18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਵਿਖੇ 2 ਰੋਜ਼ਾ ਸਟੇਟ ਇੰਡੋਰ ਰੋਇੰਗ ਚੈਂਪੀਅਨਸ਼ਿਪ ਸ਼ੁਰੂ

ਅਜੀਤ ਡੈਸਕ 02-04-2026
ਅਰਜੁਨਾ ਐਵਾਰਡੀ ਕਰਨਲ ਪ੍ਰਵੀਨ ਕੁਮਾਰ ਉਬਰਾਏ, ਰਣਧੀਰ ਸਿੰਘ ਸੇਖੋਂ ਨੇ ਉਦਘਾਟਨ ਕੀਤਾ


ਮੁੱਲਾਂਪੁਰ-ਦਾਖਾ, 1 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਰੋਇੰਗ ਐਸੋਸੀਏਸ਼ਨ ਵਲੋਂ ਪੰਜਾਬ ਐਮੀਚਿਉਰ ਰੋਇੰਗ ਐਸੋਸੀਏਸ਼ਨ ਅਤੇ ਫਿੱਟਨੈਸ ਗਰੁੱਪ ਹਾਈਟੈਕ ਖੇਡ ਗਰਾਊਾਡ ਦਾਖਾ ਦੇ ਸਹਿਯੋਗ ਨਾਲ 6ਵੀਂ ਦੋ ਰੋਜ਼ਾ ਸਟੇਟ ਇੰਡੋਰ ਰੋਇੰਗ ਚੈਂਪੀਅਨਸ਼ਿਪ ਅੱਜ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਵਿਖੇ ਸ਼ੁਰੂ ਹੋਈ | ਚੈਂਪੀਅਨਸ਼ਿਪ ਦਾ ਰਸਮੀ ਉਦਘਾਟਨ ਅਰਜੁਨਾ ਐਵਾਰਡੀ ਕਰਨਲ ਪ੍ਰਵੀਨ ਕੁਮਾਰ ਉਬਰਾਏ ਅਤੇ ਦਾਖਾ ਕਾਲਜ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ ਵਲੋਂ ਸਾਂਝੇ ਰੂਪ ਵਿਚ ਕੀਤਾ ਗਿਆ | ਇਸ ਮੌਕੇ ਕੋਚ ਗੁਰਮੇਲ ਸਿੰਘ ਇੰਡੀਆ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਇੰਗ ਚੈਂਪੀਅਨਸ਼ਿਪ ਵਿੱਚ 15 ਜਿਲਿਆਂ ਵਿਚੋਂ 150 ਦੇ ਕਰੀਬ ਲੜਕੇ-ਲੜਕੀਆਂ ਵਲੋਂ ਹਿੱਸਾ ਲਿਆ ਜਾ ਰਿਹਾ | ਲੜਕੇ-ਲੜਕੀਆਂ ਦੇ ਅੰਡਰ 15, 17, 19 ਅਤੇ ਅੰਡਰ-23 ਵਰਗ ਦੇ ਨਾਲ ਓਪਨ ਮੁਕਾਬਲੇ ਹੋ ਰਹੇ ਹਨ | ਮੁਕਾਬਲਿਆਂ ਦੇ ਜੇਤੂ-ਉਪ ਜੇਤੂਆਂ ਨੂੰ ਗੋਲਡ, ਸਿਲਵਰ, ਬਰਾਊਾਜ਼ ਮੈਡਲ ਅਤੇ ਸਰਟੀਫਿਕੇਟ ਦਿੱਤੇ ਜਾਣਗੇ | ਕੋਚ ਗੁਰਮੇਲ ਸਿੰਘ ਇੰਡੀਆ ਅਨੁਸਾਰ ਗੋਲਡ ਅਤੇ ਸਿਲਵਰ ਮੈਡਲ ਜਿੱਤਣ ਵਾਲੇ ਖਿਡਾਰੀ ਉੜੀਸਾ ਵਿਖੇ ਹੋਣ ਵਾਲੀ ਨੈਸ਼ਨਲ ਰੋਇੰਗ ਚੈਂਪੀਅਨਸ਼ਿਪ ਵਿਚ ਸਿੱਧੇ ਤੌਰ 'ਤੇ ਭਾਗ ਲੈਣਗੇਂ | ਇਥੇ ਜ਼ਿਕਰਯੋਗ ਹੈ ਕਿ ਇੰਡੋਰ ਰੋਇੰਗ ਦੀ ਖ਼ਾਸੀਅਤ ਇਹ ਹੈ ਕਿ ਇਸ ਵਿੱਚ 17 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਲੈ ਕੇ 80-90 ਸਾਲ ਤੱਕ ਦੇ ਬਜ਼ੁਰਗ ਵੀ ਹਿੱਸਾ ਲੈ ਸਕਦੇ ਹਨ | ਇਹ ਇਕ ਪ੍ਰਭਾਵਸ਼ਾਲੀ ਕਸਰਤ ਅਤੇ ਪ੍ਰਤੀਯੋਗੀ ਖੇਡ ਹੈ, ਜੋ ਰੋਇੰਗ ਅਰਗੋਮੀਟਰ (ਰੋਅਰ ਮਸ਼ੀਨ) ਰਾਹੀਂ ਪਾਣੀ ਵਿਚ ਬੇੜੀ ਚਲਾਉਣ ਦੀ ਨਕਲ ਕਰਦੀ ਹੈ | ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਵਿੱਚ ਇਸ ਖੇਡ ਦਾ ਕ੍ਰੇਜ਼ ਤੇਜ਼ੀ ਨਾਲ ਵਧਿਆ ਹੈ | ਇਸ ਖੇਡ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਪੂਰੇ ਸਰੀਰ ਦੀ ਕਸਰਤ ਕਰਦੀ ਹੈ | ਇਹ ਜੋੜਾਂ ਅਤੇ ਗੋਡਿਆਂ 'ਤੇ ਜਿਆਦਾ ਦਬਾਅ ਨਹੀਂ ਪਾਉਂਦੀ, ਜਿਸ ਕਾਰਨ ਇਹ ਹਰ ਉਮਰ ਦੇ ਲੋਕਾਂ ਲਈ ਸੁਰੱਖਿਅਤ ਹੈ |
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਐਜੂਕੇਸ਼ਨ ਹਲਵਾਰਾ ਦੇ ਵਿਦਿਆਰਥੀਆਂ ਨੇ ਬੀ. ਸੀ. ਏ. ਤੇ ਬੀ. ਬੀ. ਏ. ਦੇ ਨਤੀਜਿਆਂ 'ਚ ਮ... ਅਗਲੀ ਖ਼ਬਰ ਭਾਰਤੀ ਫੌਜ਼ ਦੀ 62ਵੀਂ ਇੰਜੀਨੀਅਰ ਰੈਜਮੈਂਟ ਦਾ ਰਾਈਜਿੰਗ ਡੇਅ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।