਰਵਾਲ ਸਮਾਜ ਦੇ ਮੈਂਬਰਾਂ ਵਲੋਂ ਮਹਾਰਾਜ ਸ਼੍ਰੀ ਅਗਰਸੇਨ ਜੀ ਦੀ ਪੂਜਾ ਕੀਤੀ ਅਤੇ ਮਹਾਰਾਜ ਸ਼੍ਰੀ ਅਗਰਸੇਨ ਜੀ ਨੂੰ ਫੁੱਲਾਂ ਦੀ ਮਾਲਾ ਭੇਟ ਕੀਤੀ।

ਅਜੀਤ ਡੈਸਕ 14-10-2026
ਰਾਏਕੋਟ, 13 ਅਕਤੂਬਰ (ਸੁਸ਼ੀਲ) ਅੱਗਰਵਾਲ ਸਭਾ ਰਾਏਕੋਟ ਵੱਲੋਂ ਅੱਜ ਪ੍ਰਧਾਨ ਪ੍ਰਵੀਨ ਅੱਗਰਵਾਲ ਦੀ ਅਗਵਾਈ ਹੇਠ ਮਹਾਰਾਜ ਅਗਰਸੇਨ ਜੀ ਦਾ ਜਨਮ ਦਿਹਾੜਾ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਅੱਗਰਵਾਲ ਸਮਾਜ ਨਾਲ ਸਬੰਧਤ ਭਾਈਚਾਰੇ ਦੇ ਲੋਕ ਸਥਾਨਕ ਮਹਾਰਾਜਾ ਸ਼੍ਰੀ ਅਗਰਸੇਨ ਚੌਕ ਵਿਖੇ ਪੁੱਜੇ, ਜਿਸ ਵਿੱਚ ਸਮੂਹ ਅੱਗਰਵਾਲ ਸਮਾਜ ਦੇ ਮੈਂਬਰਾਂ ਵਲੋਂ ਮਹਾਰਾਜ ਸ਼੍ਰੀ ਅਗਰਸੇਨ ਜੀ ਦੀ ਪੂਜਾ ਕੀਤੀ ਅਤੇ ਮਹਾਰਾਜ ਸ਼੍ਰੀ ਅਗਰਸੇਨ ਜੀ ਨੂੰ ਫੁੱਲਾਂ ਦੀ ਮਾਲਾ ਭੇਟ ਕੀਤੀ। ਇਸ ਮੌਕੇ ਪ੍ਰਧਾਨ ਡਾ. ਪ੍ਰਵੀਨ ਅੱਗਰਵਾਲ ਨੇ ਦੱਸਿਆ ਕਿ ਮਹਾਰਾਜ ਸ਼੍ਰੀ ਅਗਰਸੇਨ ਜੀ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਵੰਸ਼ਜ ਸਨ ਜਿਨ੍ਹਾਂ ਨੇ ਆਪਣੇ ਰਾਜ ਵਿੱਚ ਸਮਾਜਵਾਦ ਦੀ ਸਥਾਪਨਾ ਕੀਤੀ ਸੀ ਅਤੇ ਉਨ੍ਹਾਂ ਨੇ ਆਪਣੇ ਲੋਕਾਂ ਲਈ ਆਪਣਾ ਜੀਵਨ ਸਮਰਪਿਤ ਕੀਤਾ ਸੀ। ਇਸ ਉਪਰੰਤ ਜੈਨ ਸਥਾਨਕ ਰਾਏਕੋਟ ਵਿਖੇ ਰੱਖੇ ਗਏ ਇੱਕ ਵਿਸ਼ੇਸ਼ ਸਮਾਗਮ ’ਚ ਸਮੂਹ ਅੱਗਰਵਾਲ ਸਮਾਜ ਦੇ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ ਅਤੇ ਜੈਨ ਸੰਤ ਸ੍ਰੀ ਅਮਨ ਮੁਨੀ ਜੀ ਮਹਾਰਾਜ, ਸ੍ਰੀ ਅਰੁਣ ਮੁਨੀ ਜੀ ਮਹਾਰਾਜ ਅਤੇ ਅਭਿਨੰਦਨ ਮੁਨੀ ਜੀ ਮਹਾਰਾਜ਼ ਵਲੋਂ ਮਹਾਰਾਜਾ ਅੱਗਰਸੇਨ ਵਲੋਂ ਦਰਸ਼ਾਏ ਸਮਾਜ ਸੁਧਾਰ ਦੇ ਰਾਹ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਗਰਵਾਲ ਸਭਾ ਦੇ ਮਹਾ ਮੰਤਰੀ ਪ੍ਰਦੀਪ ਜਿੰਦਲ, ਹੁਕਮ ਚੰਦ ਗੋਇਲ, ਰਾਜ ਕੁਮਾਰ ਰਾਜੂ ਨਗਰ, ਕੌਂਸਲ ਦੇ ਸਾਬਕਾ ਪ੍ਰਧਾਨ ਸੁਦਰਸ਼ਨ ਜੋਸ਼ੀ, ਕੌਂਸਲਰ ਸੰਜੇ ਗੋਇਲ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ, ਯਸ਼ਪਾਲ ਜੈਨ, ਮਦਨ ਲਾਲ ਅਗਰਵਾਲ, ਗੁਲਸ਼ਨ ਮਿੱਤਲ, ਸ਼ਾਮ ਲਾਲ ਗੋਇਲ, ਸੁਸ਼ੀਲ ਗੋਇਲ, ਸੁਰਿੰਦਰ ਅਗਰਵਾਲ, ਅਨਿਲ ਅਗਰਵਾਲ, ਰਾਜੇਸ਼ ਅਗਰਵਾਲ ਅਤੇ ਐਸ.ਐਸ. ਜੈਨ ਸਭਾ ਦੇ ਪ੍ਰਧਾਨ ਗੌਰਵ ਜੈਨ, ਮਹਾਮੰਤਰੀ ਹਰੀਸ਼ ਜੈਨ, ਮਾਰਗਦਰਸ਼ਕ ਧਰਮਵੀਰ ਜੈਨ ਅਤੇ ਵੱਡੀ ਗਿਣਤੀ ਵਿੱਚ ਅਗਰਵਾਲ ਸਮਾਜ ਅਤੇ ਜੈਨ ਸਮਾਜ ਦੇ ਲੋਕ ਹਾਜ਼ਰ ਸਨ।
ਪਿਛਲੀ ਖ਼ਬਰ ਦੀ ਮੁੱਲਾਂਪੁਰ ਦੁੱਧ ਉਤਪਾਦਕ ਸਭਾ ਦੀ ਚੋਣ, ਪ੍ਰਿਤਪਾਲ ਸਿੰਘ ਕਲੇਰ ਪ੍ਰਧਾਨ, ਮਨਪ੍ਰ੍ਰੀਤ ਸਿੰਘ ਗਿੱਲ ਮੀਤ ਪ੍ਰਧਾਨ ਚੁਣੇ... ਅਗਲੀ ਖ਼ਬਰ ਸੂਬੇ ਦੀ ‘ਆਪ’ ਸਰਕਾਰ ਤੋਂ ਲੋਕ ਅੱਕ ਚੁੱਕੇ ਹਨ- ਕੈਪਟਨ ਸੰਦੀਪ ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।